ਆਪਣੇ ਘਰ ਦੀ ਸਫ਼ਾਈ ਦੇ ਨਾਲ-ਨਾਲ ਰਸੋਈ ਦੀ ਸਫ਼ਾਈ ਵੀ ਜ਼ਰੂਰੀ ਹੁੰਦੀ ਹੈ। ਸਿਰਫ਼ ਭਾਂਡਿਆਂ ਦਾ ਸਾਫ਼ ਰਹਿਣਾ ਜ਼ਰੂਰੀ ਨਹੀਂ ਸਗੋਂ ਭਾਂਡੇ ਸਾਫ਼ ਕਰਨ ਵਾਲਾ ਸਪੰਜ, ਭਾਂਡਿਆਂ ਨੂੰ ਪੂੰਝਣ ਵਾਲਾ ਕੱਪੜਾ ਅਤੇ ਸਿੰਕ ਵੀ ਸਾਫ਼ ਰਹਿਣਾ ਚਾਹੀਦਾ ਹੈ ਕਿਉਂਕਿ ਇਸ ਵਿਚ ਹੀ ਸਭ ਤੋਂ ਜ਼ਿਆਦਾ ਕੀਟਾਣੂ ਪਾਏ ਜਾਂਦੇ ਹਨ। ਰਸੋਈ ਦੀ ਸਫ਼ਾਈ ਠੀਕ ਤਰ੍ਹਾਂ ਕਿਸ ਤਰ੍ਹਾਂ ਕਰੀਏ :
ਭਾਂਡੇ ਧੋਣ ਵਾਲੇ ਸਕਰੱਬ ਨੂੰ ਕੰਮ ਕਰਨ ਤੋਂ ਬਾਅਦ ਐਂਟੀਸੈਪਿਟਕ ਲੋਸ਼ਨ ਨਾਲ ਸਾਫ਼ ਕਰਕੇ ਫਿਰ ਸੁਕਾ ਕੇ ਰੱਖੋ ਅਤੇ ਸਾਬਣ ਨੂੰ ਢਕ ਕੇ ਰੱਖੋ।
ਰਸੋਈ ਦੇ ਸਿੰਕ ਨੂੰ ਵੀ ਭਾਂਡੇ ਧੋਣ ਤੋਂ ਬਾਅਦ ਸਾਫ਼ ਕਰੋ। ਉਸ ਲਈ ਤੁਸੀਂ ਵਿਮ ਪਾਊਡਰ ਦੀ ਵਰਤੋਂ ਕਰ ਸਕਦੇ ਹੋ ਜਾਂ ਫਿਰ ਸਿਰਕਾ ਅਤੇ ਪਾਣੀ ਮਿਲਾ ਕੇ ਸਾਫ਼ ਕਰ ਸਕਦੇ ਹੋ।
ਭਾਂਡੇ ਪੂੰਝਣ ਲਈ ਡਸਟਰ, ਹੱਥ ਪੂੰਝਣ ਵਾਲਾ ਤੌਲੀਆ ਅਤੇ ਸਲੈਬ ਲਈ ਨੈਪਕਿਨ ਨੂੰ ਹਮੇਸ਼ਾ ਵੱਖਰਾ ਰੱਖੋ ਅਤੇ ਸਾਫ਼ ਰੱਖੋ।
ਆਪਣੀ ਕੰਮ ਕਰਨ ਵਾਲੀ ਥਾਂ ਸਾਫ਼ ਰੱਖੋ। ਇਸ ਲਈ ਰਸੋਈ ਸਲੈਬ ਤੇ ਗੈਸ ਚੁੱਲ੍ਹੇ ਨੂੰ ਪਹਿਲਾਂ ਸਾਬਣ ਨਾਲ ਤੇ ਫਿਰ ਕੱਪੜੇ ਨਾਲ ਸਾਫ਼-ਸੁਥਰਾ ਰੱਖੋ।
ਤੁਹਾਡਾ ਖਾਣ-ਪੀਣ ਦਾ ਸਾਮਾਨ ਬਚਣ ਤੋਂ ਬਾਅਦ ਹਮੇਸ਼ਾ ਫਰਿੱਜ ਵਿਚ ਹੀ ਜਾਂਦਾ ਹੈ, ਇਸ ਲਈ ਫਰਿੱਜ ਨੂੰ ਹਫ਼ਤੇ ਵਿਚ 1 ਵਾਰ ਜ਼ਰੂਰ ਸਾਫ਼ ਕਰੋ। ਇਸ ਲਈ ਤੁਸੀਂ ਮੈਡੀਕੇਟਡ ਡਿਟਰਜੈਂਟ ਦੀ ਵਰਤੋਂ ਕਰ ਸਕਦੇ ਹੋ।
ਸਬਜ਼ੀ ਕੱਟਣ ਵਾਲੇ ਬੋਰਡ ਨੂੰ ਸਾਫ਼ ਰੱਖਣਾ ਬੇਹੱਦ ਜ਼ਰੂਰੀ ਹੁੰਦਾ ਹੈ ਕਿਉਂਕਿ ਉਸ ਵਿਚ ਜ਼ਿਆਦਾ ਬੈਕਟੀਰੀਆ ਪੈਦਾ ਹੁੰਦੇ ਹਨ। ਸ਼ਾਕਾਹਾਰੀ ਅਤੇ ਮਾਸਾਹਾਰੀ ਲਈ ਬੋਰਡ ਵੱਖਰਾ ਰੱਖੋ।
ਰਸੋਈ ਦੇ ਡਸਟਬਿਨ ਨੂੰ ਹਫ਼ਤੇ ਵਿਚ ਇਕ ਵਾਰ ਜ਼ਰੂਰ ਸਾਫ਼ ਕਰੋ ਅਤੇ ਕੂੜਾ ਪਾਉਣ ਲਈ ਉਸ ਵਿਚ ਪਾਲੀਥੀਨ ਜ਼ਰੂਰ ਲਗਾਓ। ਐਗਜ਼ਸਟ ਫੈਨ, ਕੈਬਨਿਟ ਹੈਂਡਲ, ਚਿਮਨੀ ਆਦਿ ਨੂੰ ਵੀ ਸਾਫ਼ ਰੱਖੋ।
ਰਸੋਈ ਦੀਆਂ ਖਿੜਕੀਆਂ ਅਤੇ ਜਾਲੀਆਂ ਨੂੰ ਸਾਫ਼ ਰੱਖੋ।
ਮਾਈਕ੍ਰੋਵੇਵ, ਓਵਨ, ਟੋਸਟਰ ਆਦਿ ਨੂੰ ਵੀ ਹਫ਼ਤੇ ਵਿਚ 1 ਵਾਰ ਜ਼ਰੂਰ ਸਾਫ਼ ਕਰੋ।
ਮਿਕਸੀ ਵਰਤੋਂ ਕਰਨ ਤੋਂ ਬਾਅਦ ਧੋ ਕੇ, ਸੁਕਾ ਕੇ ਰੱਖੋ।
ਫਲ਼, ਸਬਜ਼ੀਆਂ ਕੱਟਣ ਤੋਂ ਬਾਅਦ ਚਾਕੂ ਨੂੰ ਧੋ ਕੇ, ਪੂੰਝ ਕੇ ਰੱਖੋ।
ਰਸੋਈ ਨੂੰ ਬਣਾਓ ਕੀਟਾਣੂ ਮੁਕਤ
ਅਜੀਤ ਡੈਸਕ
17-07-2025