13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਮਸਤ ਰਹੋ, ਸਿਹਤਮੰਦ ਰਹੋ

ਅਜੀਤ ਡੈਸਕ 07-11-2025

ਸੱਚ ਹੀ ਕਿਹਾ ਗਿਆ ਹੈ ਕਿ ਸਿਹਤਮੰਦ ਸਰੀਰ ਵਿਚ ਹੀ ਸਿਹਤਮੰਦ ਦਿਮਾਗ਼ ਨਿਵਾਸ ਕਰਦਾ ਹੈ। ਮਾਨਸਿਕ ਅਤੇ ਸਰੀਰਕ ਰੂਪ ਵਿਚ ਸਿਹਤਮੰਦ ਵਿਅਕਤੀ ਕਿਸੇ ਵੀ ਕੰਮ ਨੂੰ ਸਫ਼ਲਤਾਪੂਰਨ ਕਰਨ ਦੇ ਯੋਗ ਹੁੰਦੇ ਹਨ। ਬਿਮਾਰ ਵਿਅਕਤੀ ਮਾਨਸਿਕ ਰੂਪ ਵਿਚ ਵੀ ਕਮਜ਼ੋਰ ਹੁੰਦਾ ਹੈ ਅਤੇ ਕਿਸੇ ਵੀ ਕੰਮ ਨੂੰ ਪੂਰਾ ਕਰਨ ਵਿਚ ਅਸਮਰੱਥ ਹੁੰਦਾ ਹੈ। ਸਫਲਤਾ ਉਨ੍ਹਾਂ ਨੂੰ ਮਿਲਦੀ ਹੈ ਜੋ ਸਰੀਰਕ ਤਾਕਤ ਅਤੇ ਦਿਮਾਗ਼ ਦੀ ਸਹੀ ਵਰਤੋਂ ਕਰਦੇ ਹਨ ਅਤੇ ਦ੍ਰਿੜ੍ਹ ਇੱਛਾ ਸ਼ਕਤੀ ਰੱਖਦੇ ਹਨ।
ਮੌਜੂਦਾ ਸਮੇਂ ਨੂੰ ਅਸੀਂ ਮਸ਼ੀਨੀਕਰਨ ਦਾ ਦੌਰ ਕਹਿ ਸਕਦੇ ਹਾਂ। ਇਸ ਮਸ਼ੀਨੀਕਰਨ ਦੇ ਦੌਰ ਵਿਚ ਹਰ ਕੋਈ ਇਕ ਮਸ਼ੀਨ ਵਾਂਗ ਬਿਨਾਂ ਰੁਕੇ ਚਲਦਾ ਹੈ। ਆਪਣੀ ਮੰਜ਼ਿਲ ਹਾਸਲ ਕਰਨ ਲਈ ਸਾਡੀ ਪੂਰੀ ਜੀਵਨ ਸ਼ੈਲੀ ਪੂਰੀ ਤਰ੍ਹਾਂ ਪੂੰਜੀਵਾਦ ਦੀ ਗ੍ਰਿਫ਼ਤ ਵਿਚ ਹੈ। ਇਸ ਤਰ੍ਹਾਂ ਦੀ ਜੀਵਨ ਸ਼ੈਲੀ 'ਚੋਂ ਨਿਕਲਣਾ ਅਤੇ ਆਜ਼ਾਦ ਰੂਪ ਨਾਲ ਸੋਚਣਾ ਥੋੜ੍ਹਾ ਮੁਸ਼ਕਿਲ ਹੋ ਗਿਆ ਹੈ।
ਅੱਜ ਜਿਸ ਦੌਰ ਵਿਚ ਅਸੀਂ ਅਤੇ ਤੁਸੀਂ ਰਹਿ ਰਹੇ ਹੋ, ਉਸ ਦੌਰ ਤੋਂ ਹਟ ਕੇ ਚੱਲਣ ਵਿਚ ਅਸੀਂ ਅਤੇ ਤੁਸੀਂ ਥੋੜ੍ਹਾ ਅਸਹਿਜ ਅਤੇ ਅਸੁਰੱਖਿਅਤ ਮਹਿਸੂਸ ਕਰਦੇ ਹਾਂ ਪਰ ਜੇਕਰ ਤੁਹਾਡੇ ਅੰਦਰ ਆਤਮ-ਵਿਸ਼ਵਾਸ ਹੋਵੇਗਾ ਤਾਂ ਇਕ ਹੀ ਦੌਰ 'ਤੇ ਚੱਲ ਰਹੀ ਜ਼ਿੰਦਗੀ ਵਿਚ ਬਦਲਾਅ ਲਿਆਉਣ ਵਿਚ ਕਿਸੇ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਤਰ੍ਹਾਂ ਦਾ ਆਤਮ-ਵਿਸ਼ਵਾਸ ਲਿਆਉਣ ਲਈ ਤੁਹਾਡੀ ਸਿਹਤ ਅਤੇ ਦਿਮਾਗ਼ ਮਹੱਤਵਪੂਰਨ ਸਫ਼ਲਤਾ ਹਾਸਲ ਕਰਨ ਲਈ ਪ੍ਰੇਰਿਤ ਕਰੇਗਾ ਅਤੇ ਸਹੀ ਰਸਤੇ 'ਤੇ ਜਾਣ ਲਈ ਉਤਸ਼ਾਹਿਤ ਕਰੇਗਾ।
ਤੁਹਾਡਾ ਸਹੀ ਮਾਰਗਦਰਸ਼ਨ ਅਤੇ ਸਾਕਾਰਾਤਮਿਕ ਸੋਚ ਤੁਹਾਡੀ ਸਫਲਤਾ ਦੀ ਪਹਿਲੀ ਕੜੀ ਹੁੰਦੀ ਹੈ ਕਿਉਂਕਿ ਸਫ਼ਲਤਾ ਦੇ ਰਸਤੇ 'ਤੇ ਪੈਣ ਵਾਲੀਆਂ ਛੋਟੀਆਂ-ਮੋਟੀਆਂ ਰੁਕਾਵਟਾਂ ਨੂੰ ਪਾਰ ਕਰਨ ਲਈ ਤੁਹਾਡੀ ਸਾਕਾਰਾਤਮਿਕ ਸੋਚ ਹੀ ਤੁਹਾਡੀ ਮਦਦ ਕਰਦੀ ਹੈ। ਸਿਹਤਮੰਦ ਦਿਮਾਗ਼, ਸਾਕਾਰਾਤਮਿਕ ਸੋਚ, ਸਹੀ ਦਿਸ਼ਾ ਵਿਚ ਕੋਸ਼ਿਸ਼ ਅਤੇ ਆਪਣੇ ਬਣਾਏ ਰਸਤੇ 'ਤੇ ਚੱਲਣ ਦੀ ਹਿੰਮਤ, ਇਹ ਸਭ ਨਿਰਭਰ ਰਹਿੰਦਾ ਹੈ ਤੁਹਾਡੀ ਸਿਹਤ 'ਤੇ। ਸਿਹਤਮੰਦ ਸਰੀਰ ਤੁਹਾਨੂੰ ਚੁਸਤ-ਫੁਰਤੀਲਾ ਰੱਖਦਾ ਹੈ ਅਤੇ ਤੁਹਾਡੇ ਦਿਮਾਗ਼ ਨੂੰ ਤਰੋ-ਤਾਜ਼ਾ।
ਅਸੀਂ ਇਹ ਅਕਸਰ ਮਹਿਸੂਸ ਕਰਦੇ ਹਾਂ ਕਿ ਜਦੋਂ ਅਸੀਂ ਸਰੀਰਕ ਤੌਰ 'ਤੇ ਪੂਰੀ ਤਰ੍ਹਾਂ ਸਿਹਤਮੰਦ ਹੁੰਦੇ ਹਾਂ ਤਾਂ ਸਾਡਾ ਦਿਮਾਗ਼ ਤੇਜ਼ੀ ਨਾਲ ਕੰਮ ਕਰਦਾ ਹੈ ਅਤੇ ਸਾਡੇ ਦਿਮਾਗ਼ ਵਿਚ ਨਵੇਂ-ਨਵੇਂ ਵਿਚਾਰ ਆਉਂਦੇ ਹਨ। ਇਨ੍ਹਾਂ ਵਿਚਾਰਾਂ ਅਤੇ ਤੇਜ਼ ਦਿਮਾਗ਼ ਵਿਚ ਤੁਹਾਡੀ ਸਫ਼ਲਤਾ ਲੁਕੀ ਹੁੰਦੀ ਹੈ, ਬਸ ਤੁਹਾਨੂੰ ਇਨ੍ਹਾਂ ਵਿਚਾਰਾਂ ਅਤੇ ਆਪਣੇ ਦਿਮਾਗ਼ ਦੀ ਵਰਤੋਂ ਕਰ ਕੇ ਆਪਣੀ ਸਫ਼ਲਤਾ ਦੀ ਰਾਹ ਸੌਖੀ ਕਰਨੀ ਹੈ।
ਅਕਸਰ ਅਸੀਂ ਆਪਣੀ ਪੜ੍ਹਾਈ ਲਿਖਾਈ ਅਤੇ ਡੂੰਘੇ ਅਧਿਐਨ ਨਾਲ ਇਹ ਭੁੱਲ ਜਾਂਦੇ ਹਾਂ ਕਿ ਸਾਡੇ ਰੋਜ਼ਮਰ੍ਹਾ ਦੇ ਕੰਮ ਵਿਚ ਸਰੀਰਕ ਕਸਰਤ, ਖੇਡਾਂ, ਘੁੰਮਣਾ-ਫਿਰਨਾ ਜਾਂ ਟਹਿਲਣਾ ਕਿੰਨਾ ਜ਼ਰੂਰੀ ਹੈ। ਸਿਰਫ਼ ਪੜ੍ਹਾਈ ਲਿਖਾਈ ਹੀ ਸਫਲਤਾ ਦਾ ਪੱਧਰ ਨਹੀਂ ਹੁੰਦਾ ਹੈ। ਤਾਕਤ ਤੋਂ ਜ਼ਿਆਦਾ ਅਧਿਐਨ ਦਿਮਾਗ਼ 'ਤੇ ਬੁਰਾ ਪ੍ਰਭਾਵ ਪਾਉਂਦਾ ਹੈ ਅਤੇ ਆਪਣੇ ਅੰਦਰ ਮਾਨਸਿਕ ਵਿਕਾਰ ਪੈਦਾ ਹੋ ਸਕਦਾ ਹੈ।
ਤੁਹਾਡਾ ਸਰੀਰ ਜੇਕਰ ਪੂਰੀ ਤਰ੍ਹਾਂ ਸਖ਼ਤ ਮਿਹਨਤ ਕਰਨ ਲਈ ਤਿਆਰ ਹੈ ਤਾਂ ਤੁਸੀਂ ਸਫ਼ਲਤਾ ਹਾਸਲ ਕਰ ਸਕਦੇ ਹੋ। ਆਪਣੇ ਸਰੀਰ ਨੂੰ ਸਿਹਤਮੰਦ ਰੱਖਣ ਵੱਲ ਧਿਆਨ ਦਿਓ ਅਤੇ ਪੜ੍ਹਾਈ ਦੇ ਨਾਲ-ਨਾਲ ਖੇਡਾਂ, ਕਸਰਤ ਆਦਿ ਲਈ ਵੀ ਥੋੜ੍ਹਾ ਸਮਾਂ ਜ਼ਰੂਰ ਕੱਢੋ।
ਧਿਆਨ ਦੇਣ ਦੇ ਬਿੰਦੂ : ਪੜ੍ਹਾਈ-ਲਿਖਾਈ, ਖੇਡਾਂ ਅਤੇ ਕਸਰਤ ਲਈ ਸਮਾਂ-ਸਾਰਨੀ ਬਣਾਓ।
ਹਫ਼ਤੇ ਦੇ ਸੱਤੇ ਦਿਨਾਂ ਦੀ ਇਸ ਤਰ੍ਹਾਂ ਵਰਤੋਂ ਕਰੋ ਕਿ ਤੁਹਾਡੀ ਤਿਆਰੀ ਅਤੇ ਅਧਿਐਨ 'ਤੇ ਵਾਧੂ ਬੋਝ ਨਾ ਪਵੇ। ਮਾਨਸਿਕ ਅਤੇ ਸਰੀਰਕ ਆਰਾਮ ਲਈ ਆਪਣੀ ਭਾਵੁਕਤਾ ਅਤੇ ਗੁੱਸੇ 'ਤੇ ਕੰਟਰੋਲ ਰੱਖੋ ਨਹੀਂ ਤਾਂ ਇਹ ਦੋਵੇਂ ਪੱਖ ਘਾਤਕ ਸਿੱਧ ਹੁੰਦੇ ਹਨ ਅਤੇ ਤੁਹਾਨੂੰ ਮਾਨਸਿਕ ਅਤੇ ਸਰੀਰਕ ਦੋਵਾਂ ਤਰ੍ਹਾਂ ਨਾਲ ਨੁਕਸਾਨ ਪਹੁੰਚਾ ਸਕਦੇ ਹਨ।
ਪ੍ਰਤੀਯੋਗੀ ਪ੍ਰੀਖਿਆ ਸਮੇਂ ਆਪਣੇ ਖਾਣ-ਪੀਣ ਵੱਲ ਵਿਸ਼ੇਸ਼ ਧਿਆਨ ਦਿਓ। ਪੌਸ਼ਟਿਕ ਭੋਜਨ, ਮੌਸਮੀ ਸਾਗ, ਸਬਜ਼ੀਆਂ ਅਤੇ ਫਲਾਂ ਦੀ ਵਰਤੋਂ ਕਰੋ।
ਤੁਹਾਡੇ ਰੋਜ਼ਮਰ੍ਹਾ ਦੇ ਕੰਮ-ਕਾਜ ਵਿਚੋਂ ਥੋੜ੍ਹਾ ਸਮਾਂ ਕੱਢ ਕੇ ਯੋਗ ਅਤੇ ਧਿਆਨ ਨੂੰ ਥਾਂ ਦਿਓ। ਇਹ ਦਿਮਾਗ਼ ਅਤੇ ਸਰੀਰ ਦੋਵਾਂ ਨੂੰ ਕੰਟਰੋਲ ਕਰਦਾ ਹੈ।

ਪਿਛਲੀ ਖ਼ਬਰ ਬੜਾ ਗੁਣਕਾਰੀ ਹੈ ਟਮਾਟਰ ਅਗਲੀ ਖ਼ਬਰ ਸਿਹਤ ਖ਼ਬਰਨਾਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।