ਮਾਹਿਰਾਂ ਨੇ ਆਪਣੀ ਇਕ ਖੋਜ ਦੇ ਨਤੀਜੇ ਵਿਚ ਪਾਇਆ ਹੈ ਕਿ ਸਟ੍ਰੋਕ ਹੋਣ 'ਤੇ ਔਰਤਾਂ ਮਰਦਾਂ ਤੋਂ ਵੱਖਰਾ ਮਹਿਸੂਸ ਕਰਦੀਆਂ ਹਨ। ਜਿਨ੍ਹਾਂ ਔਰਤਾਂ ਨੂੰ ਸਟ੍ਰੋਕ ਹੋਇਆ, ਉਨ੍ਹਾਂ ਨੇ ਸਿਰ ਦਰਦ, ਚਿਹਰੇ 'ਤੇ ਦਰਦ ਅਤੇ ਹੋਰ ਵਿਕਾਰ ਮਹਿਸੂਸ ਕੀਤੇ। ਸਟ੍ਰੋਕ ਹੋਣ 'ਤੇ ਦਿਮਾਗ਼ ਦੇ ਸੈੱਲ ਮ੍ਰਿਤ ਹੋਣ ਲਗਦੇ ਹਨ। ਜੇਕਰ ਸਮੇਂ ਸਿਰ ਇਲਾਜ ਮਿਲ ਜਾਵੇ ਤਾਂ ਇਨ੍ਹਾਂ ਹਾਨੀਆਂ ਨੂੰ ਘੱਟ ਕੀਤਾ ਜਾ ਸਕਦਾ ਹੈ।
ਸਟ੍ਰੋਕ ਹੋਣ 'ਤੇ ਚਲਦੇ ਸਮੇਂ ਸੰਤੁਲਨ ਵਿਚ ਬਦਲਾਅ ਆਦਿ ਲੱਛਣ ਪਾਏ ਜਾਂਦੇ ਹਨ ਤੇ ਸਟ੍ਰੋਕ ਵਿਚ ਸਰੀਰ ਦੇ ਇਕ ਪਾਸੇ ਦੇ ਹਿੱਸੇ ਵਿਚ ਅਧਰੰਗ ਹੋ ਜਾਂਦਾ ਹੈ ਪਰ ਔਰਤਾਂ ਵਿਚ ਨਵੇਂ ਲੱਛਣ ਦੇਖਣ ਨੂੰ ਮਿਲੇ। ਇਨ੍ਹਾਂ ਖੋਜਾਂ ਵਿਚ ਮਾਹਿਰਾਂ ਅਨੁਸਾਰ ਅਧਰੰਗ ਤੋਂ ਬਚਣ ਲਈ ਅਤੇ ਉਸ ਦੇ ਇਲਾਜ ਵਿਚ ਇਹ ਖੋਜ ਕਾਫ਼ੀ ਮਹੱਤਵਪੂਰਨ ਹੈ।
ਅਧਰੰਗ ਵਿਚ ਔਰਤਾਂ ਮਰਦਾਂ ਤੋਂ ਵੱਖਰੇ ਲੱਛਣ ਮਹਿਸੂਸ ਕਰਦੀਆਂ ਹਨ
ਅਜੀਤ ਡੈਸਕ
18-07-2025