05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਮੋਟਰਸਾਈਕਲ ਮਕੈਨਿਕ ਦੀ ਦੁਕਾਨ 'ਚ ਲੱਗੀ ਅੱਗ <br/>

ਘਟਨਾ ਸੰਬੰਧੀ ਜਾਣਕਾਰੀ ਦਿੰਦਾ ਹੋਇਆ ਦੁਕਾਨ ਮਾਲਕ ਅਤੇ ਅੱਗ ਕਾਰਨ ਖ਼ਰਾਬ ਹੋਇਆ ਸਮਾਨ | ਤਸਵੀਰ : ਪ੍ਰਵੀਨ ਗਰਗ <br/> 27-12-2025
ਤਪਾ ਮੰਡੀ, 26 ਦਸੰਬਰ (ਪ੍ਰਵੀਨ ਗਰਗ)-ਸ਼ਹਿਰ ਦੇ ਰੂਪ ਚੰਦ ਰੋਡ ਸਥਿਤ ਇਕ ਮੋਟਰਸਾਈਕਲ ਮਕੈਨਿਕ ਦੀ ਦੁਕਾਨ 'ਚ ਅਚਾਨਕ ਅੱਗ ਲੱਗ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਕਾਰਨ ਮਕੈਨਿਕ ਦਾ ਹਜ਼ਾਰਾਂ ਰੁਪਈਆਂ ਦਾ ਨੁਕਸਾਨ ਹੋ ਗਿਆ | ਜਾਣਕਾਰੀ ਦਿੰਦੇ ਹੋਏ ਮਿਸਤਰੀ ਗੱਗੂ ਸਿੰਘ ਪੁੱਤਰ ਰਾਜ ਸਿੰਘ ਵਾਸੀ ਪਿੰਡ ਬੱਲੋਕੇ ਨੇ ਦੱਸਿਆ ਕਿ ਉਹ ਤਪਾ ਵਿਖੇ ਸਕੂਟਰ ਮੋਟਰਸਾਈਕਲ ਰਿਪੇਅਰ ਦਾ ਕੰਮ ਕਰਦਾ ਹੈ | ਅੱਜ ਦੁਪਹਿਰ ਸਮੇਂ ਜਦ ਉਸ ਨੇ ਬੁਲਟ ਮੋਟਰਸਾਈਕਲ ਦੀ ਮੁਰੰਮਤ ਕਰਨ ਉਪਰੰਤ ਸਟਾਰਟ ਕਰ ਕੇ ਦੇਖਿਆ ਤਾਂ ਉਸ ਵਿਚੋਂ ਨਿਕਲੀ ਚੰਗਿਆੜੀ ਨਾਲ ਬੱਠਲ ਅਤੇ ਫ਼ਰਸ਼ ਦੇ ਡੱੁਲ੍ਹੇ ਪਏ ਪੈਟਰੋਲ ਨੂੰ ਅਚਾਨਕ ਅੱਗ ਗਈ ਤਾਂ ਦੁਕਾਨ ਅੰਦਰ ਕੰਮ ਕਰਦੇ ਮੁਲਾਜ਼ਮ ਅਤੇ ਮੋਟਰਸਾਈਕਲ ਠੀਕ ਕਰਵਾਉਣ ਆਏ ਲੋਕਾਂ 'ਚ ਹਫ਼ੜਾ ਦਫ਼ੜੀ ਮੱਚ ਗਈ ਅਤੇ ਦੁਕਾਨ ਧੰੂਏਾ ਨਾਲ ਭਰ ਗਈ | ਮੌਕੇ 'ਤੇ ਇਕੱਠੇ ਹੋਏ ਲੋਕ ਤੁਰੰਤ ਰੇਤੇ ਦੇ ਬੱਠਲ ਅਤੇ ਪਾਣੀ ਦੀਆਂ ਬਾਲਟੀਆਂ ਭਰ ਕੇ ਲੱਗੀ ਅੱਗ ਨੂੰ ਬੁਝਾਉਣ 'ਚ ਜੱੁਟ ਗਏ ਅਤੇ ਕਾਫੀ ਮਸ਼ੱਕਤ ਬਾਅਦ ਅੱਗ 'ਤੇ ਕਾਬੂ ਪਾਇਆ |

ਪਿਛਲੀ ਖ਼ਬਰ ਚਾਈਨਾ ਡੋਰ ਦੀ ਲਪੇਟ 'ਚ ਆਉਣ ਕਾਰਨ ਬੱਚਾ ਜ਼ਖ਼ਮੀ ਅਗਲੀ ਖ਼ਬਰ ਮਾਤਾ ਵੈਸ਼ਨੂੰ ਦੇਵੀ ਇੰਟਰਨੈਸ਼ਨਲ ਫਾਊਾਡੇਸ਼ਨ ਵਲੋਂ ਕਟਰਾ ਵਿਖੇ ਭੰਡਾਰਾ 29 ਤੋਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।