* ਖਾਣਾ ਖਾਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਧੋ ਲਓ। ਖਾਣਾ ਖਾਣ ਤੋਂ ਪਹਿਲਾਂ ਤੇ ਬਾਅਦ ਵਿਚ ਚੰਗੀ ਤਰ੍ਹਾਂ ਕੁਰਲਾ ਕਰ ਲੈਣਾ ਚਾਹੀਦਾ।
* ਭੋਜਨ ਚਬਾ-ਚਬਾ ਕੇ ਆਰਾਮ ਨਾਲ ਖਾਣਾ ਚਾਹੀਦਾ।
* ਬਹੁਤ ਤੇਜ਼ ਭੁੱਖ ਲੱਗਣ 'ਤੇ ਵੀ ਭੋਜਨ ਨੂੰ ਨਿਗਲਣ ਦੀ ਬਜਾਏ ਚਬਾ ਕੇ ਖਾਣਾ ਚਾਹੀਦਾ। ਭੋਜਨ ਨਿਗਲਣ ਵਾਲੇ ਬੱਚਿਆਂ ਦੀ ਪਾਚਨ ਕਿਰਿਆ ਠੀਕ ਨਹੀਂ ਰਹਿੰਦੀ। ਯਾਦ ਰੱਖੋ ਭੋਜਨ ਹਜ਼ਮ ਹੋਣ ਦੀ ਕਿਰਿਆ ਪਹਿਲਾਂ ਮੂੰਹ ਤੋਂ, ਫਿਰ ਪੇਟ ਤੋਂ ਹੁੰਦੀ ਹੈ।
* ਬੱਚਿਆਂ ਨੂੰ ਜ਼ਿਆਦਾ ਚਾਕਲੇਟ, ਵੇਫਰਸ, ਬਿਸਕੁਟ, ਮਠਿਆਈ ਤੇ ਟਾਫ਼ੀਆਂ ਨਹੀਂ ਖਾਣੀਆਂ ਚਾਹੀਦੀਆਂ ਕਿਉਂਕਿ ਇਨ੍ਹਾਂ ਦਾ ਸਿੱਧਾ ਅਸਰ ਦੰਦਾਂ 'ਤੇ ਪੈਂਦਾ ਹੈ।
* ਪੀਣ ਵਾਲੇ ਠੰਢੇ ਪਦਾਰਥਾਂ, ਟਿਨ ਜੂਸ ਦੀ ਵਰਤੋਂ ਕਦੇ-ਕਦਾਈਂ ਵਿਸ਼ੇਸ਼ ਮੌਕਿਆਂ 'ਤੇ ਹੀ ਕਰਨੀ ਚੰਗੀ ਲੱਗਦੀ ਹੈ। ਇਨ੍ਹਾਂ ਦੀ ਲਗਾਤਾਰ ਵਰਤੋਂ ਨਾਲ ਇਹ ਚੀਜ਼ਾਂ ਮਜ਼ਾ ਵੀ ਨਹੀਂ ਦਿੰਦੀਆਂ ਅਤੇ ਸਿਹਤ 'ਤੇ ਵੀ ਬੁਰਾ ਅਸਰ ਪਾਉਂਦੀਆਂ ਹਨ।
* ਪੇਟ ਨੂੰ ਕੁਝ ਸਮੇਂ ਲਈ ਆਰਾਮ ਜ਼ਰੂਰ ਦਿਉ। ਖਾਣ ਤੋਂ ਬਾਅਦ ਕੁਝ ਘੰਟੇ ਬਿਨਾਂ ਖਾਧੇ-ਪੀਤੇ ਆਪਣੇ 'ਤੇ ਕੰਟਰੋਲ ਕਰੋ।
* ਘੱਟ ਮਸਾਲਿਆਂ ਅਤੇ ਘੱਟ ਤੇਲ ਵਾਲਾ ਭੋਜਨ ਸਿਹਤ ਲਈ ਵੀ ਚੰਗਾ ਹੁੰਦਾ ਹੈ ਅਤੇ ਤੁਸੀਂ ਕੌਲੀ ਭਰ ਕੇ ਰੁੱਖਾ ਵੀ ਖਾ ਸਕਦੇ ਹੋ।
* ਪੇਟ ਨੂੰ 'ਓਵਰਲੋਡ' ਨਾ ਕਰੋ। ਜਦੋਂ ਵੀ ਕਦੀ ਪੇਟ ਵਿਚ ਦਰਦ ਹੋਵੇ ਤਾਂ ਉਸ ਨੂੰ ਨਜ਼ਰ-ਅੰਦਾਜ਼ ਨਾ ਕਰੋ। ਮੰਮੀ-ਪਾਪਾ ਨੂੰ ਤੁਰੰਤ ਇਸ ਦੀ ਜਾਣਕਾਰੀ ਦਿਉ। ਉਂਝ ਪੇਟ ਦਰਦ ਤੁਹਾਨੂੰ ਲਾਲ ਝੰਡੀ ਦਿਖਾਉਂਦਾ ਹੈ ਕਿ ਹੁਣ ਪੇਟ ਨੂੰ ਆਰਾਮ ਅਤੇ ਹਲਕੇ ਭੋਜਨ ਦੀ ਜ਼ਰੂਰਤ ਹੈ। ਭਾਰੇ ਅਤੇ ਫਾਸਟ ਫੂਡ ਭੋਜਨ ਹੁਣ ਉਸ ਨੂੰ ਨਹੀਂ ਕਰਨੇ ਚਾਹੀਦੇ।
* ਆਪਣੇ ਹਰਮਨਪਿਆਰੇ ਟੀ.ਵੀ. ਪ੍ਰੋਗਰਾਮ ਦੇਖਦੇ ਸਮੇਂ ਭੋਜਨ ਨਹੀਂ ਖਾਣਾ ਚਾਹੀਦਾ ਕਿਉਂਕਿ ਮਸਤੀ ਵਿਚ ਭੋਜਨ ਜ਼ਿਆਦਾ ਖਾਧਾ ਜਾਂਦਾ ਹੈ।
* ਭੋਜਨ ਖਾਂਦੇ ਸਮੇਂ ਖੁਸ਼ ਮੁਦਰਾ ਵਿਚ ਰਹੋ। ਤਣਾਅਮੁਕਤ ਹੋ ਕੇ ਭੋਜਨ ਖਾਓ।
* ਖਾਣੇ ਦੀ ਮੇਜ਼ 'ਤੇ ਮੰਮੀ-ਪਾਪਾ ਨੂੰ ਤੰਗ ਨਹੀਂ ਕਰਨਾ ਚਾਹੀਦਾ ਕਿ ਮੈਂ ਇਹ ਨਹੀਂ ਖਾਣਾ, ਇਹ ਖਾਣਾ ਤਾਂ ਬਹੁਤ ਬੁਰਾ ਬਣਿਆ ਹੈ। ਥੋੜ੍ਹਾ ਜਿਹਾ ਭੋਜਨ ਪਹਿਲਾਂ ਸਵਾਦ ਕਰ ਕੇ ਫ਼ੈਸਲਾ ਕਰੋ ਕਿ ਕੀ ਖਾਣਾ ਹੈ, ਕੀ ਨਹੀਂ।
* ਘਰ ਦੇ ਬਣੇ ਮਿੱਠੇ ਪਕਵਾਨ ਤੁਸੀਂ ਦਿਨ ਵਿਚ ਇਕ ਵਾਰ ਛੋਟੀ ਕੌਲੀ ਵਿਚ ਖਾ ਸਕਦੇ ਹੋ।
* ਨਮਕੀਨ ਵਿਚ ਤੁਸੀਂ ਮੁਰਮੁਰੇ, ਭੁੱਜੇ ਛੋਲੇ, ਭੁੱਜੀ ਮੂੰਗਫਲੀ, ਭੁੱਜੇ ਚਿਵੜੇ ਮਿਲਾ ਕੇ ਖਾ ਸਕਦੇ ਹੋ।
ਬੱਚਿਆਂ ਨੂੰ ਸਿਖਾਓ ਭੋਜਨ ਕਰਨ ਦਾ ਸਹੀ ਢੰਗ
ਅਜੀਤ ਡੈਸਕ
04-12-2025