11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਆਸ਼ਾ

ਅਜੀਤ ਡੈਸਕ 22-11-2025

ਰਾਤ ਦਾ ਸਮਾਂ ਸੀ। ਚਾਰੇ ਪਾਸੇ ਸ਼ਾਂਤੀ ਸੀ। ਨਜ਼ਦੀਕ ਹੀ ਇਕ ਕਮਰੇ ਵਿਚ ਚਾਰ ਮੋਮਬੱਤੀਆਂ ਜਗ ਰਹੀਆਂ ਸਨ । ਇਕਾਂਤ ਹੋਣ ਕਾਰਨ ਅੱਜ ਉਹ ਚਾਰੇ ਮੋਮਬੱਤੀਆਂ ਇਕ-ਦੂਜੀ ਨਾਲ ਦਿਲ ਖੋਲ੍ਹ ਕੇ ਗੱਲਾਂ ਕਰ ਰਹੀਆਂ ਸਨ।
ਪਹਿਲੀ ਮੋਮਬੱਤੀ ਬੋਲੀ, 'ਮੈਂ ਸ਼ਾਂਤੀ ਹਾਂ, ਪਰ ਮੈਨੂੰ ਲੱਗਦਾ ਹੈ ਕਿ ਸਮਾਜ ਵਿਚ ਮੇਰੀ ਹੁਣ ਕੋਈ ਲੋੜ ਨਹੀਂ। ਹਰ ਪਾਸੇ ਅਪਰਾਧ ਤੇ ਲੁੱਟ-ਮਾਰ ਮਚੀ ਹੋਈ ਹੈ। ਮੈਂ ਇਸ ਮਾਹੌਲ ਵਿਚ ਹੋਰ ਨਹੀਂ ਰਹਿ ਸਕਦੀ।' ਇਹ ਕਹਿੰਦੀ ਹੋਈ ਪਹਿਲੀ ਮੋਮਬੱਤੀ ਬੁਝ ਗਈ।
ਦੂਸਰੀ ਮੋਮਬੱਤੀ ਬੋਲੀ, 'ਮੈਂ ਵਿਸ਼ਵਾਸ ਹਾਂ। ਇਸ ਝੂਠ-ਫ਼ਰੇਬ ਦੀ ਦੁਨੀਆ ਵਿਚ ਮੇਰੀ ਵੀ ਕੋਈ ਲੋੜ ਨਹੀਂ, ਮੈਂ ਵੀ ਇੱਥੋਂ ਜਾ ਰਹੀ ਹਾਂ।' ਇਹ ਕਹਿੰਦੀ ਹੋਈ ਉਹ ਮੋਮਬੱਤੀ ਵੀ ਬੁਝ ਗਈ।'
ਤੀਸਰੀ ਮੋਮਬੱਤੀ ਵੀ ਦੁਖੀ ਹੁੰਦੀ ਹੋਈ ਬੋਲੀ, 'ਮੈਂ ਪ੍ਰੇਮ ਹਾਂ, ਮੇਰੇ ਕੋਲ ਜਗਦੇ ਰਹਿਣ ਦੀ ਤਾਕਤ ਹੈ, ਪਰ ਅੱਜ ਹਰ ਕੋਈ ਵਿਅਸਤ ਹੈ ਅਤੇ ਮੇਰੇ ਲਈ ਕਿਸੇ ਕੋਲ ਵੀ ਸਮਾਂ ਨਹੀਂ। ਅੱਜਕੱਲ੍ਹ ਲੋਕ ਆਪਣਿਆਂ ਨੂੰ ਵੀ ਭੁੱਲ ਰਹੇ ਹਨ।' ਇਹ ਕਹਿੰਦੀ ਹੋਈ ਤੀਸਰੀ ਮੋਮਬੱਤੀ ਵੀ ਬੁਝ ਗਈ।'
ਤੀਸਰੀ ਮੋਮਬੱਤੀ ਅਜੇ ਬੁਝੀ ਹੀ ਸੀ ਕਿ ਇਕ ਬੱਚਾ ਕਮਰੇ ਵਿਚ ਦਾਖ਼ਲ ਹੋਇਆ। ਹਨੇਰਾ ਦੇਖ ਕੇ ਬੱਚਾ ਡਰ ਗਿਆ ਅਤੇ ਅੱਖਾਂ ਹੰਝੂਆਂ ਨਾਲ ਭਰ ਕੇ ਬੋਲਿਆ, 'ਤੁਸੀਂ ਮੋਮਬੱਤੀਆਂ ਕਿਉਂ ਬੁਝ ਗਈਆਂ? ਤੁਸੀਂ ਇਸ ਤਰ੍ਹਾਂ ਸਾਨੂੰ ਹਨੇਰੇ ਵਿਚ ਛੱਡ ਕਿਵੇਂ ਸਕਦੀਆਂ ਹੋ ? ਤੁਹਾਨੂੰ ਤਾਂ ਅਖ਼ੀਰ ਤੱਕ ਜਲਣਾ ਚਾਹੀਦਾ ਸੀ।'
ਇਹ ਸਭ ਸੁਣ ਕੇ ਚੌਥੀ ਮੋਮਬੱਤੀ ਬੋਲੀ,'ਪਿਆਰੇ ਬੱਚੇ! ਘਬਰਾਓ ਨਹੀਂ, ਮੈਂ ਆਸ਼ਾ ਹਾਂ, ਜਦੋਂ ਤੱਕ ਮੈਂ ਜਗ ਰਹੀ ਹਾਂ, ਤੁਸੀਂ ਸਾਰੀਆਂ ਮੋਮਬੱਤੀਆਂ ਫਿਰ ਜਗਾ ਸਕਦੇ ਹੋ।' ਇਹ ਸੁਣ ਕੇ ਬੱਚਾ ਖ਼ੁਸ਼ ਹੋ ਗਿਆ।

-ਮੋਬਾਈਲ : +1-647-403-1299

ਪਿਛਲੀ ਖ਼ਬਰ ਬਾਲ ਗੀਤ ਸਰਦੀ ਆਈ ਅਗਲੀ ਖ਼ਬਰ ਬਾਲ ਕਹਾਣੀ ਮੀਕੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।