1. ਧੂੜ ਤੇ ਐਲਰਜੀਨ ਨੂੰ ਹਟਾਉਣਾ : ਸੰਭਾਲ ਕੇ ਰੱਖੇ (ਸਟੋਰ ਕੀਤੇ) ਕੱਪੜਿਆਂ 'ਤੇ ਸਮੇਂ ਪੈਣ ਨਾਲ ਧੂੜ, ਗੰਦਗੀ ਅਤੇ ਐਲਰਜੀ ਦੇ ਕਣ ਇਕੱਠੇ ਹੋ ਸਕਦੇ ਹਨ ਇਨ੍ਹਾਂ ਕੱਪੜਿਆਂ ਨੂੰ ਧੋਣ/ ਸਾਫ਼ ਕਰਨ ਨਾਲ ਇਹ ਮੈਲ ਦੇ ਕਣਾਂ ਨੂੰ ਖ਼ਤਮ ਕੀਤਾ ਜਾ ਸਕਦਾ ਹੈ, ਜੋ ਪਹਿਨਣ 'ਤੇ ਸਾਡੀ ਚਮੜੀ ਵਿਚ ਜਲਣ ਜਾਂ ਐਲਰਜੀ ਪੈਦਾ ਕਰ ਸਕਦੇ ਹਨ।
2. ਗੰਦੀ ਬਦਬੂ ਨੂੰ ਹਟਾ ਕੇ ਤਾਜ਼ਾ ਕਰੋ : ਅਕਸਰ ਸਟੋਰ ਕੀਤੇ ਕੱਪੜਿਆਂ 'ਚੋਂ ਸੀਮਤ ਹਵਾ ਦੇ ਪ੍ਰਵਾਹ ਅਤੇ ਸਟੋਰੇਜ ਖੇਤਰਾਂ ਵਿਚ ਨਮੀ ਦੇ ਕਾਰਨ ਬਦਬੂ ਆਉਣ ਲੱਗਦੀ ਹੈ। ਇਨ੍ਹਾਂ ਦੀ ਸਫ਼ਾਈ ਕਰਨ ਨਾਲ ਇਹ ਬਦਬੂ ਦੂਰ ਹੋ ਜਾਂਦੀ ਹੈ, ਜਿਸ ਨਾਲ ਤੁਹਾਡੇ ਕੱਪੜੇ ਤਾਜ਼ੇ ਤੇ ਵਰਤੋਂ ਲਈ ਤਿਆਰ ਹੋ ਜਾਂਦੇ ਹਨ।
3. ਬੈਕਟੀਰੀਆ ਤੇ ਮੋਲਡ ਦਾ ਖਾਤਮਾ : ਸਟੋਰ ਕੀਤੇ ਕੱਪੜਿਆਂ ਵਿਚ ਨਮੀ ਕਾਰਨ ਉੱਲੀ, ਫ਼ਫ਼ੂੰਦੀ ਤੇ ਬੈਕਟੀਰੀਆ ਪੈਦਾ ਹੋ ਸਕਦੇ ਹਨ, ਜੋ ਕੱਪੜਿਆਂ ਦੇ ਰੇਸ਼ਿਆਂ ਨੂੰ ਨੁਕਸਾਨ ਪਹੁੰਚਾਉਣ ਤੋਂ ਇਲਾਵਾ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦੇ ਹਨ। ਚੰਗੀ ਤਰ੍ਹਾਂ ਧੋਣ ਜਾਂ ਡ੍ਰਾਈ-ਕਲੀਨਿੰਗ ਕੱਪੜਿਆਂ ਨੂੰ ਰੋਗਾਣੂ-ਮੁਕਤ ਕਰ ਸਕਦੀ ਹੈ ਅਤੇ ਸਾਹ ਦੀ ਜਲਣ ਨੂੰ ਰੋਕ ਸਕਦੀ ਹੈ। ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਕੱਪੜਿਆਂ ਨੂੰ ਪੂਰਾ ਦਿਨ ਧੁੱਪ ਲਗਾ ਲੈਣੀ ਚਾਹੀਦੀ ਹੈ।
4. ਕੱਪੜੇ ਦੀ ਨਰਮਾਈ ਤੇ ਆਰਾਮ ਦੀ ਬਹਾਲੀ : ਮਹੀਨਿਆਂ ਤੱਕ ਸਟੋਰ ਕਰ ਕੇ ਰੱਖੇ ਕੱਪੜੇ ਸਖ਼ਤ ਹੋ ਸਕਦੇ ਹਨ, ਖਾਸ ਕਰਕੇ ਉੱਨੀ ਜਾਂ ਕਸ਼ਮੀਰਾ ਵਰਗੇ ਕੁਦਰਤੀ ਰੇਸ਼ਿਆਂ ਵਾਲੇ ਕੱਪੜੇ। ਇਨ੍ਹਾਂ ਨੂੰ ਧੋਣ ਤੋਂ ਬਾਅਦ ਕੰਡੀਸ਼ਨਿੰਗ ਕਰਨ ਨਾਲ ਉਨ੍ਹਾਂ ਦੀ ਕੋਮਲਤਾ ਮੁੜ ਆਉਂਦੀ ਹੈ ਜੋ ਆਰਾਮ ਬਹਾਲ ਕਰਦੀ ਹੈ।
5. ਨੁਕਸਾਨ ਦਾ ਨਿਰੀਖਣ : ਸਾਂਭ ਕੇ ਰੱਖੇ ਕੱਪੜਿਆਂ ਵਿਚ ਛੇਕ, ਢਿੱਲੇ ਧਾਗੇ ਜਾਂ ਬਟਨ ਟੁੱਟਣ ਜਿਹੇ ਨੁਕਸਾਨ ਦੀ ਜਾਂਚ ਕਰਨੀ ਜ਼ਰੂਰੀ ਹੈ। ਇਸ ਤਰ੍ਹਾਂ ਤੁਸੀਂ ਠੰਢ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਕੱਪੜਿਆਂ ਦੀ ਮੁਰੰਮਤ ਜਾਂ ਇਨ੍ਹਾਂ ਨੂੰ ਬਦਲ ਸਕਦੇ ਹੋ ਤਾਂ ਆਖਰੀ ਸਮੇਂ 'ਤੇ ਹੋਣ ਵਾਲੀਆਂ ਅਸੁਵਿਧਾਵਾਂ ਤੋਂ ਬਚਿਆ ਜਾ ਸਕੇ।
6. ਕੱਪੜਿਆਂ ਦੀ ਲੰਬੀ ਉਮਰ : ਨਿਯਮਤ ਦੇਖਭਾਲ ਸਰਦੀਆਂ ਦੇ ਕੱਪੜਿਆਂ ਦੀ ਗੁਣਵੱਤਾ ਅਤੇ ਰੰਗ ਨੂੰ ਸੁਰੱਖਿਅਤ ਰੱਖਣ ਵਿਚ ਮਦਦ ਕਰਦੀ ਹੈ, ਜਿਸ ਨਾਲ ਤੁਸੀਂ ਸਾਲਾਂ ਤੱਕ ਉਨ੍ਹਾਂ ਦੀ ਵਧੇਰੇ ਵਰਤੋਂ ਕਰ ਸਕਦੇ ਹੋ।
ਸਟੋਰ ਕੀਤੇ ਸਰਦੀਆਂ ਦੇ ਕੱਪੜਿਆਂ ਦੀ ਸਫ਼ਾਈ ਕਰਨਾ ਜ਼ਰੂਰੀ
ਅਜੀਤ ਡੈਸਕ
20-11-2025