ਪਿਆਜ਼ ਦੀ ਭਰਵੀਂ ਸਬਜ਼ੀ

ਸਮੱਗਰੀ : ਪਿਆਜ਼ 250 ਗ੍ਰਾਮ, ਤੇਲ 50 ਗ੍ਰਾਮ, ਅੰਬ ਦੇ ਅਚਾਰ ਦਾ ਮਸਾਲਾ 100 ਗ੍ਰਾਮ |
ਵਿਧੀ : ਪਿਆਜ਼ ਦੇ ਉੱਪਰ ਦਾ ਛਿਲਕਾ ਲਾਹ ਕੇ ਵਿਚਾਲੇ ਤੋਂ ਚੀਰ ਕੇ ਅੰਬ ਦੇ ਆਚਾਰ ਦਾ ਮਸਾਲਾ ਪਿਆਜ਼ ਵਿਚ ਭਰ ਲਓ | ਕੜਾਹੀ ਵਿਚ ਤੇਲ ਗਰਮ ਕਰਕੇ ਪਿਆਜ਼ ਨੂੰ ਪਾ ਦਿਓ | ਢੱਕਣ ਬੰਦ ਕਰਕੇ ਮੱਧਮ ਸੇਕ 'ਤੇ ਪਕਣ ਦਿਓ | ਥੋੜ੍ਹਾ ਗਲ ਜਾਣ 'ਤੇ ਉਸ ਨੂੰ ਅੱਗ ਤੋਂ ਲਾਹ ਲਓ | ਪਿਆਜ਼ ਦੀ ਚਟਪਟੀ ਭਰਵੀਂ ਸਬਜ਼ੀ ਤਿਆਰ ਹੈ |
ਲੌਕੀ ਦੀ ਭਰਵੀਂ ਸਬਜ਼ੀ
ਸਮੱਗਰੀ : ਲੌਕੀ 500 ਗ੍ਰਾਮ, ਪਿਆਜ਼ 100 ਗ੍ਰਾਮ, ਤੇਲ 50 ਗ੍ਰਾਮ, ਲਾਲ ਮਿਰਚ, ਪੀਸਿਆ ਧਨੀਆ, ਹਲਦੀ, ਨਮਕ ਸਵਾਦ ਅਨੁਸਾਰ |
ਵਿਧੀ : ਨਰਮ ਪਤਲੀ ਲੌਕੀ ਲਓ | ਉੱਪਰ ਦਾ ਛਿਲਕਾ ਲਾਹ ਕੇ ਵਿਚਾਲੇ ਤੋਂ ਕੱਟ ਕੇ ਛੋਟੇ-ਛੋਟੇ ਟੁਕੜੇ ਕਰ ਲਓ | ਪਿਆਜ਼ ਨੂੰ ਕੱਦੂਕਸ਼ ਕਰ ਲਓ | ਨਮਕ, ਲਾਲ ਮਿਰਚ, ਪੀਸਿਆ ਧਨੀਆ ਤੇ ਹਲਦੀ ਮਿਲਾ ਦਿਓ | ਕੜਾਹੀ ਵਿਚ ਥੋੜ੍ਹਾ ਜਿਹਾ ਤੇਲ ਪਾ ਕੇ ਪਿਆਜ਼ ਦਾ ਮਸਾਲਾ ਭੁੰਨ ਲੋ | ਇਸ ਮਸਾਲੇ ਨੂੰ ਲੌਕੀ ਦੇ ਟੁਕੜਿਆਂ ਵਿਚਾਲੇ ਚੀਰ ਕੇ ਭਰ ਦਿਓ | ਕੜਾਹੀ ਵਿਚ ਥੋੜ੍ਹਾ ਤੇਲ ਪਾ ਕੇ ਲੌਕੀ ਨੂੰ ਤਲ ਲਓ | ਢੱਕਣ ਬੰਦ ਕਰ ਦਿਓ | ਥੋੜ੍ਹੀ-ਥੋੜ੍ਹੀ ਦੇਰ ਬਾਅਦ ਸਬਜ਼ੀ ਨੂੰ ਹਿਲਾਉਂਦੇ ਰਹੋ | ਸਵਾਦੀ ਲੌਕੀ ਦੀ ਭਰਵੀਂ ਸਬਜ਼ੀ ਤਿਆਰ ਹੈ |