1. ਨਿੱਕੀ ਜਿਹੀ ਬੱਕਰੀ, ਮੋਹਲੇ ਜਿੱਡੀ ਧਾਰ।
2. ਨਾ ਉਹਦੇ ਹੱਥ, ਨਾ ਉਹਦੇ ਪੈਰ, ਫਿਰ ਵੀ ਕਰਦਾ ਥਾਂ-ਥਾਂ ਸੈਰ।
3. ਪੰਜ ਮਹੀਆਂ ਦੋ ਕੱਟੀਆਂ, ਘਾਹ ਲਿਆਈਆਂ ਜੱਟੀਆਂ, ਤਿੰਨ ਭਰੇ ਘਾਹ ਦੇ, ਵੱਢਣਾ ਨੀ ਟੁਕਣਾ ਨੀ, ਭਰਾ ਭਰਾ ਪਾਵਣਾ ਏ।
4. ਜਲ ਵਿਚੋਂ ਨਿਕਲੀ ਜਲਜਲੀ, ਜਲ ਮਿਲਾ ਮਰ ਜਾਏ, ਲਿਆ ਬਸੰਤਰ ਫੂਕੀਏ, ਇਹਦੀ ਉਮਰ ਲਮੇਰੀ ਹੋ ਜਾਏ।
5. ਲੱਖ ਯਤਨ ਕਰ ਦਸਤ ਬਣਾਈ, ਖਿੱਚ ਕੇ ਇਸ ਵਿਚ ਗੰਢ ਮੈਂ ਲਾਈ, ਹੇ ਸਖੀ, ਮੈਂ ਭੇਜੀ ਸੀ ਤੈਨੂੰ, ਪਹੁੰਚੀ ਹੈ ਤਾਂ ਦੱਸੀ ਮੈਨੂੰ।
6. ਗਿੱਠ ਕੁ ਬਾਬਾ, ਦੱਸ ਗਜ਼ ਦਾਹੜੀ।
7. ਨਿੱਕੀ ਜਿਹੀ ਡੱਬੀ ਵਿੱਚ, ਮਾਂ-ਪਿਓ ਸੁੱਤੇ।
8. ਜੰਮੀ ਤਾਂ ਸੱਠ ਗਜ਼, ਜਵਾਨੀ ਗਜ਼ ਚਾਰ, ਲੱਖੋ ਆਖੇ, ਬੱਖੋ ਕਰ ਸੁਰਤ ਵਿਚਾਰ।
9. ਇੱਕ ਭਾਈ ਥੱਲੇ, ਇਕ ਭਾਈ ਉੱਤੇ, ਹਿੱਕ ਨਾਲ ਹਿੱਕ ਜੋੜ ਕੇ ਸੁੱਤੇ।
10. ਬੋਲੇ ਤਾਂ ਬੱਦਲ ਗਰਜੇ, ਕੁੱਦੇ ਤਾਂ ਫੁੱਟਬਾਲ, ਲੰਮੇ-ਲੰਮੇ ਨਹੁੰ, ਲੰਮੀਆਂ-ਲੰਮੀਆਂ ਮੁੱਛਾਂ, ਦਿਨੇ ਸੌਵੇਂ ਰਾਤੀਂ ਕਰੇ ਸ਼ਿਕਾਰ।
-ਉੱਤਰ : (1) ਮਸ਼ਕ, (2) ਪੈਸਾ, (3) ਕੱਟੀਆਂ, (4) ਇੱਟ, (5) ਰੱਖੜੀ, (6) ਪਰਨਾਲਾ, (7) ਮੂੰਗਫਲੀ, (8) ਪਰਛਾਵਾਂ, (9) ਚੱਕੀ ਦੇ ਪੁੜ, (10) ਸ਼ੇਰ।
-ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲਾ, ਤਹਿਸੀਲ ਸਮਰਾਲਾ, ਜ਼ਿਲ੍ਹਾ ਲੁਧਿਆਣਾ। ਮੋਬਾ-75279-31887