05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਮਾਤਾ ਵੈਸ਼ਨੂੰ ਦੇਵੀ ਇੰਟਰਨੈਸ਼ਨਲ ਫਾਊਾਡੇਸ਼ਨ ਵਲੋਂ ਕਟਰਾ ਵਿਖੇ ਭੰਡਾਰਾ 29 ਤੋਂ <br/>

ਅਜੀਤ ਡੈਸਕ 27-12-2025
ਤਪਾ ਮੰਡੀ, 26 ਦਸੰਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਮਾਤਾ ਵੈਸ਼ਨੂੰ ਦੇਵੀ ਇੰਟਰਨੈਸ਼ਨਲ ਫਾਊਾਡੇਸ਼ਨ ਦੇ ਨੁਮਾਇੰਦਿਆਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਵੈਸ਼ਨੂੰ ਦੇਵੀ ਕਟਰਾ ਵਿਖੇ 16ਵਾਂ ਵਿਸ਼ਾਲ ਭੰਡਾਰਾ ਲਗਾਇਆ ਜਾ ਰਿਹਾ ਹੈ | ਜਿਸ ਸਬੰਧੀ ਇਸ ਤਿੰਨ ਰੋਜ਼ਾ ਭੰਡਾਰੇ ਦਾ ਕਾਰਡ ਪ੍ਰਬੰਧਕਾਂ ਵਲੋਂ ਜਾਰੀ ਕੀਤਾ ਗਿਆ | ਜਾਣਕਾਰੀ ਦਿੰਦੇ ਹੋਏ ਮਾਤਾ ਵੈਸ਼ਨੂੰ ਦੇਵੀ ਇੰਟਰਨੈਸ਼ਨਲ ਫਾਊਾਡੇਸ਼ਨ ਦੇ ਪ੍ਰਬੰਧਕ ਹਰੀਸ਼ ਚੰਦਰ ਗੋਸ਼ਾ ਨੇ ਦੱਸਿਆ ਕਿ ਫਾਊਾਡੇਸ਼ਨ ਵਲੋਂ ਇਹ ਭੰਡਾਰਾ ਦੁਰਗਾ ਰੈਜ਼ੀਡੈਂਸੀ ਰੇਲਵੇ ਰੋਡ ਕਟਰਾ ਤੇ ਦੁਰਗਾ ਭਵਨ ਕਟਰਾ ਵਿਖੇ 29 ਦਸੰਬਰ ਤੋਂ ਲੈ ਕੇ 1 ਜਨਵਰੀ ਤੱਕ 'ਤੇ ਭੂਮਿਕਾ ਮੰਦਰ ਕਟਰਾ ਵਿਖੇ 31 ਦਸੰਬਰ ਤੋਂ 1 ਜਨਵਰੀ ਤੱਕ ਲਾਇਆ ਜਾਵੇਗਾ | ਭੰਡਾਰੇ ਮੌਕੇ ਪ੍ਰਸਿੱਧ ਭਜਨ ਗਾਇਕ ਮਨੀ ਲਾਡਲਾ ਭਜਨਾਂ ਦਾ ਗੁਣਗਾਨ ਕਰਕੇ ਸੰਗਤ ਨੂੰ ਨਿਹਾਲ ਕਰਨਗੇ | ਇਸ ਭੰਡਾਰੇ ਦੌਰਾਨ ਕੰਨਿਆ ਪੂਜਨ, ਮਾਂ ਭਗਵਤੀ ਦੀ ਚੌਂਕੀ ਅਤੇ ਹਰ ਤਰ੍ਹਾਂ ਦੀ ਸਿਹਤ ਸਹੂਲਤ ਵੀ ਮੁਹੱਈਆ ਕਰਵਾਈ ਜਾਵੇਗੀ | ਇਸ ਮੌਕੇ ਕੀਰਤੀ ਦੇਵ, ਭੁਪਿੰਦਰ ਹਸ਼ੀਜਾ ਭੁੱਟੋ, ਸ਼ਿਵਮ ਬਾਂਸਲ, ਪ੍ਰੇਮ ਮਿੱਤਲ, ਮਨੋਜ ਗੋਇਲ, ਕਰਨ ਮਿੱਤਲ, ਮਨੋਜ ਗੋਇਲ ਮੋਜੀ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਮੋਟਰਸਾਈਕਲ ਮਕੈਨਿਕ ਦੀ ਦੁਕਾਨ 'ਚ ਲੱਗੀ ਅੱਗ <br/> ਅਗਲੀ ਖ਼ਬਰ ਵਾਈ.ਐੱਸ. ਸਕੂਲ ਵਿਖੇ ਪੰਜ ਰੋਜ਼ਾ 'ਐਰੋਸਪੇਸ ਇੰਜੀਨੀਅਰਿੰਗ ਕੈਂਪ' ਦਾ ਆਗਾਜ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।