21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਵੜੀਆਂ ਬਣਾਓ ਅਤੇ ਖਵਾਓ

ਅਜੀਤ ਡੈਸਕ 20-11-2025

ਮੂੰਗ ਦੀ ਦਾਲ ਦੇ ਭੱਲੇ
ਸਮੱਗਰੀ : ਧੋਤੀ ਮੂੰਗ ਦੀ ਦਾਲ 1 ਕਿੱਲੋ, ਪੀਸੀ ਕਾਲੀ ਮਿਰਚ 10 ਗ੍ਰਾਮ, 5 ਗ੍ਰਾਮ ਤੇਜ਼ ਪੱਤਾ ਪੀਸਿਆ ਹੋਇਆ, ਹਿੰਗ ਪੀਸੀ ਹੋਈ 2 ਗਰਾਮ, ਜੀਰਾ ਪੀਸਿਆ ਹੋਇਆ 10 ਗ੍ਰਾਮ, ਨਮਕ ਸਵਾਦ ਅਨੁਸਾਰ ਅਤੇ ਘਿਉ ਇਕ ਵੱਡਾ ਚਮਚ।
ਵਿਧੀ : ਸਭ ਤੋਂ ਪਹਿਲਾਂ ਦਾਲ ਨੂੰ ਰਾਤ ਭਰ ਪਾਣੀ ਵਿਚ ਭਿਉਂ ਕੇ ਸਵੇਰੇ ਉਸ ਨੂੰ ਬਰੀਕ ਪੀਹ ਲਉ। ਇਸ ਵਿਚ ਸਭ ਮਸਾਲਿਆਂ ਨੂੰ ਮਿਲਾ ਕੇ ਫੈਂਟ ਲਉ। ਚੰਗੀ ਤਰ੍ਹਾਂ ਮਿਲ ਜਾਣ ਤੋਂ ਬਾਅਦ ਚਾਦਰ ਜਾਂ ਚਟਾਈ ਵਿਛਾ ਕੇ ਉਸ 'ਤੇ ਮਿਸ਼ਰਨ ਦੇ ਛੋਟੇ-ਛੋਟੇ ਗੋਲੇ ਬਣਾ ਕੇ ਧੁੱਪ ਵਿਚ ਸੁੱਕਣ ਲਈ ਰੱਖ ਦਿਉ। ਜਦੋਂ ਚੰਗੀ ਤਰ੍ਹਾਂ ਦੋਵੇਂ ਪਾਸੇ ਸੁੱਕ ਜਾਣ ਤਾਂ ਉਸ ਨੂੰ ਚਾਦਰ ਜਾਂ ਚਟਾਈ ਤੋਂ ਹਟਾ ਕੇ ਡੱਬੇ ਜਾਂ ਪਲਾਸਿਟਕ ਦੇ ਲਿਫ਼ਾਫੇ ਵਿਚ ਬੰਦ ਕਰਕੇ ਰਖ ਲਓ। ਸਬਜ਼ੀ ਬਣਾਉਂਦੇ ਸਮੇਂ ਜ਼ਰੂਰਤ ਦੇ ਅਨੁਸਾਰ ਕੱਢ ਕੇ ਤੇਲ ਵਿਚ ਭੁੰਨ ਕੇ ਵਰਤੋਂ ਕਰਦੇ ਰਹੋ।

ਮੂਲੀ ਦੀਆਂ ਵੜੀਆਂ
ਸਮੱਗਰੀ : ਮੂਲੀ ਇਕ ਕਿੱਲੋ, ਧੋਤੇ ਮਾਂਹ ਦੀ ਮਾਲ ਇਕ ਕਿੱਲੋ, ਕਾਲੀ ਮਿਰਚ 50 ਗ੍ਰਾਮ, ਜੀਰਾ 25 ਗ੍ਰਾਮ, ਤੇਜਪੱਤਾ 25 ਗ੍ਰਾਮ, ਲਾਲ ਮਿਰਚ 50 ਗ੍ਰਾਮ ਅਤੇ ਨਮਕ ਸਵਾਦ ਅਨੁਸਾਰ।
ਵਿਧੀ : ਧੋਤੇ ਮਾਂਹ ਦੀ ਦਾਲ ਨੂੰ ਰਾਤ ਨੂੰ ਭਿਉਂ ਕੇ ਸਵੇਰੇ ਚੰਗੀ ਤਰ੍ਹਾਂ ਪੀਹ ਲਉ। ਮੂਲੀ ਨੂੰ ਸਾਫ਼ ਪਾਣੀ ਨਾਲ ਧੋ ਕੇ ਬਰੀਕ ਪੀਹ ਕੇ ਚੰਗੀ ਤਰ੍ਹਾਂ ਨਿਚੋੜ ਕੇ ਪੀਸੀ ਹੋਈ ਦਾਲ ਵਿਚ ਮਿਲਾ ਲਉ। ਹੁਣ ਇਸ ਵਿਚ ਸਭ ਮਸਾਲਿਆਂ ਨੂੰ ਪਾ ਕੇ ਚੰਗੀ ਤਰ੍ਹਾਂ ਫੈਂਟ ਲਓ। ਜਦੋਂ ਸਭ ਚੀਜ਼ਾਂ ਚੰਗੀ ਤਰ੍ਹਾਂ ਆਪਸ ਵਿਚ ਮਿਲ ਜਾਣ ਤਾਂ ਧੁੱਪ ਵਿਚ ਚਾਦਰ ਜਾਂ ਚਟਾਈ ਬਿਛਾ ਕੇ ਉਸ 'ਤੇ ਗੋਲ-ਗੋਲ ਵੜੀਆਂ ਬਣਾ ਕੇ ਸੁੱਕਣ ਲਈ ਪਾ ਦਿਉ। ਇਕ ਪਾਸੇ ਤੋਂ ਸੁੱਕ ਜਾਣ ਤੋਂ ਬਾਅਦ ਇਸ ਨੂੰ ਦੂਜੇ ਪਾਸੇ ਉਲਟਾ ਕੇ ਧੁੱਪ ਵਿਚ ਰੱਖੋ। ਜਦੋਂ ਦੋਵੇਂ ਪਾਸਿਆਂ ਤੋਂ ਚੰਗੀ ਤਰ੍ਹਾਂ ਸੁੱਕ ਜਾਣ ਤਾਂ ਡੱਬੇ ਵਿਚ ਬੰਦ ਕਰ ਕੇ ਰੱਖ ਲਓ।

 

ਪਿਛਲੀ ਖ਼ਬਰ ਸਟੋਰ ਕੀਤੇ ਸਰਦੀਆਂ ਦੇ ਕੱਪੜਿਆਂ ਦੀ ਸਫ਼ਾਈ ਕਰਨਾ ਜ਼ਰੂਰੀ ਅਗਲੀ ਖ਼ਬਰ ਬੱਚਿਆਂ ਨੂੰ ਲਾਡ ਪਿਆਰ ਕਰਨ ਅਤੇ ਡਾਂਟਣ ਪ੍ਰਤੀ ਮਾਪਿਆਂ ਦੀ ਸੂਝ-ਬੂਝ ਬਹੁਤ ਜ਼ਰੂਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।