22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਆਰੀਆ ਸਮਾਜ ਮੰਦਰ ਵਲੋਂ ਕਰਵਾਇਆ ਗਿਆ ਤਿੰਨ ਰੋਜ਼ਾ ਸਾਲਾਨਾ ਪ੍ਰੋਗਰਾਮ

ਬਰਨਾਲਾ, 22 ਨਵੰਬਰ (ਨਰਿੰਦਰ ਅਰੋੜਾ)-ਆਰੀਆ ਸਮਾਜ ਮੰਦਰ ਹੰਡਿਆਇਆ ਬਾਜ਼ਾਰ ਬਰਨਾਲਾ ਵਲੋਂ ਤਿੰਨ ਰੋਜ਼ਾ ਪਵਿੱਤਰ ਸਾਲਾਨਾ ਸਮਾਗਮ ਸਥਾਨਕ ਗਾਂਧੀ ਆਰੀਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼ਰਧਾ ਉਤਸ਼ਾਹ ਨਾਲ ਕਰਵਾਇਆ ਗਿਆ। ਅੰਤਰਰਾਸ਼ਟਰੀ ਵੈਦਿਕ ਵਿਦਵਾਨ ਅਤੇ ਓਜੱਸਵੀ ਪ੍ਰਵਚਨਕਾਰ ਆਚਾਰੀਆ ਚੰਦਰਸ਼ੇਖਰ ਸ਼ਾਸਤਰੀ ਜੀ ਦੇ ਬ੍ਰਹਮਤਵ ਹੇਠ ਗਿਆਰਾਂ ਕੁੰਡੀਆ ਯੱਗ ਪੂਰੀਆਂ ਵੈਦਿਕ ਰੀਤਾਂ ਅਤੇ ਮੰਤਰ ਉਚਾਰਨ ਨਾਲ ਸੰਪੰਨ ਹੋਇਆ।

ਆਰੀਆ ਸਮਾਜ ਮੰਦਰ ਵਲੋਂ ਕਰਵਾਏ ਗਏ ਤਿੰਨ ਰੋਜ਼ਾ ਸਾਲਾਨਾ ਪ੍ਰੋਗਰਾਮ ਦੌਰਾਨ ਪ੍ਰਵਚਨ ਕਰਦੇ ਹੋਏ ਸ਼ਾਸਤਰੀ ਜੀ। ਤਸਵੀਰ : ਰਿੰਪੀ ਸਟੂਡੀਓ 23-11-2026
ਬਰਨਾਲਾ, 22 ਨਵੰਬਰ (ਨਰਿੰਦਰ ਅਰੋੜਾ)-ਆਰੀਆ ਸਮਾਜ ਮੰਦਰ ਹੰਡਿਆਇਆ ਬਾਜ਼ਾਰ ਬਰਨਾਲਾ ਵਲੋਂ ਤਿੰਨ ਰੋਜ਼ਾ ਪਵਿੱਤਰ ਸਾਲਾਨਾ ਸਮਾਗਮ ਸਥਾਨਕ ਗਾਂਧੀ ਆਰੀਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼ਰਧਾ ਉਤਸ਼ਾਹ ਨਾਲ ਕਰਵਾਇਆ ਗਿਆ। ਅੰਤਰਰਾਸ਼ਟਰੀ ਵੈਦਿਕ ਵਿਦਵਾਨ ਅਤੇ ਓਜੱਸਵੀ ਪ੍ਰਵਚਨਕਾਰ ਆਚਾਰੀਆ ਚੰਦਰਸ਼ੇਖਰ ਸ਼ਾਸਤਰੀ ਜੀ ਦੇ ਬ੍ਰਹਮਤਵ ਹੇਠ ਗਿਆਰਾਂ ਕੁੰਡੀਆ ਯੱਗ ਪੂਰੀਆਂ ਵੈਦਿਕ ਰੀਤਾਂ ਅਤੇ ਮੰਤਰ ਉਚਾਰਨ ਨਾਲ ਸੰਪੰਨ ਹੋਇਆ। ਯੱਗ ਵਿਚ ਜਜਮਾਨ ਵਜੋਂ ਸਰਵਸ਼੍ਰੀ ਭਾਰਤੇਂਦੂ ਗੁਪਤਾ, ਡਾ: ਪ੍ਰਦੀਪ ਗੋਇਲ ਸੀ.ਏ., ਅਸ਼ਵਨੀ ਗਰਗ, ਸੰਜੀਵ ਸ਼ੋਰੀ, ਕੇਵਲ ਜਿੰਦਲ, ਚਰਨਜੀਤ ਸ਼ਰਮਾ, ਕੇਵਲ ਭਾਰਦਵਾਜ, ਰਾਜ ਮਹਿੰਦਰ ਸ਼ਰਮਾ ਅਤੇ ਵਿਜੇ ਗੋਇਲ ਸਮੇਤ ਉਨ੍ਹਾਂ ਦੇ ਪਰਿਵਾਰਾਂ ਨੇ ਸ਼ਰਧਾਪੂਰਵਕ ਹਿੱਸਾ ਲਿਆ। ਯੱਗ ਦੀ ਪੂਰਨ ਆਹੂਤੀ ਉਪਰੰਤ ਆਚਾਰੀਆ ਚੰਦਰਸ਼ੇਖਰ ਸ਼ਾਸਤਰੀ ਜੀ ਨੇ ਸਾਰੇ ਜਜਮਾਨ ਪਰਿਵਾਰਾਂ ਨੂੰ ਵੈਦਿਕ ਮੰਤਰਾਂ ਰਾਹੀਂ ਅਸ਼ੀਰਵਾਦ ਦਿੱਤਾ। ਆ ਚਾਰੀਆ ਚੰਦਰਸ਼ੇਖਰ ਸ਼ਾਸਤਰੀ ਜੀ ਨੇ ਜੀਵਨ ਨੂੰ ਸੁਖੀ, ਸ਼ਾਂਤੀਪੂਰਨ ਅਤੇ ਤਣਾਅ ਮੁਕਤ ਬਣਾਉਣ ਦਾ ਬੇਹੱਦ ਮਹੱਤਵਪੂਰਨ ਸੂਤਰ ਦਿੰਦਿਆਂ ਕਿਹਾ ਕਿ ਮਨੁੱਖ ਨੂੰ ਜੀਵਨ ਵਿਚ ਦੋ ਗੱਲਾਂ ਹਮੇਸ਼ਾ ਯਾਦ ਰੱਖਣੀਆਂ ਚਾਹੀਦੀਆਂ ਹਨ ਅਤੇ ਦੋ ਗੱਲਾਂ ਸਦਾ ਲਈ ਭੁਲਾ ਦੇਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਮਨੁੱਖ ਨੂੰ ਈਸ਼ਵਰ ਅਤੇ ਮੌਤ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ, ਜਦਕਿ ਕਿਸੇ ਪ੍ਰਤੀ ਆਪਣੇ ਵਲੋਂ ਕੀਤੀ ਗਈ ਭਲਾਈ ਅਤੇ ਕਿਸੇ ਦੂਜੇ ਵਿਅਕਤੀ ਵਲੋਂ ਆਪਣੇ ਨਾਲ ਕੀਤੀ ਗਈ ਬੁਰਾਈ ਨੂੰ ਹਮੇਸ਼ਾ ਲਈ ਭੁਲਾ ਦੇਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਮਨੁੱਖ ਬੇਲੋੜੇ ਤਣਾਅ, ਦਵੈਸ਼ ਅਤੇ ਮਾਨਸਿਕ ਅਸ਼ਾਂਤੀ ਤੋਂ ਬਚ ਸਕਦਾ ਹੈ ਅਤੇ ਆਪਣਾ ਜੀਵਨ ਖ਼ੁਸ਼ੀ ਨਾਲ ਬਤੀਤ ਕਰ ਸਕਦਾ ਹੈ। ਇਸ ਤੋਂ ਪਹਿਲਾਂ ਵਿਸ਼ਵ ਪ੍ਰਸਿੱਧ ਭਜਨ ਸਮਰਾਟ ਅਤੇ ਸੰਗੀਤ ਰਤਨ ਪੰਡਿਤ ਵਿਵੇਕ ਪਥਿਕ ਜੀ ਨੇ ਆਪਣੀ ਮਧੁਰ ਅਤੇ ਪ੍ਰਭਾਵਸ਼ਾਲੀ ਗਾਇਕੀ ਨਾਲ ਸਮਾਗਮ ਵਿਚ ਰੰਗ ਬੰਨ੍ਹ ਦਿੱਤਾ। ਉਨ੍ਹਾਂ ਨੇ ਦੇਸ਼ ਭਗਤੀ, ਪ੍ਰਭੂ ਭਗਤੀ ਅਤੇ ਮਹਾਂਰਿਸ਼ੀ ਦਇਆਨੰਦ ਸਰਸਵਤੀ ਦੇ ਜੀਵਨ ਅਤੇ ਰਿਸ਼ੀ ਵਿਚਾਰਧਾਰਾ ਉੱਤੇ ਆਧਾਰਿਤ ਕਈ ਪ੍ਰੇਰਨਾਦਾਇਕ ਗੀਤ ਪੇਸ਼ ਕੀਤੇ। ਪ੍ਰੋਗਰਾਮ ਵਿਚ ਸ਼ਿਰਕਤ ਕਰਨ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਸ਼੍ਰੀਮਤੀ ਤ੍ਰਿਪਤਾ ਬਾਂਸਲ ਧਨੌਲਾ, ਐਡਵੋਕੇਟ ਰਾਜੀਵ ਗਰਗ ਲੂਬੀ, ਸਤਪਾਲ ਗਰਗ ਪੱਖੋ ਵਾਲੇ, ਰਾਮਚੰਦਰ ਆਰਿਆ, ਚੰਦ ਵਰਮਾ, ਐਡਵੋਕੇਟ ਪ੍ਰਦੀਪ ਗੋਇਲ, ਮਾਸਟਰ ਸਤਪਾਲ ਗਰਗ ਲੁਧਿਆਣਾ ਅਤੇ ਪਰਮਜੀਤ ਸ਼ਰਮਾ ਆਦਿ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਦੀ ਸਮਾਪਤੀ ਸ਼ਾਂਤੀ ਪਾਠ ਨਾਲ ਹੋਈ। ਇਸ ਮੌਕੇ ਪ੍ਰਿੰਸੀਪਲ ਰਾਮ ਕੁਮਾਰ ਸੋਬਤੀ, ਡਾ: ਨਰੇਸ਼ ਸਿੰਗਲਾ, ਸਤੀਸ਼ ਸਿੰਧਵਾਨੀ, ਰਾਜੇਸ਼ ਗਾਂਧੀ, ਪ੍ਰਿੰਸੀਪਲ ਡਾ: ਸੁਰੇਸ਼ ਬਾਲਾ, ਪ੍ਰਿੰਸੀਪਲ ਦਿਲਪ੍ਰੀਤ ਕੌਰ, ਪ੍ਰਿੰਸੀਪਲ ਵੀਨਾ ਸ਼ਰਮਾ, ਪ੍ਰਿੰਸੀਪਲ ਸ਼੍ਰੇਸ਼ਠਾ ਸ਼ਰਮਾ, ਕਰਨ ਮੋਦੀ ਅਤੇ ਅਰੁਣ ਮੋਦੀ ਸਮੇਤ ਇਲਾਕੇ ਦੇ ਪਤਵੰਤੇ ਸੱਜਣ ਅਤੇ ਸਾਰੀਆਂ ਆਰੀਆ ਵਿੱਦਿਅਕ ਸੰਸਥਾਵਾਂ ਦੇ ਸਟਾਫ਼ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਸਿਹਤ ਬਲਾਕ ਮਹਿਲ ਕਲਾਂ ਵਿਚ ਪੱਲਸ ਪੋਲੀਓ ਮੁਹਿੰਮ ਜਾਰੀ 5 ਸਾਲ ਤੱਕ ਦੇ ਬੱਚਿਆਂ ਨੂੰ ਪਿਲਾਈਆਂ ਗਈਆਂ ਪੋਲੀਓ ਰੋਕੂ ਬੂੰਦ... ਅਗਲੀ ਖ਼ਬਰ ਪਿੰਡ ਖੁੱਡੀ ਖ਼ੁਰਦ ਵਿਖੇ ਡਾ: ਬੀ.ਆਰ. ਅੰਬੇਡਕਰ ਚੈਰੀਟੇਬਲ ਮੰਚ ਸੰਗਰੂਰ ਅਤੇ ਬਰਨਾਲਾ ਦੀ ਹੋਈ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।