1. ਹਰੇਕ ਵਿਅਕਤੀ ਆਪਣੇ ਗੁਣਾਂ ਕਰਕੇ ਵਿਸ਼ੇਸ਼ ਹੁੰਦਾ ਹੈ, ਕਦੇ ਵੀ ਕਿਸੇ ਇਨਸਾਨ ਦੀ ਤੁਲਨਾ ਦੂਸਰੇ ਨਾਲ਼ ਨਾਲ਼ ਕਰਨੀ ਬੇਈਮਾਨੀ ਹੈ।
2. ਹਰ ਔਖੀ ਘੜੀ ਵਿਚ ਆਪਣਾ ਦਿਮਾਗੀ ਸੰਤੁਲਨ ਬਣਾਈ ਰੱਖਣਾ ਸਫ਼ਲਤਾ ਦੀ ਪਹਿਲੀ ਪੌੜੀ ਹੈ।
3. ਜਦੋਂ ਹਵਾਵਾਂ ਵੀ ਖਿਲਾਫ਼ ਹੋ ਜਾਣ ਤਾਂ ਸਮਝੋ, ਤੁਸੀਂ ਸਫਲਤਾ ਵੱਲ ਤੇਜ਼ੀ ਨਾਲ਼ ਅੱਗੇ ਵਧ ਰਹੇ ਹੋ।
4. ਜਦ ਇਰਾਦੇ ਮਜ਼ਬੂਤ ਹੋਣ, ਉਦੋਂ ਸਫ਼ਲਤਾ ਬਹੁਤੀ ਦੂਰ ਨਹੀਂ ਹੁੰਦੀ।
5. ਹਮੇਸ਼ਾ ਆਪਣੇ ਅਤੀਤ ਤੋਂ ਸਿੱਖੋ, ਵਰਤਮਾਨ ਸਮੇਂ ਵਿਚ ਜੀਓ ਤੇ ਭਵਿੱਖ ਲਈ ਆਸ਼ਾਵੰਦ ਰਹੋ।
6. ਜਿਸ ਨੇ ਤੁਰਨ ਦਾ ਹੌਂਸਲਾ ਕਰ ਲਿਆ, ਉਹ ਆਪਣੀ ਮੰਜ਼ਿਲ 'ਤੇ ਇਕ ਨਾ ਇਕ ਦਿਨ ਜ਼ਰੂਰ ਅੱਪੜ ਜਾਵੇਗਾ।
7. ਉਦਮੀ ਲੋਕ ਆਪਣੀ ਮਿਹਨਤ ਵਿਚ ਵਿਸ਼ਵਾਸ ਰੱਖਦੇ ਹਨ ਤੇ ਗਾਲੜ੍ਹੀ ਆਪਣੀਆਂ ਗੱਲਾਂ ਵਿਚ।
8. ਕੁਦਰਤ ਦਾ ਨਿਯਮ ਅਟੱਲ ਹੈ , ਉਹ ਕਦੇ ਵੀ ਕਿਸੇ ਨਾਲ਼ ਬੇਇਨਸਾਫ਼ੀ ਨਹੀਂ ਕਰਦੀ।
9. ਸਾਹਿਤ ਨੂੰ ਪਿਆਰ ਕਰਨਾ, ਆਪਣੀ ਮਾਂ ਬੋਲੀ ਨੂੰ ਪਿਆਰ ਕਰਨਾ ਹੈ।
10. ਉਮੀਦ ਹੀ ਜ਼ਿੰਦਗੀ ਦਾ ਅਧਾਰ ਹੈ ਤੇ ਬੇਆਸ ਹੋਣਾ ਜੀਵਨ ਦਾ ਅੰਤ ਹੈ।
11. ਨਫ਼ਰਤ ਰਿਸ਼ਤਿਆਂ ਨੂੰ ਸਾੜ ਦਿੰਦੀ ਹੈ ਤੇ ਮੁਹੱਬਤ ਖੁਸ਼ਕ ਰਿਸ਼ਤਿਆਂ ਨੂੰ ਵੀ ਮਹਿਕਾ ਦਿੰਦੀ ਹੈ।
12. ਤਿੰਨੋਂ ਮਾਵਾਂ ਦੀ ਸੇਵਾ ਕਰਨ ( ਜਨਣੀ , ਧਰਤੀ ਅਤੇ ਮਾਂ ਬੋਲੀ ) ਵਾਲੇ ਇਨਸਾਨ ਦੀ ਝੋਲ਼ੀ ਸਭ ਖੁਸ਼ੀਆਂ ਨਾਲ ਭਰ ਜਾਂਦੀ ਹੈ।
13. ਸਿਆਣਿਆਂ ਦੀ ਕਹੀ ਗੱਲ 'ਤੇ ਹਮੇਸ਼ਾ ਅਮਲ ਕਰਨਾ ਚਾਹੀਦਾ ਹੈ ਤੇ ਮੂਰਖ ਦੀ ਗੱਲ ਨੂੰ ਬੇਧਿਆਨ।
14. ਜਦ ਸੁਪਨੇ ਵੱਡੇ ਹੋਣ ਤਾਂ ਉਡਾਣ ਵੀ ਵੱਡੀ ਹੁੰਦੀ ਹੈ।
15. ਹਮੇਸ਼ਾ ਚੰਗਾ ਸੋਚੋ, ਚੰਗਾ ਕਰੋ ਤੇ ਕੁਦਰਤ ਦੇ ਨਿਯਮਾਂ ਦੀ ਦ੍ਰਿੜ੍ਹਤਾ ਨਾਲ਼ ਪਾਲਣਾ ਕਰੋ।
-ਗੁਰਪ੍ਰੀਤ ਸਿੰਘ ਬੀੜ ਕਿਸ਼ਨ
ਪਿੰਡ ਬੀਜਾ, ਤਹਿ. ਖੰਨਾ, ਜ਼ਿਲ੍ਹਾ ਲੁਧਿਆਣਾ।
ਮੋਬਾਈਲ : 99884-66885