* ਗਿਆਨ, ਆਤਮਿਕ ਹਨੇਰੇ ਦਾ ਚਿਰਾਗ ਬਣਦਾ ਹੈ।
* ਜ਼ਿੰਮੇਵਾਰੀ ਤੋਂ ਭੱਜਣ ਵਾਲਾ ਪੂਰਨ ਮਨੁੱਖ ਨਹੀਂ ਹੁੰਦਾ।
* ਪੱਗ ਵਟਾਈ ਦਾ ਫ਼ਰਜ਼ ਸਿਰਾਂ ਨਾਲ ਨਿਭਦਾ ਹੈ।
* ਬੱਚੇ ਦੀ ਗ਼ਲਤੀ 'ਤੇ ਪਰਦਾ ਉਸ ਦੇ ਭਵਿੱਖ ਨਾਲ ਖਿਲਵਾੜ ਹੈ।
* ਪ੍ਰਵਾਨੇ ਆਪਣੀ ਰੱਤ ਦੇ ਦੀਵੇ ਬਾਲ ਕੇ ਚਾਨਣ ਫੈਲਾਉਂਦੇ ਹਨ।
* ਪਰਾਈ ਪੀੜ, ਮਹਿਸੂਸ ਕਰਨ ਵਾਲੇ ਕਿਸੇ ਨੂੰ ਦੁਖੀ ਨਹੀਂ ਕਰਦੇ।
* ਜਾਨ ਦੀ ਪ੍ਰਵਾਹ ਡਰਪੋਕ ਕਰਦੇ ਹਨ।
* ਕਲਮ ਕੌਮਾਂ, ਦੀ ਕਿਸਮਤ ਬਣ ਕੇ ਇਤਿਹਾਸ ਸਿਰਜਦੀ ਹੈ।
* ਧੀ ਦਾ ਜਨਮ, ਬਾਪ ਨੂੰ ਸਰਾਫ਼ਤ ਨਾਲ ਜੋੜਦਾ ਹੈ।
* ਗੱਦਾਰ, ਕੌਮ ਦੇ ਮੱਥੇ ਦਾ ਕਲੰਕ ਹੁੰਦੇ ਹਨ।
* ਫ਼ੌਜ ਦੀ ਸੂਰਬੀਰਤਾ ਦੇਸ਼ ਦੇ ਝੰਡੇ ਦੀ ਸ਼ਾਨ ਹੁੰਦੀ ਹੈ।
* ਸਿਆਣਾ ਬੰਦਾ ਕੰਮ ਕਰਨ ਤੋਂ ਪਹਿਲਾਂ ਸੋਚਦਾ ਹੈ ਮੂਰਖ ਬਾਅਦ 'ਚ।
* ਧੋਖੇਬਾਜ਼, ਮਿੱਤਰ ਨਾਲੋਂ ਗੈਰਤਮੰਦ ਦੁਸ਼ਮਣ ਚੰਗਾ ਹੁੰਦਾ ਹੈ।
* ਪਰਿਵਾਰ ਦਾ ਇਕੱਠ, ਬਜ਼ੁਰਗਾਂ ਦੀ ਸੂਝ ਦੀ ਨਿਸ਼ਾਨੀ ਹੁੰਦਾ ਹੈ।
* ਕੁਰਬਾਨੀ, ਜ਼ੁਲਮ ਦਾ ਅੰਤ ਕਰਦੀ ਹੈ।
* ਪੈਸਾ ਜੋੜਨ ਨਾਲੋਂ, ਸਿਰ ਜੋੜਨਾ ਵੱਡੀ ਕਲਾ ਹੈ।
* ਜੇ, ਹਰ ਕੰਮ 'ਤੇ ਰੋਕ ਲਾਉਂਦੀ ਹੈ।
* ਨਿਰ-ਸੁਆਰਥ ਰਿਸ਼ਤੇ, ਅਟੁੱਟ ਨਿਭਦੇ ਹਨ।
* ਚਤਰਾਈ ਪੱਲੇ, ਸਿਰਫ਼ ਪਛਤਾਵਾ ਪੈਂਦਾ ਹੈ।
* ਹਰਾਮ ਦਾ ਪੈਸਾ ਹੰਕਾਰ ਦਾ ਬੀਜ ਹੁੰਦਾ ਹੈ।
-138, ਵਾਰਡ ਨੰ: 7, ਰਾਮਪੁਰਾ ਮੰਡੀ (ਬਠਿੰਡਾ)।
ਮੋਬਾਈਲ : 98783-25301