05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਨੌਜਵਾਨਾਂ ਨੂੰ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਤੋਂ ਸੇਧ ਲੈਣੀ ਚਾਹੀਦੀ ਹੈ-ਸਮਾਜ ਸੇਵੀ

ਅਜੀਤ ਡੈਸਕ 27-12-2025
ਤਪਾ ਮੰਡੀ, 26 ਦਸੰਬਰ (ਪ੍ਰਵੀਨ ਗਰਗ)-ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੂੰ ਸਮਰਪਿਤ ਸਰਬ ਸਾਂਝਾ ਲੰਗਰ ਤਪਾ ਤਾਜੋ ਕੈਂਚੀਆਂ (ਪੁਲ ਦੇ ਹੇਠਾਂ) ਲਗਾਇਆ ਗਿਆ | ਲੰਗਰ ਦੀ ਸ਼ੁਰੂਆਤ ਵਾਹਿਗੁਰੂ ਦੀ ਅਰਦਾਸ ਕਰਨ ਉਪਰੰਤ ਹੋਈ | ਇਸ ਮੌਕੇ ਸਮਾਜ ਸੇਵੀਆਂ ਨੇ ਕਿਹਾ ਕਿ ਅੱਜ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਯਾਦ ਕਰਦਿਆਂ ਦਿਲ ਕੰਬ ਜਾਂਦਾ ਹੈ | ਇਸ ਮੌਕੇ ਸਮਾਜ ਸੇਵੀ ਜਗਸੀਰ ਸਿੰਘ ਸੀਰਾ, ਜਗਦੇਵ ਸਿੰਘ ਗੋਦੀ, ਨਰਾਇਣ ਪੰਧੇਰ, ਗੁਲਾਬ ਸਿੰਘ, ਬਾਬਾ ਮੋਹਨ ਦਾਸ, ਧਰਮਿੰਦਰ ਮਾਂਗਟ, ਕੁਲਵੰਤ ਕੰਤੀ, ਡਾ: ਗੁਰਪ੍ਰੀਤ ਸਿੰਘ ਸਿੱਧੂ, ਗੱਬਰ ਸਿੰਘ, ਹਰਜਿੰਦਰ ਵਾਲੀਆ, ਗੋਰਾ ਚੱਠਾ, ਜੱਸੀ ਚੱਠਾ, ਗੁਲਾਬ ਕਾਲਾ, ਮੌਲਕੀ ਸਿੱਧੂ, ਭਗਵੰਤ ਚੱਠਾ, ਜਸਵਿੰਦਰ ਜ਼ੈਲਦਾਰ, ਤਾਰੀ ਅੱਡਾ ਹਾਕਰ, ਗੁਰਭਗਤ ਸਿੰਘ, ਜਸਮੇਲ ਸਿੰਘ, ਗੁਰਮੀਤ ਗੀਤੀ, ਮਹਿਮਾ ਚੱਠਾ, ਟੀਟੂ ਦੀਕਸ਼ਤ, ਯਾਦਵਿੰਦਰ ਬਾਸੀ, ਬਲਵੰਤ ਸਰੋਏ, ਰਾਜੂ, ਸੰਨੀ ਤਾਜੋ, ਸੀਰਾ ਸਿੱਧੂ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਵਾਈ.ਐੱਸ. ਸਕੂਲ ਵਿਖੇ ਪੰਜ ਰੋਜ਼ਾ 'ਐਰੋਸਪੇਸ ਇੰਜੀਨੀਅਰਿੰਗ ਕੈਂਪ' ਦਾ ਆਗਾਜ਼ <br/> ਅਗਲੀ ਖ਼ਬਰ ਆਰੀਆਭੱਟਾ ਕਾਲਜ ਦਾ ਬੀ.ਕਾਮ ਦੂਜੇ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।