ਦਹੀਂ ਚਮੜੀ ਲਈ ਬੇਹੱਦ ਫ਼ਾਇਦੇਮੰਦ ਹੁੰਦਾ ਹੈ। ਤੁਸੀਂ ਦਹੀਂ ਨੂੰ ਚਿਹਰੇ 'ਤੇ ਕਿਸੇ ਵੀ ਸਮੇਂ ਲਗਾ ਸਕਦੇ ਹੋ। ਪਰ ਚਿਹਰੇ 'ਤੇ ਦਹੀਂ ਲਗਾਉਣ ਦਾ ਸਭ ਤੋਂ ਸਹੀ ਸਮਾਂ ਸਵੇਰ ਅਤੇ ਰਾਤ ਦਾ ਹੈ। ਜੇਕਰ ਤੁਸੀਂ ਰੋਜ਼ ਸਵੇਰੇ ਚਿਹਰੇ 'ਤੇ ਦਹੀਂ ਲਗਾਉਗੇ ਤਾਂ ਇਸ ਨਾਲ ਚਮੜੀ ਦਿਨ ਭਰ ਤਰੋਤਾਜ਼ਾ ਅਤੇ ਖਿੜੀ-ਖਿੜੀ ਨਜ਼ਰ ਆਵੇਗੀ। ਰਾਤ ਨੂੰ ਚਿਹਰੇ 'ਤੇ ਦਹੀਂ ਲਗਾਉਣ ਨਾਲ ਚਮੜੀ ਵਿਚ ਮੌਜੂਦ ਸਾਰੀ ਗੰਦਗੀ ਅਤੇ ਧੂੜ-ਮਿੱਟੀ ਸੌਖਿਆਂ ਨਾਲ ਬਾਹਰ ਨਿਕਲ ਜਾਂਦੀ ਹੈ। ਇਸ ਨਾਲ ਚਮੜੀ ਪੂਰੀ ਤਰ੍ਹਾਂ ਸਾਫ਼ ਹੋ ਜਾਂਦੀ ਹੈ। ਇਸ ਲਈ ਤੁਹਾਨੂੰ ਸਵੇਰੇ ਅਤੇ ਰਾਤ ਨੂੰ ਚਿਹਰੇ 'ਤੇ ਦਹੀਂ ਲਗਾਉਣਾ ਚਾਹੀਦਾ।
ਦਹੀਂ ਵਿਚ ਕੀ ਮਿਲਾ ਕੇ ਚਿਹਰੇ 'ਤੇ ਲਗਾਈਏ : ਤੁਸੀਂ ਦਹੀਂ ਵਿਚ ਕਈ ਚੀਜ਼ਾਂ ਨੂੰ ਮਿਲਾ ਕੇ ਚਿਹਰੇ 'ਤੇ ਲਗਾ ਸਕਦੇ ਹੋ। ਦਹੀਂ ਵਿਚ ਵੇਸਣ, ਹਲਦੀ, ਮੁਲਤਾਨੀ ਮਿੱਟੀ ਅਤੇ ਫਟਕਰੀ ਨੂੰ ਮਿਲਾ ਕੇ ਲਗਾਉਣਾ ਫ਼ਾਇਦੇਮੰਦ ਹੁੰਦਾ ਹੈ। ਵੇਸਣ ਚਮੜੀ ਦਾ ਨਿਖਾਰ ਵਧਾਉਂਦਾ ਹੈ। ਹਲਦੀ ਦਾਗ-ਧੱਬਿਆਂ ਨੂੰ ਮਿਟਾਉਂਦੀ ਹੈ। ਮੁਲਤਾਨੀ ਮਿੱਟੀ ਠੰਢਕ ਪਹੁੰਚਾਉਂਦੀ ਹੈ ਅਤੇ ਫਟਕਰੀ ਚਮੜੀ ਤੋਂ ਵਾਧੂ ਤੇਲ ਨੂੰ ਸੋਕਦੀ ਹੈ। ਹਲਦੀ ਵਿਚ ਮੌਜੂਦ ਕਰਕਿਊਮਿਨ ਗੁਣ ਚਮੜੀ ਦੇ ਦਾਗ਼-ਧੱਬਿਆਂ ਅਤੇ ਪਿਗਮੈਂਟੇਸ਼ਨ ਨੂੰ ਮਿਟਾਉਣ ਵਿਚ ਅਸਰਦਾਰ ਹੁੰਦੇ ਹਨ। ਮੁਲਤਾਨੀ ਮਿੱਟੀ ਚਮੜੀ ਦੇ ਸਾੜ ਅਤੇ ਇਰੀਟੇਸ਼ਨ ਨੂੰ ਸ਼ਾਂਤ ਕਰਦੀ ਹੈ।
ਚਿਹਰੇ 'ਤੇ ਦਹੀਂ ਲਗਾਉਣ
ਨਾਲ ਕੀ ਹੁੰਦਾ ਹੈ?
ਦਹੀਂ ਸਿਹਤ ਦੇ ਨਾਲ ਹੀ, ਚਮੜੀ ਲਈ ਵੀ ਬੇਹੱਦ ਫ਼ਾਇਦੇਮੰਦ ਹੁੰਦਾ ਹੈ। ਕਈ ਲੋਕ ਦਹੀਂ ਵਿਚ ਵੇਸਣ ਮਿਲਾ ਕੇ ਚਿਹਰੇ 'ਤੇ ਲਗਾਉਂਦੇ ਹਨ। ਉਥੇ, ਕੁਝ ਲੋਕ ਸਿਰਫ਼ ਦਹੀਂ ਨਾਲ ਫੇਸ ਦੀ ਕਲੀਂਜ਼ਿੰਗ ਕਰਨਾ ਪਸੰਦ ਕਰਦੇ ਹਨ। ਦਹੀਂ ਵਿਚ ਪੈਕਟਿਕ ਐਸਿਡ ਹੁੰਦਾ ਹੈ, ਜੋ ਦਾਗ-ਧੱਬਿਆਂ ਨੂੰ ਮਿਟਾਉਣ ਵਿਚ ਅਸਰਦਾਰ ਹੁੰਦਾ ਹੈ। ਦਹੀਂ ਚਮੜੀ ਨਾਲ ਮ੍ਰਿਤ ਚਮੜੀ ਸੈੱਲ ਨੂੰ ਸਾਫ਼ ਕਰਦਾ ਹੈ। ਦਹੀਂ ਚਮੜੀ ਦਾ ਨਿਖਾਰ ਵਧਾਉਂਦਾ ਹੈ ਅਤੇ ਕਈ ਚਮੜੀ ਸੰਬੰਧੀ ਸਮੱਸਿਆਵਾਂ ਨੂੰ ਠੀਕ ਕਰਨ ਵਿਚ ਮਦਦ ਕਰਦਾ ਹੈ। ਇਸ ਲਈ ਚਿਹਰੇ ਦੀ ਖ਼ੂਬਸੂਰਤੀ ਵਧਾਉਣ ਲਈ ਤੁਹਾਨੂੰ ਚਿਹਰੇ 'ਤੇ ਦਹੀਂ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ। ਦਹੀਂ ਚਮੜੀ ਨੂੰ ਮੁਲਾਇਮ ਅਤੇ ਚਮਕਦਾਰ ਵੀ ਬਣਾਉਂਦਾ ਹੈ।
ਚਿਹਰੇ 'ਤੇ ਦਹੀਂ ਕਿਸ ਤਰ੍ਹਾਂ ਲਗਾਈਏ?
ਪੁਰਾਣੇ ਸਮੇਂ ਤੋਂ ਦਹੀਂ ਵਿਚ ਵੇਸਣ ਅਤੇ ਹਲਦੀ ਮਿਕਸ ਕਰਕੇ ਵਰਤੋਂ ਕੀਤਾ ਜਾ ਸਕਦਾ ਹੈ। ਤੁਸੀਂ 2 ਚਮਚ ਦਹੀਂ ਲਉ। ਇਸ ਵਿਚ 2 ਚਮਚ ਵੇਸਣ ਅਤੇ ਚੁਟਕੀ ਭਰ ਹਲਦੀ ਮਿਲਾਓ। ਹੁਣ ਇਸ ਪੇਸਟ ਨੂੰ ਚਿਹਰੇ 'ਤੇ ਲਗਾਓ। 20-25 ਮਿੰਟ ਬਾਅਦ ਚਿਹਰੇ ਨੂੰ ਸਾਦੇ ਪਾਣੀ ਨਾਲ ਧੋ ਲਉ। ਬਿਹਤਰ ਸਿੱਟਿਆਂ ਲਈ ਤੁਸੀਂ ਕੁਝ ਦਿਨਾਂ ਤੱਕ ਰੋਜ਼ਾਨਾ ਚਿਹਰੇ 'ਤੇ ਦਹੀਂ ਲਗਾ ਸਕਦੇ ਹੋ। ਦਹੀਂ, ਵੇਸਣ ਅਤੇ ਹਲਦੀ ਦਾ ਫੇਸ ਪੈਕ ਚਮੜੀ ਲਈ ਬੇਹੱਦ ਫ਼ਾਇਦੇਮੰਦ ਹੁੰਦਾ ਹੈ। ਇਹ ਪੇਸਟ ਸਭ ਤਰ੍ਹਾਂ ਦੀ ਚਮੜੀ ਦੇ ਲੋਕਾਂ ਲਈ ਚੰਗਾ ਹੁੰਦਾ ਹੈ। ਦਹੀਂ ਚਮੜੀ ਨੂੰ ਮੁਲਾਇਮ ਬਣਾਉਂਦਾ ਹੈ ਅਤੇ ਵੇਸਣ ਚਮੜੀ ਤੋਂ ਵਾਧੂ ਤੇਲ ਨੂੰ ਸੋਕਣ ਵਿਚ ਮਦਦ ਕਰਦਾ ਹੈ।
ਇਕ ਹਫ਼ਤੇ ਵਿਚ ਕਿੰਨੀ ਵਾਰ ਦਹੀਂ ਲਗਾਉਣਾ ਚਾਹੀਦਾ?
ਚਿਹਰੇ 'ਤੇ ਦਹੀਂ ਹਫ਼ਤੇ ਵਿਚ ਕਿੰਨੀ ਵਾਰ ਲਗਾਉਣਾ ਚਾਹੀਦਾ, ਇਹ ਚਮੜੀ ਕਿਸਮ 'ਤੇ ਨਿਰਭਰ ਕਰਦਾ ਹੈ। ਜੇਕਰ ਤੁਹਾਡੀ ਰੁੱਖੀ ਅਤੇ ਬੇਜਾਨ ਚਮੜੀ ਹੈ ਤਾਂ ਤੁਸੀਂ ਰੋਜ਼ਾਨਾ ਚਿਹਰੇ 'ਤੇ ਦਹੀਂ ਦੀ ਵਰਤੋਂ ਕਰ ਸਕਦੇ ਹੋ। ਦਹੀਂ ਲਗਾਉਣ ਨਾਲ ਚਮੜੀ ਕੋਮਲ ਅਤੇ ਮੁਲਾਇਮ ਬਣਦੀ ਹੈ। ਦਹੀਂ ਚਮੜੀ ਦੀ ਖ਼ੁਸ਼ਕੀ ਨੂੰ ਘੱਟ ਕਰਦਾ ਹੈ। ਜੇਕਰ ਤੁਸੀਂ ਰੋਜ਼ਾਨਾ ਚਿਹਰੇ 'ਤੇ ਦਹੀਂ ਲਗਾਓਗੇ, ਤਾਂ ਰੁੱਖੀ ਚਮੜੀ ਤੋਂ ਛੁਟਕਾਰਾ ਮਿਲ ਸਕਦਾ ਹੈ। ਜੇਕਰ ਤੁਹਾਡੀ ਚਮੜੀ ਤੇਲ ਵਾਲੀ ਹੈ ਤਾਂ ਤੁਸੀਂ ਹਫ਼ਤੇ ਵਿਚ 2-3 ਵਾਰ ਦਹੀਂ ਦੀ ਵਰਤੋਂ ਕਰ ਸਕਦੇ ਹੋ।
ਰਾਤ ਨੂੰ ਚਿਹਰੇ 'ਤੇ ਦਹੀਂ ਲਗਾ ਕੇ ਰੱਖਣ ਨਾਲ ਕੀ ਹੁੰਦਾ ਹੈ?
ਰਾਤ ਭਰ ਚਿਹਰੇ 'ਤੇ ਦਹੀਂ ਲਗਾ ਕੇ ਰੱਖਣਾ ਬੇਹੱਦ ਫ਼ਾਇਦੇਮੰਦ ਹੁੰਦਾ ਹੈ। ਤੁਸੀਂ ਚਾਹੋ ਤਾਂ ਦਹੀਂ ਨੂੰ ਚਿਹਰੇ 'ਤੇ ਰਾਤ ਭਰ ਲਗਾ ਕੇ ਵੀ ਰੱਖ ਸਕਦੇ ਹੋ। ਦਹੀਂ ਚਮੜੀ ਨੂੰ ਹਾਈਡ੍ਰੇਟ ਕਰਦਾ ਹੈ। ਇਹ ਚਮੜੀ 'ਤੇ ਨਮੀ ਬਣਾਈ ਰੱਖਣ ਵਿਚ ਮਦਦ ਕਰਦਾ ਹੈ। ਜੇਕਰ ਤੁਸੀਂ ਚਿਹਰੇ 'ਤੇ ਰਾਤ ਭਰ ਦਹੀਂ ਲਗਾ ਕੇ ਰੱਖੋ ਤਾਂ ਇਸ ਨਾਲ ਚਮੜੀ ਸਿਹਤਮੰਦ ਬਣੇਗੀ। ਦਹੀਂ ਪੋਰਸ ਨੂੰ ਸਿਹਤਮੰਦ ਬਣਾਈ ਰੱਖਣ ਵਿਚ ਮਦਦ ਕਰਦਾ ਹੈ। ਦਹੀਂ ਵਿਚ ਮੌਜੂਦ ਐਂਟੀ-ਬੈਕਟੀਰੀਅਲ ਅਤੇ ਐਂਟੀ-ਇਨਫਲੈਮੇਟਰੀ ਗੁਣ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਮਦਦ ਕਰਦੇ ਹਨ। ਜੇਕਰ ਤੁਸੀਂ ਰੋਜ਼ ਰਾਤ ਨੂੰ ਚਿਹਰੇ 'ਤੇ ਦਹੀਂ ਲਗਾਓਗੇ ਤਾਂ ਇਸ ਨਾਲ ਮੁਹਾਂਸਿਆਂ ਅਤੇ ਦਾਗ਼-ਧੱਬਿਆਂ ਤੋਂ ਪੂਰੀ ਤਰ੍ਹਾਂ ਛੁਟਕਾਰਾ ਮਿਲ ਸਕਦਾ ਹੈ।
ਚਿਹਰੇ 'ਤੇ ਦਹੀਂ ਕਦੋਂ ਲਗਾਉਣਾ ਚਾਹੀਦਾ ਹੈ?
ਅਜੀਤ ਡੈਸਕ
20-11-2025