11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਬਾਲ ਗੀਤ ਸਰਦੀ ਆਈ

ਅਜੀਤ ਡੈਸਕ 22-11-2025

ਸਰਦੀ ਆਈ-ਸਰਦੀ ਆਈ।
ਠੰਢ ਕੋਲੋਂ ਰਹਿਣਾ ਬਚ ਕੇ ਭਾਈ।
ਸਰਦੀ ਆਈ...।

ਮੋਟੇ-ਮੋਟੇ ਤੁਸੀਂ ਕੱਪੜੇ ਪਾਓ।
ਗਰਮ ਪਾਣੀ ਦੇ ਨਾਲ ਨਹਾਓ।
ਸਾਂਭੋ ਕੰਬਲ ਤੇ ਕੱਢੋ ਰਜਾਈ।
ਸਰਦੀ ਆਈ...।
ਬੱਚਿਓ ਮੇਰੀ ਮੰਨ ਲਓ ਸਲਾਹ।
ਗਰਮ ਦੁੱਧ ਜਾਂ ਫੇਰ ਪੀਓ ਚਾਹ।
ਧੁੱਪ ਵਿਚ ਬੈਠ ਕੇ ਕਰੋ ਪੜ੍ਹਾਈ।
ਸਰਦੀ ਆਈ...।

ਸਰਦੀ ਕਰਦੀ ਹੈ ਬਾਹਲਾ ਤੰਗ।
ਨਾਲ ਜ਼ੁਕਾਮ ਦੇ ਲੰਘਦੀ ਖੰਘ।
ਲੈਣੀ ਪੈਂਦੀ ਹੈ ਫੇਰ ਦਵਾਈ।
ਸਰਦੀ ਆਈ...।

'ਭੁੱਲਰ' ਦਾ ਤੁਸੀਂ ਮੰਨੋ ਕਹਿਣਾ।
ਸਰਦੀ ਕੋਲੋਂ ਹੈ ਬਚਕੇ ਰਹਿਣਾ।
'ਹਰਦੇਵ' ਨੇ ਸੱਚੀ ਗੱਲ ਸਮਝਾਈ।
ਸਰਦੀ ਆਈ...।

-ਹਰਦੇਵ ਸਿੰਘ ਭੁੱਲਰ
ਪਿੰਡ ਮਸਤੇ ਵਾਲਾ (ਜ਼ੀਰਾ)।
ਮੋਬਾਈਲ : 94173-19048

ਪਿਛਲੀ ਖ਼ਬਰ ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ ਅਗਲੀ ਖ਼ਬਰ ਆਸ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।