26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਸ਼੍ਰੇਅਸ ਆਸਟ੍ਰੇਲੀਆ ਵਿਰੁੱਧ ਇਕ ਦਿਨਾ ਸੀਰੀਜ਼ ਲਈ ਕਪਤਾਨ ਨਿਯੁਕਤ

ਅਜੀਤ ਡੈਸਕ 26-09-2025

ਨਵੀਂ ਦਿੱਲੀ, 25 ਸਤੰਬਰ (ਪੀ.ਟੀ.ਆਈ.)-ਸ਼੍ਰੇਅਸ ਅਈਅਰ ਨੂੰ 30 ਸਤੰਬਰ ਨੂੰ ਕਾਨਪੁਰ 'ਚ ਆਸਟ੍ਰੇਲੀਆ 'ਏ' ਵਿਰੁੱਧ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਇਕ ਰੋਜ਼ਾ ਲੜੀ ਲਈ ਭਾਰਤ 'ਏ' ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ, ਜਿਸ ਨਾਲ ਉਨ੍ਹਾਂ ਨੂੰ ਸੀਨੀਅਰ 50 ਓਵਰਾਂ ਦੀ ਟੀਮ ਦੀ ਕਮਾਨ ਸੌਂਪੇ ਜਾਣ ਦੀ ਸੰਭਾਵਨਾ ਵੱਧ ਗਈ ਹੈ, ਹਾਲਾਂਕਿ ਉਹ ਅਗਲੇ 6 ਮਹੀਨਿਆਂ ਲਈ ਟੈਸਟ ਕ੍ਰਿਕਟ ਤੋਂ ਦੂਰ ਰਹਿਣਗੇ | ਅਈਅਰ ਨੇ ਹਾਲ ਹੀ 'ਚ ਬੀ.ਸੀ.ਸੀ.ਆਈ. ਚੋਣ ਕਮੇਟੀ ਦੇ ਚੇਅਰਮੈਨ ਅਜੀਤ ਅਗਰਕਰ ਨੂੰ ਸੂਚਿਤ ਕੀਤਾ ਸੀ ਕਿ ਉਹ ਪਿੱਠ ਦੀ ਸਮੱਸਿਆ ਕਾਰਨ ਲਾਲ-ਬਾਲ ਕ੍ਰਿਕਟ ਨਹੀਂ ਖੇਡ ਸਕਦੇ | ਬੀ.ਸੀ.ਸੀ.ਆਈ. ਸਕੱਤਰ ਦੇਵਜੀਤ ਸੈਕੀਆ ਨੇ ਕਿਹਾ 'ਯੂ.ਕੇ. 'ਚ ਪਿੱਠ ਦੀ ਸਰਜਰੀ ਕਰਵਾਉਣ ਤੇ ਠੀਕ ਹੋਣ ਤੋਂ ਬਾਅਦ ਸ਼੍ਰੇਅਸ ਅਈਅਰ ਨੂੰ ਹਾਲ ਹੀ 'ਚ ਲੰਬੇ ਫਾਰਮੈਟ ਖੇਡਦੇ ਸਮੇਂ ਵਾਰ-ਵਾਰ ਮੁਸ਼ਕਿਲ ਹੋ ਰਹੀ ਸੀ' |

ਪਿਛਲੀ ਖ਼ਬਰ ਏਸ਼ੀਆ ਦੀ ਪਹਿਲੀ ਮਹਿਲਾ ਲੋਕੋਪਾਇਲਟ ... ਅਗਲੀ ਖ਼ਬਰ ਕੈਨੇਡਾ 'ਚ ਨਾਜਾਇਜ਼ ਹਥਿਆਰਾਂ ਸਮੇਤ 3 ਪੰਜਾਬੀ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।