02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਗੈਂਗਸਟਰ ਬਿਸ਼ਨੋਈ ਗਰੁੱਪ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਸਮਾਂ-ਡੈਨੀਅਲ ਸਮਿੱਥ <br/>

ਅਜੀਤ ਡੈਸਕ 17-07-2025
ਕੈਲਗਰੀ 16 ਜੁਲਾਈ (ਜਸਜੀਤ ਸਿੰਘ ਧਾਮੀ)-ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿੱਥ ਨੇ ਫੈਡਰਲ ਸਰਕਾਰ ਤੋਂ ਭਾਰਤੀ ਗੈਂਗਸਟਰ ਲਾਰੈਂਸ ਬਿਸ਼ਨੋਈ ਗਰੁੱਪ ਨੂੰ ਅੱਤਵਾਦੀ ਗਰੁੱਪ ਐਲਾਨੇ ਜਾਣ ਦੀ ਮੰਗ ਕੀਤੀ ਹੈ | ਉਨਾਂ ਕਿਹਾ ਹੈ ਕਿ ਕੈਨੇਡੀਅਨਾਂ ਨੂੰ ਸੁਰੱਖਿਅਤ ਰੱਖਣ ਲਈ ਲਾਰੈਂਸ ਬਿਸ਼ਨੋਈ ਗੈਂਗ ਨੂੰ ਖਤਮ ਕਰਨ ਦੀ ਲੋੜ ਹੈ | ਪ੍ਰੀਮੀਅਰ ਡੈਨੀਅਲ ਸਮਿੱਥ ਤੇ ਜਨਤਕ ਸੁਰੱਖਿਆ ਮੰਤਰੀ ਮਾਈਕ ਐਲਿਸ ਨੇ ਬੀ.ਸੀ. ਦੇ ਪ੍ਰੀਮੀਅਰ ਡੇਵਿਡ ਈ.ਬੀ. ਤੇ ਸਰੀ ਦੇ ਮੇਅਰ ਬਰੈਂਡਾ ਲੌਕ ਵਲੋਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੋਂ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਗਰੁੱਪ ਨਾਮਜ਼ਦ ਕੀਤੇ ਜਾਣ ਦੀ ਮੰਗ ਤੋਂ ਲਗਭਗ ਇਕ ਮਹੀਨੇ ਬਾਅਦ ਉਕਤ ਮੰਗ ਦੁਹਰਾਈ ਹੈ | ਜ਼ਿਕਰਯੋਗ ਹੈ ਕਿ ਆਰ.ਸੀ.ਐਮ.ਪੀ. ਨੇ ਲਾਰੈਂਸ ਬਿਸ਼ਨੋਈ ਗੈਂਗ ਨੂੰ ਅਲਬਰਟਾ, ਓਨਟਾਰੀਓ ਤੇ ਸਰੀ 'ਚ ਸਾਊਥ ਏਸ਼ੀਆਈ ਭਾਈਚਾਰੇ ਦੇ ਕਾਰੋਬਾਰੀਆਂ ਤੋਂ ਜਬਰੀ ਵਸੂਲੀ ਤੇ ਹੋਰ ਅਪਰਾਧਾਂ ਨਾਲ ਜੋੜਿਆ ਹੈ | ਕਿਸੇ ਅਪਰਾਧੀ ਗਰੁੱਪ ਨੂੰ ਇਕ ਅੱਤਵਾਦੀ ਵਜੋਂ ਸੂਚੀਬੱਧ ਕਰਨ ਨਾਲ ਪੁਲਿਸ ਨੂੰ ਸੰਗਠਿਤ ਅਪਰਾਧ ਨੈਟਵਰਕਾਂ ਖ਼ਿਲਾਫ਼ ਲੜਨਾ ਸੌਖਾਲਾ ਕਰੇਗਾ | ਅਲਬਰਟਾ ਅਤੇ ਪੂਰੇ ਕੈਨੇਡਾ 'ਚ ਸਾਊਥ ਏਸ਼ੀਆਈ ਭਾਈਚਾਰਿਆਂ ਨੂੰ ਇਸ ਖ਼ਤਰੇ ਤੋਂ ਬਹੁਤ ਜ਼ਿਆਦਾ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਪ੍ਰਭਾਵਿਤ ਕੀਤਾ ਗਿਆ ਹੈ | ਅਲਬਰਟਾ ਦੀ ਸਰਕਾਰ ਸੰਘੀ ਸਰਕਾਰ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਅਲਬਰਟਾ ਵਾਸੀਆਂ ਅਤੇ ਸਾਰੇ ਕੈਨੇਡੀਅਨਾਂ ਦੀ ਰੱਖਿਆ ਲਈ ਇਕ ਸਟੈਂਡ ਲੈਣ ਅਤੇ ਕਾਰਵਾਈ ਕਰਨ 'ਚ ਉਨ੍ਹਾਂ ਨਾਲ ਜੁੜਨ ਲਈ ਕਹਿ ਰਹੀ ਹੈ | ਜ਼ਿਕਰਯੋਗ ਹੈ ਕਿ ਲਾਰੈਂਸ ਬਿਸ਼ਨੋਈ 2015 ਤੋਂ ਇਕ ਭਾਰਤੀ ਜੇਲ੍ਹ 'ਚ ਹੈ | ਉਸਦੇ ਵਿਰੁੱਧ 2 ਦਰਜਨ ਤੋਂ ਵੱਧ ਅਪਰਾਧਿਕ ਮਾਮਲੇ ਵਿਚਾਰ ਅਧੀਨ ਹਨ¢ ਉਸ 'ਤੇ ਕੈਦ ਦÏਰਾਨ ਸੈਲਫੋਨ ਦੀ ਵਰਤੋਂ ਕਰਕੇ ਜਬਰੀ ਫਿਰÏਤੀ ਅਤੇ ਹੋਰ ਹਿੰਸਕ ਕਾਰਵਾਈਆਂ ਦੇ ਦੋਸ਼ ਹਨ¢

ਪਿਛਲੀ ਖ਼ਬਰ ਸਿੱਖ ਯੂਥ ਮੋਟਰ ਸਾਈਕਲ ਕਲੱਬ ਵੱਲੋਂ ਚੈਰਿਟੀ ਫੰਡ ਰੇਜ਼ਿੰਗ ਮੋਟਰ ਸਾਈਕਲ ਰਾਈਡ ਕਰਵਾਈ <br/> ਅਗਲੀ ਖ਼ਬਰ ਬਰੈਂਪਟਨ 'ਚ ਮੇਅਰ ਨੂੰ ਧਮਕੀ ਦੇਣ ਵਾਲਾ ਗਿ੍ਫਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।