ਸਵਾਲ : 321. 'ਕਿਰਨ ਬੇਦੀ' ਕਿਹੜੇ ਮਹਿਕਮੇ ਦੀ ਅਫਸਰ ਰਹੀ ਹੈ?
322. 'ਗੁਲਜਾਰੀ ਲਾਲ ਨੰਦਾ' ਕੌਣ ਸੀ?
323. 'ਭਗਤ ਪੂਰਨ ਸਿੰਘ' ਦਾ ਪਿੰਡ ਕਿਹੜੇ ਜ਼ਿਲ੍ਹੇ ਵਿਚ ਹੈ?
324. 'ਖਟਕੜ ਕਲਾਂ' ਕਿੱਥੇ ਹੈ?
325. 'ਬਾਬਾ ਸੋਹਣ ਸਿੰਘ ਭਕਨਾ' ਕਿਹੜੀ ਲਹਿਰ ਨਾਲ ਸੰਬੰਧਿਤ ਸੀ?
326. 'ਦੂਖ ਨਿਵਾਰਨ ਗੁਰਦੁਆਰਾ' ਕਿੱਥੇ ਹੈ?
327. 'ਚੰਡੀ ਦੇਵੀ' ਦਾ ਮੰਦਰ ਕਿੱਥੇ ਹੈ?
328. 'ਬਾਬਾ ਹਾਜੀ ਰਤਨ' ਦਾ ਸਥਾਨ ਕਿੱਥੇ ਹੈ?
329. 'ਕੁੱਪ ਰਹੀੜਾਂ' ਸਥਾਨ 'ਤੇ ਕਿਹੜਾ ਸਾਕਾ ਹੋਇਆ ਸੀ?
330. 'ਗੁਰੂ ਨਾਨਕ ਦੇਵ ਜੀ ਦੇ ਸਹੁਰੇ' ਕਿੱਥੇ ਸਨ?
ਉੱਤਰ : 321. ਪੁਲਿਸ।
322. ਕੁਝ ਸਮੇਂ ਲਈ ਕੰਮ ਚਲਾਊ ਪ੍ਰਧਾਨ ਮੰਤਰੀ ਉਂਜ ਕੇਂਦਰੀ ਮੰਤਰੀ।
323. ਰਾਜੇਵਾਲ, ਤਹਿਸੀਲ ਖੰਨਾ, ਜ਼ਿਲ੍ਹਾ ਲੁਧਿਆਣਾ।
324. ਜ਼ਿਲ੍ਹਾ ਨਵਾਂਸ਼ਹਿਰ ਵਿਚ ਬੰਗਾ-ਨਵਾਂਸ਼ਹਿਰ ਸੜਕ ਉਤੇ।
325. ਗ਼ਦਰ ਲਹਿਰ ਤੇ ਪਿੱਛੋਂ ਕਮਿਊਨਿਸਟ।
326. ਪਟਿਆਲੇ ਸ਼ਹਿਰ ਵਿਚ।
327. ਚੰਡੀਗੜ੍ਹ ਦੇ ਕੋਲ ਜ਼ਿਲ੍ਹਾ ਪੰਚਕੂਲਾ ਹਰਿਆਣਾ ਵਿਚ।
328. ਬਠਿੰਡੇ ਸ਼ਹਿਰ ਵਿਚ।
329. ਵੱਡਾ ਘੱਲੂਘਾਰਾ-ਅਹਿਮਦ ਸ਼ਾਹ ਅਬਦਾਲੀ ਤੇ ਸਿੱਖਾਂ ਵਿਚਕਾਰ ਲੜਾਈ, ਜਿਥੇ ਤੀਹ ਹਜ਼ਾਰ (30,000) ਸਿੰਘ ਸ਼ਹੀਦ ਹੋਏ।
330. ਬਟਾਲਾ (ਜ਼ਿਲ੍ਹਾ ਗੁਰਦਾਸਪੁਰ)।
ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ
ਅਜੀਤ ਡੈਸਕ
08-11-2025