1. ਪਿੱਤਲ ਦੀ ਮੈਂ ਖੂਹੀ ਬਣਾਈ, ਲੱਪ ਕੁ ਪਾਣੀ ਥੱਲੇ, ਖੋਤਾ ਮੇਰਾ ਡੁੱਬਣ ਲੱਗਾ, ਪੂਛਲ ਪਈ ਹੱਲੇ |

2. ਉੱਪਰੋਂ ਕੰਡੇ, ਵਿਚੋਂ ਆਂਡੇ |
3. ਸਾਵਣ ਭਾਦੋਂ ਬਹੁਤ ਚਲਤ ਹੈ, ਪੋਹ-ਮਾਘ ਵਿਚ ਥੋੜ੍ਹੀ |
4. ਇਕ ਨਗਰੀ ਦੇ ਚਾਰ ਬਾਜ਼ਾਰ, ਸੋਲ੍ਹਾਂ ਘੋੜੇ ਤ੍ਰੈ ਅਸਵਾਰ |
5. ਨ੍ਹੇਰ ਘੁੱਪ, ਨ੍ਹੇਰ ਘੁੱਪ, ਨੂੰ ਹ ਨੇ ਮਾਰੀ ਟੱਕਰ, ਸਹੁਰਾ ਫੇਰ ਚੁੱਪ |
6. ਇਤਨੀ ਕੁ ਮਾਂਗੋ, ਧਰਤ ਪਟਾਂਗੋ, ਤਿੰਨ ਸਿਰੀ ਤੇ ਦਸ ਟਾਂਗੋ |
7. ਇਤਨੀ ਬਿਤਨੀ ਜੂੰ ਕੁ ਜਿਤਨੀ, ਧੋਬੀ ਧੋਏ ਤੇ ਚਿੱਟੀ ਨਾ ਹੋਏ |
8. ਕਾਲੇ ਕਾਲੇ ਬੱਦਲ ਛਾਏ, ਨਿੱਕੀ ਨਿੱਕੀ ਪਏ ਫੁਹਾਰ, ਛਤਰੀਆਂ ਲੈ ਲੈ ਮੇਮਾਂ ਨਿਕਲੀਆਂ, ਖਿੜ ਖਿੜ ਤੱਕਣ ਸਬਜ਼ ਬਹਾਰ |
ਉਤਰ: (1) ਸੁਰਮੇਦਾਨੀ ਤੇ ਸੁਰਮਚੂ, (2) ਅਲੀਚੀ, (3) ਬਰਸਾਤ, (4) ਸਤਰੰਜ, (5) ਕੁੰਜੀ-ਜਿੰਦਰਾ, (6) ਹਲ ਦੀ ਚਾਊ ਤੇ ਹਾਲੀ, (7) ਕਾਲੀ ਮਿਰਚ, (8) ਖੁੰਬਾਂ |
-ਪਿੰਡ ਦੀਵਾਲਾ, ਤਹਿਸੀਲ ਸਮਰਾਲਾ, ਜ਼ਿਲ੍ਹਾ ਲੁਧਿਆਣਾ |
ਮੋਬਾਈਲ : 75279-31887