ਚੰਨ ਅਸਲ ਵਿਚ ਆਪਣਾ ਆਕਾਰ ਨਹੀਂ ਬਦਲਦਾ, ਸਗੋਂ ਸਾਨੂੰ ਉਸ ਦਾ ਰੌਸ਼ਨ ਹਿੱਸਾ ਵੱਖ-ਵੱਖ ਆਕਾਰਾਂ ਵਿਚ ਦਿਖਾਈ ਦਿੰਦਾ ਹੈ | ਚੰਨ ਆਪਣੀ ਰੌਸ਼ਨੀ ਖੁਦ ਪੈਦਾ ਨਹੀਂ ਕਰਦਾ, ਉਹ ਸੂਰਜ ਦੀ ਰੌਸ਼ਨੀ ਨੂੰ ਪਰਾਵਰਤਿਤ ਕਰਕੇ ਚਮਕਦਾ ਹੈ ਅਤੇ ਧਰਤੀ ਦੇ ਦੁਆਲੇ ਚੱਕਰ ਲਾਉਂਦਾ ਹੈ | ਇਸ ਦੌਰਾਨ ਸੂਰਜ, ਧਰਤੀ ਅਤੇ ਚੰਨ ਦੀ ਸਥਿਤੀ ਬਦਲਦੀ ਰਹਿੰਦੀ ਹੈ | ਇਸੇ ਕਰਕੇ ਸਾਨੂੰ ਚੰਨ ਦਾ ਪ੍ਰਕਾਸ਼ਿਤ ਹਿੱਸਾ ਵੱਖ-ਵੱਖ ਰੂਪਾਂ ਵਿਚ ਦਿਖਾਈ ਦਿੰਦਾ ਹੈ |

ਜਦੋਂ ਚੰਨ ਦਾ ਰੌਸ਼ਨੀ ਵਾਲਾ ਹਿੱਸਾ ਸਾਡੇ ਵੱਲ ਨਹੀਂ ਹੁੰਦਾ, ਤਦ ਮੱਸਿਆ ਹੁੰਦੀ ਹੈ | ਇਸ ਸਮੇਂ ਚੰਨ ਸਾਨੂੰ ਦਿਖਾਈ ਨਹੀਂ ਦਿੰਦਾ | ਜਦੋਂ ਚੰਨ ਦਾ ਥੋੜ੍ਹਾ ਜਿਹਾ ਚਮਕੀਲਾ ਹਿੱਸਾ ਦਿਖਾਈ ਦੇਣ ਲਗਦਾ ਹੈ, ਇਸ ਨੂੰ ਸ਼ਕਲ ਪੱਖ ਦਾ ਚੰਨ ਕਿਹਾ ਜਾਂਦਾ ਹੈ | ਹੌਲੀ-ਹੌਲੀ ਇਹ ਹਿੱਸਾ ਵੱਡਾ ਹੁੰਦਾ ਹੈ ਅਤੇ ਪੂਰਨਮਾਸ਼ੀ ਵਾਲੇ ਦਿਨ ਪੂਰਾ ਗੋਲ ਚੰਨ ਦਿਖਾਈ ਦਿੰਦਾ ਹੈ | ਪੂਰਨਮਾਸ਼ੀ ਤੋਂ ਬਾਅਦ ਚੰਨ ਦਾ ਦਿਖਾਈ ਦੇਣ ਵਾਲਾ ਰੌਸ਼ਨ ਹਿੱਸਾ ਫਿਰ ਹੌਲੀ-ਹੌਲੀ ਘੱਟ ਹੋਣ ਲਗਦਾ ਹੈ |
-ਪੀ.ਸੀ.ਐਸ.
ਮੋਬਾਈਲ : 97808-88878