11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਡੇਰਾ ਬਾਬਾ ਨਾਨਕ ਚ ਪੁਲਿਸ ਤੇ ਬੀ.ਐੱਸ.ਐੱਫ ਨੂੰ ਮਿਲੀ ਵੱਡੀ ਸਫਲਤਾ, ਪਾਕਿਸਤਾਨੀ ਡਰੋਨ, 2 ਵਿਦੇਸ਼ੀ ਪਸਤੌਲ ਤੇ ਤਿੰਨ ਮੈਗਜ਼ੀਨ ਬਰਾਮਦ

ਡੇਰਾ ਬਾਬਾ ਨਾਨਕ,11 ਸਤੰਬਰ ,(ਹੀਰਾ ਸਿੰਘ ਮਾਂਗਟ) ਪੁਲਿਸ ਅਤੇ ਬੀ. ਐੱਸ. ਐੱਫ਼ ਵੱਲੋਂ ਅੱਜ ਡੇਰਾ ਬਾਬਾ ਨਾਨਕ ਦੇ ਸਰਹੱਦੀ ਇਲਾਕੇ ਅੰਦਰ ਇਕ ਪਾਕਿਸਤਾਨੀ ਡਰੋਨ, 2 ਵਿਦੇਸ਼ੀ ਪਿਸਤੌਲ ਅਤੇ ਤਿੰਨ...

ਅਜੀਤ ਡੈਸਕ 11-09-2026

ਡੇਰਾ ਬਾਬਾ ਨਾਨਕ,11 ਸਤੰਬਰ ,(ਹੀਰਾ ਸਿੰਘ ਮਾਂਗਟ) ਪੁਲਿਸ ਅਤੇ ਬੀ. ਐੱਸ. ਐੱਫ਼ ਵੱਲੋਂ ਅੱਜ ਡੇਰਾ ਬਾਬਾ ਨਾਨਕ ਦੇ ਸਰਹੱਦੀ ਇਲਾਕੇ ਅੰਦਰ ਇਕ ਪਾਕਿਸਤਾਨੀ ਡਰੋਨ, 2 ਵਿਦੇਸ਼ੀ ਪਿਸਤੌਲ ਅਤੇ ਤਿੰਨ ਮੈਗਜੀਨ ਬਰਾਮਦ ਕਰਨ ਵਿਚ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਵਧੇਰੇ ਜਾਣਕਾਰੀ ਦਿੰਦਿਆਂ ਹੋਇਆਂ ਪੁਲਿਸ ਜ਼ਿਲ੍ਹਾ ਬਟਾਲਾ ਦੇ ਐੱਸ.ਐੱਸ.ਪੀ. ਡਾਕਟਰ ਮਹਿਤਾਬ ਸਿੰਘ ਨੇ ਦੱਸਿਆ ਕਿ ਅੱਜ ਬੀ.ਐੱਸ.ਐੱਫ. ਅਤੇ ਪੁਲਿਸ ਵੱਲੋਂ ਸਰਹੱਦੀ ਇਲਾਕੇ ਅੰਦਰ ਚਲਾਈ ਗਈ ਤਲਾਸੀ ਮੁਹਿੰਮ ਦੌਰਾਨ ਸਰਹੱਦੀ ਚੌਂਕੀ ਬਸੰਤਰ ਨੇੜੇ ਖੇਤਾਂ ਵਿੱਚੋਂ ਇਕ ਪਾਕਿਸਤਾਨੀ ਡਰੋਨ 2 ਵਿਦੇਸ਼ੀ ਆਧੁਨੀਕ ਕਿਸਮ ਦੇ ਪਿਸਤੌਲ ਅਤੇ 3 ਮੈਗਜ਼ੀਨ ਬਰਾਮਦ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਡਰੋਨ ਅਤੇ ਅਸਲੇ ਨੂੰ ਕਬਜ਼ ਵਿਚ ਲੈ ਕੇ ਪਰਚਾ ਦਰਜ ਕਰ ਦਿੱਤਾ ਗਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਪਿਛਲੀ ਖ਼ਬਰ ਫੈਸਲਾਬਾਦ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਿੱਖ ਸੰਗਤ ਨੂੰ ਪਾਕਿਸਤਾਨੀ ਰੇਂਜਰਾਂ ਨੇ ਕੱਢਿਆ ਬਾਹਰ ਅਗਲੀ ਖ਼ਬਰ ਜ਼ਿਲ੍ਹਾ ਗੁਰਦਾਸਪੁਰ ਬਾਰ ਐਸੋਸੀਏਸ਼ਨ ਦੀ ਚੋਣ ਨੂੰ ਲੈ ਕੇ ਡੇਢ ਵਜੇ ਤੱਕ 540 ਵੋਟਾਂ ਹੋਈਆਂ ਪੋਲ