05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਵਾਈ.ਐੱਸ. ਸਕੂਲ ਵਿਖੇ ਪੰਜ ਰੋਜ਼ਾ 'ਐਰੋਸਪੇਸ ਇੰਜੀਨੀਅਰਿੰਗ ਕੈਂਪ' ਦਾ ਆਗਾਜ਼ <br/>

ਵਾਈ.ਐੱਸ. ਸਕੂਲ ਬਰਨਾਲਾ ਵਿਖੇ ਲਗਾਏ 'ਐਰੋਸਪੇਸ ਇੰਜੀਨੀਅਰਿੰਗ ਕੈਂਪ' ਦਾ ਦਿ੍ਸ਼ | ਅਜੀਤ ਤਸਵੀਰ <br/> 27-12-2025
ਬਰਨਾਲਾ, 26 ਦਸੰਬਰ (ਅਸ਼ੋਕ ਭਾਰਤੀ)-ਵਾਈ.ਐੱਸ. ਸਕੂਲ ਬਰਨਾਲਾ ਵਿਖੇ ਯੂਨੀਵਰਸਿਟੀ ਪੱਧਰ ਦਾ ਪੰਜ ਰੋਜ਼ਾ 'ਐਰੋਸਪੇਸ ਇੰਜੀਨੀਅਰਿੰਗ ਕੈਂਪ' ਲਗਾਇਆ ਗਿਆ | ਜਿਸ ਦਾ ਉਦਘਾਟਨ ਹਵਾਈ ਸੈਨਾ ਬਰਨਾਲਾ ਦੇ ਫਲਾਇੰਗ ਅਫ਼ਸਰ ਗੋਨੂਗੜੇ ਵਿਜਿਆ ਨੇ ਕੀਤਾ | ਉਨ੍ਹਾਂ ਕਿਹਾ ਕਿ ਕੈਂਪ ਦੌਰਾਨ ਚਾਰ ਘੰਟੇ ਰੋਜ਼ਾਨਾ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਮਾਹਿਰ ਵਿਦਿਆਰਥੀਆਂ ਨੂੰ ਸਿਖਲਾਈ ਦੇਣਗੇ | ਬੱਚਿਆਂ ਨੂੰ ਐਰੋਸਪੇਸ ਬਾਰੇ ਜਾਣ ਪਛਾਣ ਅਤੇ ਫਲਾਈਟ ਥਿਓਰੀ ਪੜ੍ਹਾਈ ਜਾਵੇਗੀ, ਏਅਰ ਕਰਾਫ਼ਟ ਢਾਂਚਾ ਬਣਾਉਣ ਅਤੇ ਸੁਰੱਖਿਅਤ ਤਕਨੀਕਾਂ ਬਾਰੇ ਸਿਖਾਇਆ ਜਾਏਗਾ, ਤਿਆਰ ਕੀਤੇ ਗਏ ਢਾਂਚੇ ਦੀ ਅਲਾਈਨਮੈਂਟ ਅਤੇ ਬੈਲਾਸ ਤਕਨੀਕਾਂ ਦੀ ਜਾਣਕਾਰੀ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਵਿਦਿਆਰਥੀ ਇਸ ਦੇ ਇਲੈਕਟੋ੍ਰਨਿਕਸ ਨੂੰ ਇੱਕੀਕਿ੍ਤ ਕਰ ਕੇ ਸਿਸਟਮ ਕਨੈਕਟੀਵਿਟੀ ਨੂੰ ਸਮਝਣਗੇ, ਏਅਰ ਕਰਾਫਟ ਅਸੈਂਬਲੀ, ਵਿੰਗ ਅਤੇ ਫਿਊਜ ਦਾ ਏਕੀਕਰਨ ਕਰਦੇ ਹੋਏ ਲੈਂਡਿੰਗ ਗਿਅਰ ਇੰਸਟਾਲੇਸ਼ਨ ਐਰੋਡਾਈਨਮਿਕ ਅਲਾਈਨਮੈਂਟ ਜਾਂਚ ਅਤੇ ਢਾਂਚਾਗਤ ਤਾਕਤ ਨਿਰੀਖਣ ਬਾਰੇ ਸਿਖਾਉਂਦੇ ਹੋਏ ਸੁਰੱਖਿਅਤ ਉੜਾਨ ਲਈ ਏਅਰ ਕਰਾਫਟ ਨੂੰ ਤਿਆਰ ਕਰਨਗੇ, ਆਪਣੇ ਦੁਆਰਾ ਤਿਆਰ ਕੀਤੇ ਗਏ ਢਾਂਚੇ ਦੀ ਟੈਸਟਿੰਗ ਫਲਾਇੰਗ ਬਾਰੇ ਸਿੱਖਦੇ ਹੋਏ ਵਿਦਿਆਰਥੀ ਫਲਾਇੰਗ ਵਿਸ਼ਲੇਸ਼ਣ ਵੀ ਕਰਨਗੇ | ਵਿਦਿਆਰਥੀ,ਯੂ ਏ ਵੀ ਸਬੰਧੀ ਸੁਰੱਖਿਆ ਨਿਯਮਾਂ ਦੇ ਅਧਿਐਨ ਅਤੇ ਪ੍ਰੈਕਟੀਕਲ ਦੁਆਰਾ ਐਰੋਡਾਈਨੋਮਿਕਸ ਅਤੇ ਫਲਾਈਟ ਮਕੈਨਿਕਸ ਨੂੰ ਸਮਝਣਗੇ | ਇਸ ਮੌਕੇ ਸੰਸਥਾ ਦੇ ਚੇਅਰਮੈਨ ਪ੍ਰੋ: ਦਰਸ਼ਨ ਕੁਮਾਰ, ਡਾਇਰੈਕਟਰ ਵਰੁਣ ਭਾਰਤੀ ਨੇ ਦੱਸਿਆ ਕਿ ਸੰਸਥਾ ਵਿਖੇ ਵਿਦਿਆਰਥੀਆਂ ਨੂੰ ਸਕੂਲੀ ਜੀਵਨ ਵਿਚ ਹੀ ਯੂਨੀਵਰਸਿਟੀਆਂ ਦੀ ਸਿੱਖਿਆ ਅਤੇ ਖੋਜ ਦਾ ਅਨੁਭਵ ਦੇਣ ਲਈ ਯਤਨਸ਼ੀਲ ਹੈ | ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |

ਪਿਛਲੀ ਖ਼ਬਰ ਮਾਤਾ ਵੈਸ਼ਨੂੰ ਦੇਵੀ ਇੰਟਰਨੈਸ਼ਨਲ ਫਾਊਾਡੇਸ਼ਨ ਵਲੋਂ ਕਟਰਾ ਵਿਖੇ ਭੰਡਾਰਾ 29 ਤੋਂ <br/> ਅਗਲੀ ਖ਼ਬਰ ਨੌਜਵਾਨਾਂ ਨੂੰ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਤੋਂ ਸੇਧ ਲੈਣੀ ਚਾਹੀਦੀ ਹੈ-ਸਮਾਜ ਸੇਵੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।