ਅਦਾਕਾਰਾ, ਮਾਡਲ ਅਤੇ ਸੋਸ਼ਲ ਮੀਡੀਆ ਇੰਫਲੂਐਂਸਰ ਅੰਕਿਤਾ ਦਵੇ ਦਾ ਜਨਮ 3 ਜੂਨ, 1993 ਨੂੰ ਗੁਜਰਾਤ ਦੇ ਰਾਜਕੋਟ ਦੇ ਇਕ ਬ੍ਰਾਹਮਣ ਪਰਿਵਾਰ ਵਿਚ ਹੋਇਆ। ਅੰਕਿਤਾ ਦੀ ਮਾਂ ਦਾ ਨਾਂਅ ਸੋਨਲ ਦਵੇ ਹੈ। ਅੰਕਿਤਾ ਦਾ ਇਕ ਛੋਟਾ ਭਰਾ ਹੈ ਜਿਸ ਦਾ ਨਾਂਅ ਗੌਤਮ ਦਵੇ ਹੈ।
ਅੰਕਿਤਾ ਨੇ ਮੁੰਬਈ ਯੂਨੀਵਰਸਿਟੀ ਤੋਂ ਗਣਿਤ ਵਿਚ ਐਮ.ਏ. ਦੀ ਡਿਗਰੀ ਹਾਸਿਲ ਕੀਤੀ। ਕਈ ਐਡ ਫ਼ਿਲਮਾਂ ਤੋਂ ਇਲਾਵਾ ਵੱਖ-ਵੱਖ ਬ੍ਰਾਂਡਜ਼ ਦੀ ਬ੍ਰਾਂਡ ਅੰਬੈਸਡਰ ਰਹਿ ਚੁੱਕੀ ਅੰਕਿਤਾ ਸਾਲ 2017 ਦੇ ਸੰਗੀਤਕ ਵੀਡੀਓ 'ਰਿਸ਼ਤਾ ਹੋ ਐਸਾ' ਵਿਚ ਸੰਨੀ ਆਰਿਆ ਨਾਲ ਨਜ਼ਰ ਆ ਚੁੱਕੀ ਹੈ।
ਅੰਕਿਤਾ ਆਪਣੀ ਬੋਲਡ ਅਤੇ ਆਕਰਸ਼ਕ ਦਿਖ ਲਈ ਜਾਣੀ ਜਾਂਦੀ ਹੈ, ਖ਼ਾਸ ਕਰਕੇ ਉਸ ਦੇ ਡਿਜ਼ਾਈਨ ਵਾਲੇ ਕੱਪੜਿਆਂ ਵਿਚ ਰੁਚੀ ਰੱਖਣ ਵਾਲੀਆਂ ਨੌਜਵਾਨ ਕੁੜੀਆਂ ਦਾ ਧਿਆਨ ਖਿੱਚਿਆ ਹੈ। ਅੰਕਿਤਾ ਨੂੰ ਡਾਂਸ ਵਿਚ ਵੀ ਮੁਹਾਰਤ ਹਾਸਿਲ ਹੈ ਅਤੇ ਉਹ ਵੱਖ-ਵੱਖ ਨ੍ਰਿਤ ਸ਼ੈਲੀਆਂ ਵਿਚ ਨਿਪੁੰਨ ਹੈ।
ਉਸ ਦੀ ਮੁੱਖ ਵੈੱਬ ਸੀਰੀਜ਼ ਅਤੇ ਟੀ.ਵੀ. ਸ਼ੋਆਂ ਵਿਚ 'ਸਿੰਗਾਰਦਾਨ', 'ਜਿਦ ਹੋਟਸ਼ਾਟ', 'ਮਟਕਨੀ ਕੇ ਮਟਕੇ', 'ਪਾਠਸ਼ਾਲਾ', 'ਨਾਥ' ਅਤੇ 'ਰਾਜਨੀਤੀ' ਅਤੇ 'ਅੱਖੀਓਂ ਸੇ ਗੋਲੀ ਮਾਰੇ' ਦੇ ਨਾਂਅ ਸ਼ਾਮਿਲ ਹਨ।
ਉਹ 'ਕੂਕੂ' ਅਤੇ 'ਉੱਲੂ' ਵਰਗੇ ਓ.ਟੀ.ਟੀ. ਪਲੇਟਫਾਰਮਾਂ 'ਤੇ ਆਪਣੀ ਮੌਜੂਦਗੀ ਲਈ ਜਾਣੀ ਜਾਂਦੀ ਹੈ, ਜਿਥੇ ਉਸ ਦੀ ਵੈੱਬ ਸੀਰੀਜ਼ ਨੂੰ ਦਰਸ਼ਕਾਂ ਵਲੋਂ ਬਹੁਤ ਪਸੰਦ ਕੀਤਾ ਜਾਂਦਾ ਹੈ। ਉਸ ਦੀ ਬੋਲਡ ਦਿੱਖ ਅਤੇ ਅਭਿਨੈ ਨੇ ਉਸ ਨੂੰ ਹਿੰਦੀ ਵੈੱਬ ਸੀਰੀਜ਼ ਦੀ ਦੁਨੀਆ ਵਿਚ ਇਕ ਮੁੱਖ ਨਾਂਅ ਬਣਾਇਆ ਹੈ।
ਇੰਸਟਾਗ੍ਰਾਮ 'ਤੇ ਅੰਕਿਤਾ ਬਹੁਤ ਸਰਗਰਮ ਹੈ, ਜਿਥੇ ਉਸ ਦੇ 49 ਲੱਖ ਤੋਂ ਜ਼ਿਆਦਾ ਫਾਲੋਰਜ਼ ਹਨ। ਇੰਸਟਾ 'ਤੇ ਸਾਂਝੀ ਕੀਤੀਆਂ ਗਈਆਂ ਉਸ ਦੀਆਂ ਆਕਰਸ਼ਕ ਤਸਵੀਰਾਂ, ਡਾਂਸ ਵੀਡੀਓ ਅਤੇ ਲਿਪ-ਸਿੰਕ ਕੰਟੈਂਟ ਨੂੰ ਪ੍ਰਸੰਸਕ ਕਾਫ਼ੀ ਜ਼ਿਆਦਾ ਪਸੰਦ ਕਰਦੇ ਹਨ।
ਸਾਲ 2017 ਵਿਚ ਅੰਕਿਤਾ ਦਾ 10 ਮਿੰਟ ਦਾ ਇਕ ਕਥਿਤ ਐਮ.ਐਮ.ਐਸ. ਵੀਡੀਓ ਵਾਇਰਲ ਹੋਇਆ ਜਿਸ ਤੋਂ ਬਾਅਦ ਉਸ ਦੀ ਸੋਸ਼ਲ ਮੀਡੀਆ 'ਤੇ ਹਰਮਨਪਿਆਰਤਾ ਵਿਚ ਤੇਜ਼ੀ ਨਾਲ ਵਾਧਾ ਹੋਇਆ। ਇਸ ਵੀਡੀਓ ਨੇ ਉਸ ਨੂੰ ਵਿਵਾਦਾਂ ਵਿਚ ਵੀ ਲਿਆ ਦਿੱਤਾ, ਪਰ ਇਸ ਨੇ ਉਸ ਦੇ ਫਾਲੋਅਰਜ਼ ਦੀ ਗਿਣਤੀ ਨੂੰ ਹੀ ਵਧਾਇਆ।
ਅੰਕਿਤਾ ਨੇ ਆਪਣਾ ਖ਼ੁਦ ਦਾ ਇਕ ਐਪ ਲਾਂਚ ਕੀਤਾ ਹੈ। ਉਸ ਦਾ ਇਹ ਐਪ ਉਸ ਦੇ ਪ੍ਰਸੰਸਕਾਂ ਨੂੰ ਉਸ ਦੀਆਂ ਤਸਵੀਰਾਂ, ਵੀਡੀਓ ਅਤੇ ਨਿੱਜੀ ਅਪਡੇਟਸ ਪ੍ਰਦਾਨ ਕਰਦਾ ਹੈ।
***