* ਸਬਜ਼ੀ ਦੀ ਤਰੀ ਨੂੰ ਗਾੜ੍ਹਾ ਬਣਾਉਣ ਲਈ ਉਸ ਵਿਚ ਥੋੜ੍ਹੀ ਜਿਹੀ ਮੂੰਗਫਲੀ ਪੀਹ ਕੇ ਪਾਓ।
* ਕੇਕ ਨੂੰ ਸਵਾਦੀ, ਭੁਰਭੁਰਾ ਬਣਾਉਣ ਲਈ ਉਸ ਵਿਚ ਥੋੜ੍ਹਾ ਜਿਹਾ ਬ੍ਰੈੱਡ ਦਾ ਚੂਰਾ ਮਿਲਾਓ।
* ਆਈਸਕ੍ਰੀਮ ਨੂੰ ਗਾੜ੍ਹਾ ਤੇ ਸਵਾਦੀ ਬਣਾਉਣ ਲਈ ਦੁੱਧ ਉਬਾਲਦੇ ਸਮੇਂ ਉਸ ਵਿਚ ਥੋੜ੍ਹਾ ਜਿਹਾ ਮਿਲਕ ਪਾਊਡਰ ਮਿਲਾ ਲਓ।
* ਟਮਾਟਰ ਦਾ ਸੂਪ ਬਣਾਉਂਦੇ ਸਮੇਂ ਉਸ ਵਿਚ ਥੋੜ੍ਹੇ ਜਿਹੇ ਪੁਦੀਨੇ ਦੇ ਪੱਤੇ ਮਿਲਾਉਣ ਨਾਲ ਸੂਪ ਦਾ ਸਵਾਦ ਵਧ ਜਾਂਦਾ ਹੈ।
* ਗੁਲਾਬ ਜਾਮੁਨ ਜੇਕਰ ਸਖ਼ਤ ਬਣ ਜਾਣ ਤਾਂ ਘਬਰਾਓ ਨਹੀਂ। ਉਨ੍ਹਾਂ ਨੂੰ ਪ੍ਰੈਸ਼ਰ ਕੁੱਕਰ ਵਿਚ ਢੱਕਣ ਬੰਦ ਕਰ ਕੇ ਕੁਝ ਮਿੰਟਾਂ ਲਈ ਉਬਾਲੋ। ਗੁਲਾਬ ਜਾਮੁਨ ਮੁਲਾਇਮ ਹੋ ਜਾਣਗੇ।
* ਧੋਤੇ ਮਾਂਹ ਦੀ ਦਾਲ ਦੇ ਵੜੇ ਬਣਾਉਂਦੇ ਸਮੇਂ ਜੇਕਰ ਉਸ ਵਿਚ ਉੱਬਲਿਆ ਹੋਇਆ ਆਲੂ ਚੰਗੀ ਤਰ੍ਹਾਂ ਮਸਲ ਕੇ ਮਿਲਾ ਲਓ ਤਾਂ ਬੜੇ ਜ਼ਿਆਦਾ ਮੁਲਾਇਮ ਬਣਨਗੇ।
* ਪਨੀਰ ਨੂੰ ਜ਼ਿਆਦਾ ਸਮੇਂ ਤੱਕ ਤਾਜ਼ਾ ਬਣਾਈ ਰੱਖਣ ਲਈ ਸਿਰਕੇ ਨਾਲ ਮਲਮਲ ਦੇ ਰੁਮਾਲ ਜਾਂ ਕੱਪੜੇ ਨੂੰ ਭਿਉਂ ਕੇ ਪਨੀਰ ਨੂੰ ਲਪੇਟ ਕੇ ਉਸ 'ਤੇ ਸਫ਼ੇਦ ਕਾਗਜ਼ ਲਪੇਟ ਦਿਓ ਅਤੇ ਫਰਿੱਜ ਵਿਚ ਰੱਖੋ।
* ਖੀਰ ਨੂੰ ਗਾੜ੍ਹਾ ਬਣਾਉਣ ਲਈ ਉਸ ਵਿਚ ਅਖਰੋਟ ਪੀਹ ਕੇ ਪਾ ਦਿਓ। ਖੀਰ ਗਾੜ੍ਹੀ ਦੇ ਨਾਲ ਸਵਾਦੀ ਵੀ ਬਣ ਜਾਵੇਗੀ।
* ਪਾਲਕ ਪਨੀਰ ਦੀ ਸਬਜ਼ੀ ਬਣਾਉਂਦੇ ਸਮੇਂ ਉਸ ਵਿਚ 1 ਵੱਡਾ ਚਮਚ ਫੈਂਟੀ ਹੋਈ ਮਲਾਈ ਜਾਂ ਕ੍ਰੀਮ ਪਾਓ। ਸਬਜ਼ੀ ਦਾ ਸਵਾਦ ਜ਼ਿਆਦਾ ਵਧ ਜਾਵੇਗਾ।
* ਇਡਲੀ ਨੂੰ ਨਰਮ ਅਤੇ ਫੁੱਲਿਆ ਹੋਇਆ ਬਣਾਉਣ ਲਈ ਛੋਟਾ ਚਮਚ ਮੇਥੀ ਦਾਣੇ ਦਾ ਪਾਊਡਰ ਮਿਲਾ ਲਓ।
* ਸਬਜ਼ੀ ਵਿਚ ਮਸਾਲਾ ਜ਼ਿਆਦਾ ਪੈ ਗਿਆ ਹੋਵੇ ਤਾਂ ਸਾਦੀ ਫਿੱਕੀ ਬੂੰਦੀ ਜਾਂ ਟਮਾਟਰ ਦੇ ਟੁਕੜੇ ਕੱਟ ਕੇ ਪਾ ਦੇਣ ਨਾਲ ਮਸਾਲੇ ਦੀ ਮਾਤਰਾ ਸਹੀ ਹੋ ਜਾਵੇਗੀ।
* ਮਟਰ ਪਨੀਰ ਦੀ ਸਬਜ਼ੀ ਦਾ ਮਸਾਲਾ ਬਣਾਉਂਦੇ ਸਮੇਂ ਲੰਮੇ ਪਤਲੇ ਪਿਆਜ਼ ਨੂੰ ਡੀਪ ਫ੍ਰਾਈ ਕਰਕੇ ਠੰਢਾ ਹੋਣ 'ਤੇ ਮਿਕਸੀ ਵਿਚ ਕੱਚੇ ਟਮਾਟਰ ਪਾ ਕੇ ਗ੍ਰਾਇੰਡ ਕਰ ਲਓ। ਗ੍ਰਾਇੰਡ ਕਰਦੇ ਸਮੇਂ ਕਿ ਛੋਟਾ ਚਮਚ ਜਾਂ ਮਸਾਲੇ ਦੀ ਮਾਤਰਾ ਅਨੁਸਾਰ ਦਹੀਂ ਵੀ ਪਾਓ। ਦੁਬਾਰਾ ਮਸਾਲਾ ਭੁੰਨਦੇ ਸਮੇਂ ਉਸ ਵਿਚ 1 ਵੱਡਾ ਚਮਚ ਮਲਾਈ ਫੈਂਟ ਕੇ ਪਾਉਣ ਨਾਲ ਮਟਰ ਪਨੀਰ ਦੀ ਤਰੀ ਦਾ ਸਵਾਦ ਬਹੁਤ ਚੰਗਾ ਅਤੇ ਗਾੜ੍ਹਾ ਹੋਵੇਗਾ। ਇਹੀ ਮਸਾਲੇ ਦੀ ਵਿਧੀ ਕੋਫ਼ਤਿਆਂ ਵਿਚ ਵੀ ਵਰਤੋਂ ਕਰ ਸਕਦੇ ਹੋ।
* ਗੁਜੀਆ ਦਾ ਮਸਾਲਾ ਬਣਾਉਂਦੇ ਸਮੇਂ ਖੋਏ ਵਿਚ ਵੇਸਣ ਭੁੰਨ ਕੇ ਮਿਲਾ ਦੇਣ ਨਾਲ ਗੁਜੀਆ ਸਵਾਦੀ ਬਣਦੇ ਹਨ।
* ਮਸਾਲੇਦਾਰ ਭਿੰਡੀ ਨੂੰ ਹੋਰ ਸਵਾਦੀ ਬਣਾਉਣ ਲਈ ਭਿੰਡੀ ਨੂੰ ਵਿਚਾਲੇ ਚੀਰਾ ਲਗਾ ਕੇ ਪਿਆਜ਼ ਭੁੰਨ ਕੇ ਸਭ ਮਸਾਲੇ ਪਾ ਕੇ ਗੈਸ ਦੀ ਹੌਲੀ ਸੇਕ 'ਤੇ ਭਿੰਡੀ ਪਾ ਦਿਉ। ਜਦੋਂ ਅੱਧੀ ਭਿੰਡੀ ਬਣ ਜਾਵੇ ਤਾਂ ਘਰ ਵਿਚ ਫਾੜੇ ਹੋਏ ਦੁੱਧ ਦਾ ਪਨੀਰ ਉਸ ਵਿਚ ਮਿਲਾਓ। ਭਿੰਡੀ ਪਰੋਸਣ ਵਿਚ ਸੁੰਦਰ ਵੀ ਲੱਗੇਗੀ ਅਤੇ ਸਵਾਦੀ ਵੀ।
* ਮਿਕਸ ਸਬਜ਼ੀ ਨੂੰ ਹੋਰ ਜ਼ਿਆਦਾ ਸਵਾਦੀ ਬਣਾਉਣ ਲਈ ਸਬਜ਼ੀਆਂ ਨੂੰ ਸਿਟਰ ਫ੍ਰਾਈ ਕੇ ਛੋਟਾ ਪਿਆਜ਼, ਅਦਰਕ, ਟਮਾਟਰ ਦਾ ਮਸਾਲਾ ਵੱਖਰਾ ਤਿਆਰ ਕਰ ਕੇ ਮਿਕਸ ਕਰੋ ਅਤੇ ਨਮਕ, ਮਿਰਚ, ਸੁੱਕਾ ਮਸਾਲਾ ਇੱਛਾ ਅਨੁਸਾਰ ਪਾਓ।
ਸਵਾਦ ਵਧਾਓ : ਇਨ੍ਹਾਂ ਨੂੰ ਅਪਣਾਓ
ਅਜੀਤ ਡੈਸਕ
20-11-2025