04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਮਹਾਤਮਾ ਗਾਂਧੀ ਦੀ 94 ਸਾਲ ਪੁਰਾਣੀ ਪੇਂਟਿੰਗ 1.7 ਕਰੋੜ ਰੁਪਏ 'ਚ ਹੋਈ ਨਿਲਾਮ

ਅਜੀਤ ਡੈਸਕ 17-07-2025
ਲੰਡਨ, 16 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਰਾਜਧਾਨੀ ਲੰਡਨ 'ਚ ਮਹਾਤਮਾ ਗਾਂਧੀ ਦੀ ਇਕ ਦੁਰਲੱਭ ਪੇਂਟਿੰਗ ਦੀ ਨਿਲਾਮੀ ਕੀਤੀ ਗਈ ਹੈ | ਕਿਹਾ ਜਾਂਦਾ ਹੈ ਕਿ ਇਹ ਇਕੋ ਇਕ ਤਸਵੀਰ ਹੈ ਜਿਸ ਲਈ ਮਹਾਤਮਾ ਗਾਂਧੀ ਪੋਰਟਰੇਟ ਮੋਡ 'ਚ ਬੈਠੇ ਸਨ ਤੇ ਚਿੱਤਰਕਾਰ ਨੇ ਉਨ੍ਹਾਂ ਦੇ ਸਾਹਮਣੇ ਬੈਠ ਕੇ ਇਹ ਸੁੰਦਰ ਤੇਲ ਪੇਂਟਿੰਗ ਬਣਾਈ ਸੀ | ਇਹ ਤਸਵੀਰ ਲੰਡਨ ਦੇ ਬੋਨਹੈਮਸ ਵਿਖੇ ਇਕ ਅÏਨਲਾਈਨ ਨਿਲਾਮੀ 'ਚ 1.7 ਕਰੋੜ ਰੁਪਏ 'ਚ ਵੇਚੀ ਗਈ | ਬਰਤਾਨਵੀ ਕਲਾਕਾਰ ਕਲੇਅਰ ਲੀਟਨ ਨੇ ਇਸ ਪੇਂਟਿੰਗ ਨੂੰ ਮਹਾਤਮਾ ਗਾਂਧੀ ਦਾ ਪੋਰਟਰੇਟ ਨਾਮ ਦਿੱਤਾ | ਇਹ ਤਸਵੀਰ ਅੰਦਾਜ਼ੇ ਤੋਂ 3 ਗੁਣਾ ਵੱਧ ਕੀਮਤ 'ਤੇ ਵਿਕ ਗਈ ਹੈ | ਲੀਟਨ ਨੂੰ ਉਮੀਦ ਸੀ ਕਿ ਇਹ ਪੇਂਟਿੰਗ 57-80 ਲੱਖ ਰੁਪਏ 'ਚ ਨਿਲਾਮ ਹੋਵੇਗੀ | ਪਰ, ਇਹ 1.7 ਕਰੋੜ ਰੁਪਏ 'ਚ ਵਿਕ ਗਈ ਹੈ |

ਪਿਛਲੀ ਖ਼ਬਰ ਵਿਨੀਪੈਗ 'ਚ 26-27 ਜੁਲਾਈ ਨੂੰ ਤੀਸਰਾ ਮੀਰੀ-ਪੀਰੀ ਗਤਕਾ ਟੂਰਨਾਮੈਂਟ <br/> ਅਗਲੀ ਖ਼ਬਰ ਪੁਲਿਸ ਵਲੋਂ ਨਸ਼ੀਲੀਆਂ ਗੋਲੀਆਂ ਤੇ ਸ਼ਰਾਬ ਸਣੇ ਚਾਰ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।