02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਸਿੱਖ ਯੂਥ ਮੋਟਰ ਸਾਈਕਲ ਕਲੱਬ ਵੱਲੋਂ ਚੈਰਿਟੀ ਫੰਡ ਰੇਜ਼ਿੰਗ ਮੋਟਰ ਸਾਈਕਲ ਰਾਈਡ ਕਰਵਾਈ <br/>

ਅਜੀਤ ਡੈਸਕ 17-07-2025
ਟੋਰਾਂਟੋ, 16 ਜੁਲਾਈ (ਹਰਜੀਤ ਸਿੰਘ ਬਾਜਵਾ)-ਬਰੈਂਪਟਨ 'ਚ ਨਵੇਂ ਬਣਨ ਜਾ ਰਹੇ ਹਸਪਤਾਲ ਲਈ ਫੰਡ ਇਕੱਠਾ ਕਰਨ ਤੇ ਆਪਣਾ ਯੋਗਦਾਨ ਪਾਉਣ ਲਈ ਸਿੱਖ ਯੂਥ ਮੋਟਰ ਸਾਈਕਲ ਕਲੱਬ ਵੱਲੋਂ ਮੋਟਰ ਸਾਈਕਲ ਰੇਸ (ਚੈਰਿਟੀ ਫੰਡ ਰੇਜ਼ਿੰਗ ਮੋਟਰ ਸਾਈਕਲ ਰਾਈਡ) ਕਰਵਾਈ ਗਈ | ਬਰੈਂਪਟਨ ਦੇ ਸੇਵ ਮੈਕਸ ਸੈਂਟਰ ਵਿਖੇ ਰੱਖੇ ਇਸ ਸਮਾਗਮ ਦੌਰਾਨ ਵੱਡੀ ਗਿਣਤੀ 'ਚ ਪੰਜਾਬੀ ਭਾਈਚਾਰੇ ਨੇ ਹਿੱਸਾ ਲਿਆ | ਇਸ ਮੌਕੇ ਸ਼ੁਰੂਆਤ ਅਰਦਾਸ ਤੇ ਕੈਨੇਡਾ ਦੇ ਰਾਸ਼ਟਰੀ ਗੀਤ 'ਓ ਕਨੇਡਾ' ਨਾਲ ਹੋਈ ਉਪਰੰਤ ਸਿੱਖ ਪਰੰਪਰਾਵਾਂ ਅਨੁਸਾਰ ਢਾਡੀ ਸਿੰਘਾਂ ਵੱਲੋਂ ਵਾਰਾਂ ਦਾ ਗਾਇਨ ਕੀਤਾ ਗਿਆ, ਜਿਸ ਬਾਰੇ ਸੰਸਥਾ ਦੇ ਖੁਸ਼ਵੰਤ ਸਿੰਘ ਬਾਜਵਾ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਦਾ ਮਕਸਦ ਪੱਗ ਦੀ ਸ਼ਾਨ ਅਤੇ ਸਿੱਖੀ ਸਿਧਾਂਤਾਂ ਨੂੰ ਲੋਕਾਂ ਤੱਕ ਅੱਪੜਦਿਆਂ ਕਰਨਾ ਹੈ | ਜਿਸ ਲਈ ਉਹ ਸਮੇਂ ਸਮੇਂ 'ਤੇ ਫੰਡ ਇਕੱਤਰ ਕਰਕੇ ਚੈਰਿਟੀ ਸੰਸਥਾਵਾਂ ਨੂੰ ਦਾਨ ਕਰਦੇ ਰਹਿੰਦੇ ਹਨ | ਇਸ ਮੋਟਰ ਸਾਈਕਲ ਰਾਈਡ ਦੌਰਾਨ ਲੱਗਭੱਗ 50 ਦੇ ਆਸ ਪਾਸ ਮੋਟਰ ਸਾਈਕਲ ਸਵਾਰਾਂ ਨੇ ਹਿੱਸਾ ਲਿਆ ਜਦੋਂ ਕਿ ਇਸ ਰਾਈਡ 'ਚ 15 ਦੇ ਕਰੀਬ ਜੀਪ ਸਵਾਰਾਂ ਨੇ ਵੀ ਹਿੱਸਾ ਲਿਆ | ਜਿਸ ਲਈ ਨੌਜਵਾਨਾਂ 'ਚ ਕਾਫੀ ਉਤਸ਼ਾਹ ਪਾਇਆ ਗਿਆ | ਬਾਜਵਾ ਦੇ ਦੱਸਣ ਅਨੁਸਾਰ ਇਸ ਰਾਈਡ ਦੌਰਾਨ ਇਕੱਤਰ ਹੋਇਆ ਸਾਰੇ ਦਾ ਸਾਰਾ ਫੰਡ (ਇਕੱਤਰ ਰਾਸ਼ੀ) ਬਰੈਂਪਟਨ 'ਚ ਬਣਨ ਜਾ ਰਹੇ ਨਵੇਂ ਹਸਪਤਾਲ ਨੂੰ ਦਾਨ ਕੀਤਾ ਜਾਵੇਗਾ | ਸੰਸਥਾਂ ਦੇ ਡਾ. ਜਸਪ੍ਰੀਤ ਸਿੰਘ, ਸ੍ਰ. ਜਸਵੰਤ ਸਿੰਘ ਸੀਰਾ, ਸਿਮਰਨ ਸਿੰਘ, ਸੁਖਵਿੰਦਰ ਸੈਂਪਲੇ, ਹਰਿੰਦਰ ਸਿੰਘ ਸੰਧੂ, ਗੁਰਜੀਤ ਕਲੇਰ, ਸੁਖਪਾਲ ਡੁਲਕੂ, ਨਵਦੀਪ ਕੌਰ ਮੀਕਾ ਚੀਮਾ ਗਿੱਲ,ਪ੍ਰਭਸਰੂਪ ਸਿੰਘ ਗਿੱਲ, ਅਜੇਪਾਲ ਸਿੰਘ, ਕੁਲਵੀਰ ਸਿੰਘ, ਰਣਦੀਪ ਔਲਖ, ਅਰਸ਼ਦੀਪ ਸਿੰਘ ਵਿਰਕ,ਗੁਰਪ੍ਰੀਤ ਤੂਰ,ਸਰਬਜੀਤ ਸਿੰਘ ਬੱਲ, ਹੈਰੀ ਮਾਨ, ਹਰਮਨ ਸਿੰਘ, ਗੁਰਮੀਤ ਸਿੰਘ ਪੀਤਾ ਆਲਮਗੀਰ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਦੌਰਾਨ ਐਮ ਪੀ ਮਨਿੰਦਰ ਸਿੱਧੂ, ਸਫ਼ਕਤ ਅਲੀ, ਅਮਨਦੀਪ ਕੌਰ ਸੋਢੀ, ਰੂਬੀ ਸਹੋਤਾ, ਸੋਨੀਆ ਸਿੱਧੂ, ਵਿਧਾਇਕ ਅਮਰਜੋਤ ਸਿੰਘ ਸੰਧੂ, ਹਰਦੀਪ ਗਰੇਵਾਲ, ਮੇਅਰ ਪੈਟਰਿਕ ਬਰਾਊਾਨ, ਡਿਪਟੀ ਮੇਅਰ ਹਰਕੀਰਤ ਸਿੰਘ, ਕੌਂਸਲਰ ਗੁਰਪ੍ਰਤਾਪ ਸਿੰਘ ਤੂਰ, ਪੌਲ ਵਸਾਂਟੇ, ਰੌਡ ਪਾਵਰ, ਨਵਜੀਤ ਬਰਾੜ, ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ, ਪੱਤਰਕਾਰ ਸ੍ਰ. ਜਸਵਿੰਦਰ ਸਿੰਘ ਬਿੱਟਾ ਸ੍ਰ. ਮੁਕਤਸਰ ਸਾਹਿਬ, ਜੌਲੀ ਵਿਰਹਾ, ਹੁਸਨੈਨ ਅਕਬਰ, ਹਸਪਤਾਲ ਮੈਨੇਜਮੈਂਟ ਦੇ ਅਧਿਕਾਰੀ ਅਤੇ ਕਰਮਚਾਰੀਆਂ ਤੋਂ ਇਲਾਵਾ ਵੱਡੀ ਗਿਣਤੀ 'ਚ ਨੌਜਵਾਨ ਮੌਜੂਦ ਸਨ |

ਪਿਛਲੀ ਖ਼ਬਰ ਟਰੰਪ ਦੀ ਸਖ਼ਤੀ ਦੇ ਵਿਚਕਾਰ ਦੋ-ਪੱਖੀ ਜੋੜੀ ਕੁਝ ਪ੍ਰਵਾਸੀ ਕਾਮਿਆਂ ਨੂੰ ਸੁਰੱਖਿਅਤ ਦਰਜਾ ਦੇਣ ਲਈ ਕਰ ਰਹੀ ਹੈ ਬਿੱਲ ਪੇ... ਅਗਲੀ ਖ਼ਬਰ ਗੈਂਗਸਟਰ ਬਿਸ਼ਨੋਈ ਗਰੁੱਪ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਸਮਾਂ-ਡੈਨੀਅਲ ਸਮਿੱਥ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।