05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ

ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ

ਅਜੀਤ ਡੈਸਕ 05-09-2026

ਸਵਾਲ : 801. 'ਉੱਤਰਾਖੰਡ' ਵਿਚ ਕਿਹੜੇ ਜ਼ਿਲਿ੍ਹਆਂ ਵਿਚ ਸੰਘਣੀ ਪੰਜਾਬੀ ਵਸੋਂ ਹੈ?

802. 'ਗਵਾਲੀਅਰ ਦੇ ਕਿਲੇ੍ਹ' ਵਿਚ ਕਿਹੜੇ ਗੁਰੂ ਸਾਹਿਬ ਦਾ ਗੁਰਦੁਆਰਾ ਹੈ?
803. ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨੇੜੇ ਰਾਜਪੁਰੇ ਵੱਲ ਕਿਹੜੇ ਨਾਂਅ ਦਾ 'ਕਿਲ੍ਹਾ' ਹੈ?
804. ਪਠਾਨਕੋਟ ਨੂੰ  'ਜੰਮੂ ਕਸ਼ਮੀਰ ਤੇ ਹਿਮਾਚਲ ਦਾ ਦਰਵਾਜ਼ਾ' ਕਿਉਂ ਕਿਹਾ ਜਾਂਦਾ ਹੈ?
805. 'ਘੋਗੜ' ਕਾਂ ਕਿਹੜਾ ਪੰਛੀ ਹੁੰਦਾ ਹੈ?
806. 'ਭੈਰੋਂ ਮਜਾਰਾ, ਜੱਸੋ ਮਜਾਰਾ' ਜਾਂ ਪਿੰਡ ਦੇ ਨਾਵਾਂ ਨਾਲ 'ਮਜਾਰਾ' ਸ਼ਬਦ ਪੰਜਾਬ ਦੇ ਕਿਹੜੇ ਇਲਾਕੇ ਵਿਚ ਲੱਗਦਾ ਹੈ?
807. 'ਮੱਲ ਮਾਜਰਾ, ਕਲਾਲ ਮਾਜਰਾ' ਵਰਗੇ ਪਿੰਡਾਂ ਦੇ ਨਾਵਾਂ ਵਿਚ 'ਮਾਜਰਾ' ਸ਼ਬਦ ਕਿਹੜੇ ਇਲਾਕੇ ਵਿਚ ਲਾਇਆ ਜਾਂਦਾ ਹੈ?
808. 'ਗੰਡੀ ਵਿੰਡ, ਪਹੂ ਵਿੰਡ, ਸੁਲਤਾਨ ਵਿੰਡ' ਵਰਗੇ ਨਾਂਅ ਵਾਸਤੇ ਕਿੱਥੇ ਵਰਤੇ ਜਾਂਦੇ ਨੇ |
809. ਪਿੰਡਾਂ ਦੇ ਨਾਂਅ ਨਾਲ 'ਝੋਕ ਜਾਂ ਢਾਣੀ' ਆਮ ਤੌਰ 'ਤੇ ਕਿਹੜੇ ਖਿੱਤੇ ਵਿਚ ਲਾਏ ਜਾਂਦੇ ਨੇ |
810. ਪੰਜਾਬ ਦੇ ਕੋਈ ਪੰਜ ਪਿੰਡਾਂ ਜਾਂ ਸ਼ਹਿਰਾਂ ਦੇ ਅਜਿਹੇ ਨਾਂਅ ਦੱਸੋ ਜਿਹੜੇ 'ਰੁੱਖਾਂ' ਦੇ ਨਾਵਾਂ ਨਾਲ ਸੰਬੰਧਿਤ ਹਨ?
ਜਵਾਬ : 801. ਨੈਨੀਤਾਲ, ਊਧਮ ਸਿੰਘ ਨਗਰ, ਦੇਹਰਾਦੂਨ |
802. ਗੁਰੂ ਹਰਿਗੋਬਿੰਦ ਸਾਹਿਬ |
803. ਬਹਾਦਰਗੜ੍ਹ |
804. ਏਥੋਂ ਜੰਮੂ, ਡਲਹੌਜ਼ੀ, ਚੰਬਾ, ਧਰਮਸ਼ਾਲਾ ਨੂੰ  ਮੁੱਖ ਸੜਕਾਂ ਜਾਂਦੀਆਂ ਹਨ |
805. ਪਹਾੜਾਂ 'ਚ ਰਹਿਣ ਵਾਲਾ ਵੱਡਾ ਕਾਂ |
806. ਦੁਆਬੇ ਦੇ ਢੱਕ ਇਲਾਕੇ ਵਿਚ |
807. ਮਾਲਵੇ ਦੇ ਢਾਹੇ ਇਲਾਕੇ ਵਿਚ |
808. ਮਾਝੇ ਵਿਚ |
809. ਫਿਰੋਜ਼ਪੁਰ ਦੇ ਆਸੇ-ਪਾਸੇ |

810. ਸ਼ਰੀਂਹ, ਲਸੂੜੀ, ਤੂਤ, ਪਿੱਪਲਾਂਵਾਲਾ, ਟਾਹਲੀ |
-ਮੋਬਾਈਲ : +1-647-403-1299

ਪਿਛਲੀ ਖ਼ਬਰ ਬੱਚਿਓ! ਪੜ੍ਹਾਈ ਵਿੱਚ ਸਖ਼ਤ ਮਿਹਨਤ ਕਰੋ ਅਗਲੀ ਖ਼ਬਰ ਬੁਝਾਰਤਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।