04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਬਾਜ਼ਾਰ ਵਿਚੋਂ ਪੱੁਟੀਆਂ ਇੰਟਰਲਾਕ ਟਾਇਲਾਂ ਜਲਦੀ ਲਗਾਏ ਜਾਣ ਦੀ ਮੰਗ <br/>

ਅਜੀਤ ਡੈਸਕ 22-11-2025
ਹੰਡਿਆਇਆ, 21 ਨਵੰਬਰ (ਗੁਰਜੀਤ ਸਿੰਘ ਖੱੁਡੀ)-ਹੰਡਿਆਇਆ ਦੇ ਬਾਜ਼ਾਰ ਵਿਚੋਂ ਇੰਟਰਲਾਕ ਟਾਇਲਾਂ ਪੱੁਟਣ ਕਰ ਕੇ ਟੋਏ ਪਏ ਹਨ ਜਿਸ ਕਰ ਕੇ ਬਾਜ਼ਾਰ ਵਿਚੋਂ ਦੀ ਲੰਘਣਾ ਮੁਸ਼ਕਲ ਹੋਇਆ ਪਿਆ ਹੈ | ਇਸ ਸਬੰਧੀ ਜਤਿੰਦਰ ਗੁਪਤਾ ਲੱਕੀ, ਲਵੀ ਸਿੰਗਲਾ, ਆਸ਼ੂ ਗੁਪਤਾ, ਜਗਤਾਰ ਸਿੰਘ, ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਨਗਰ ਪੰਚਾਇਤ ਹੰਡਿਆਇਆ ਵਲੋਂ ਬਾਜ਼ਾਰ ਵਿਚ ਗਲੀਆਂ ਪੱੁਟ ਦਿੱਤੀਆਂ ਹਨ ਪ੍ਰੰਤੂ ਦੁਬਾਰਾ ਇੰਟਰਲਾਕ ਟਾਇਲਾਂ ਨਹੀਂ ਲਗਾਈਆਂ ਗਈਆਂ | ਜਿਸ ਕਰ ਕੇ ਬਾਜ਼ਾਰ ਵਿਚੋਂ ਦੁਕਾਨਦਾਰਾਂ ਤੇ ਰਾਹਗੀਰਾਂ ਨੂੰ ਲੰਘਣਾ ਮੁਸ਼ਕਲ ਹੋਇਆ ਪਿਆ ਹੈ | ਉਨ੍ਹਾਂ ਨਗਰ ਪੰਚਾਇਤ ਹੰਡਿਆਇਆ ਦੇ ਪ੍ਰਧਾਨ ਤੇ ਕਾਰਜ ਸਾਧਕ ਅਫ਼ਸਰ ਤੋਂ ਮੰਗ ਕੀਤੀ ਕਿ ਪੱੁਟੀਆਂ ਇੰਟਰਲਾਕ ਟਾਇਲਾਂ ਨੂੰ ਜਲਦੀ ਲਗਾਇਆ ਜਾਵੇ |
ਪਿਛਲੀ ਖ਼ਬਰ ਸਿਹਤ ਵਿਭਾਗ ਵਲੋਂ ਮਨਾਇਆ ਜਾ ਰਿਹਾ ਹੈ ਪਰਿਵਾਰ ਨਿਯੋਜਨ ਪੰਦ੍ਹਰਵਾੜਾ <br/> ਅਗਲੀ ਖ਼ਬਰ ਭਦੌੜ ਹਲਕੇ ਦੇ 6 ਪਿੰਡਾਂ ਨੂੰ ਮੱੁਖ ਮੰਤਰੀ ਭਗਵੰਤ ਮਾਨ ਨੇ ਦਿੱਤੇ ਤਿੰਨ ਕਰੋੜ ਦੇ ਚੈੱਕ-ਵਿਧਾਇਕ ਲਾਭ ਸਿੰਘ ਉਗੋਕੇ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।