ਵਿਨੀਪੈਗ, 16 ਜੁਲਾਈ (ਵਰਿੰਦਰ ਸਿੰਘ ਰੰਧਾਵਾ)-ਵਿਨੀਪੈਗ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਥਾਪਨਾ ਦਿਹਾੜੇ ਨੂੰ ਸਮਰਪਿਤ ਤੀਸਰਾ ਮੀਰੀ-ਪੀਰੀ ਗਤਕਾ ਟੂਰਨਾਮੈਂਟ 26 ਅਤੇ 27 ਜੁਲਾਈ ਨੂੰ ਮਨਾਇਆ ਜਾ ਰਿਹਾ ਹੈ | ਇਹ ਸਮਾਗਮ ਸਿੱਖ ਸੁਸਾਇਟੀ ਆਫ਼ ਮੈਨੀਟੋਬਾ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਮੈਦਾਨ 'ਚ ਕਰਵਾਇਆ ਜਾਵੇਗਾ | ਇਸ ਟੂਰਨਾਮੈਂਟ ਦਾ ਉਦੇਸ਼ ਸਿੱਖ ਨÏਜਵਾਨੀ 'ਚ ਸ਼ਸਤਰ ਵਿਦਿਆ ਤੇ ਸਿੱਖ ਸਭਿਆਚਾਰ ਨੂੰ ਪ੍ਰਚਾਰਤ ਕਰਨਾ ਹੈ | ਸਮਾਗਮ ਦÏਰਾਨ ਵੱਖ-ਵੱਖ ਉਮਰ ਵਰਗਾਂ ਲਈ ਗਤਕੇ ਦੇ ਮੁਕਾਬਲੇ ਕਰਵਾਏ ਜਾਣਗੇ | ਇਸ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਗੁਰਵਿੰਦਰ ਸਿੰਘ ਤੇ ਜਸਰਾਜ ਸਿੰਘ ਨੇ ਦੱਸਿਆ ਕਿ ਇਸ ਮÏਕੇ ਪੰਜਾਬੀ (ਗੁਰਮੁੱਖੀ) ਸ਼ਬਦ-ਜੋੜ ਲਿਖਣ ਮੁਕਾਬਲੇ ਹੋਣਗੇ | ਸਿੱਖ ਇਤਿਹਾਸ ਨਾਲ ਸੰਬੰਧਿਤ ਚਿੱਤਰਕਾਰੀ ਮੁਕਾਬਲੇ ਵੀ ਕਰਵਾਏ ਜਾਣਗੇ | ਸਮਾਗਮ 'ਚ ਤੀਰਅੰਦਾਜ਼ੀ ਦੇ ਮੁਕਾਬਲੇ ਵੱਖ-ਵੱਖ ਉਮਰ ਵਰਗਾਂ ਦੇ ਹੋਣਗੇ | ਇਸਦੇ ਨਾਲ ਨਾਲ 10 ਮੀਟਰ ਏਅਰ ਰਾਈਫਲ ਦੀ ਸ਼ੂਟਿੰਗ ਦੇ ਮੁਕਾਬਲੇ ਵੀ ਕਰਵਾਏ ਜਾਣਗੇ | ਬੱਚਿਆਂ ਦੇ ਮਨੋਰੰਜਨ ਲਈ ਹੋਰ ਕਈ ਤਰ੍ਹਾਂ ਦੀਆਂ ਖੇਡਾਂ ਤੇ ਸਰਗਰਮੀਆਂ ਵੀ ਰੱਖੀਆਂ ਜਾਣਗੀਆਂ | ਇਹ ਸਮਾਗਮ ਸਿੱਖ ਸੱਭਿਆਚਾਰ ਤੇ ਮੀਰੀ-ਪੀਰੀ ਦੇ ਸੰਦੇਸ਼ ਨੂੰ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ | ਉਨ੍ਹਾਂ ਨੇ ਸਮੂਹ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਇਸ ਸਮਾਗਮ 'ਚ ਜ਼ਰੂਰ ਸ਼ਾਮਿਲ ਕਰਵਾਉਣ |