04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਭਦੌੜ ਹਲਕੇ ਦੇ 6 ਪਿੰਡਾਂ ਨੂੰ ਮੱੁਖ ਮੰਤਰੀ ਭਗਵੰਤ ਮਾਨ ਨੇ ਦਿੱਤੇ ਤਿੰਨ ਕਰੋੜ ਦੇ ਚੈੱਕ-ਵਿਧਾਇਕ ਲਾਭ ਸਿੰਘ ਉਗੋਕੇ <br/>

ਅਜੀਤ ਡੈਸਕ 22-11-2025
ਸ਼ਹਿਣਾ, 21 ਨਵੰਬਰ (ਸੁਰੇਸ਼ ਗੋਗੀ)-ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਭਦੌੜ ਵਿਧਾਨ ਸਭਾ ਹਲਕੇ ਦੇ 6 ਪਿੰਡਾਂ ਨੂੰ 3 ਕਰੋੜ ਰੁਪਏ ਦੀ ਰਾਸ਼ੀ ਦੇ ਚੈਕ ਸਰਪੰਚਾਂ ਨੂੰ ਦੇ ਕੇ ਮੱੁਖ ਮੰਤਰੀ ਭਗਵੰਤ ਮਾਨ ਨੇ ਮਾਣ ਬਖ਼ਸ਼ਿਆ ਹੈ | ਇਹ ਸ਼ਬਦ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਗੱਲਬਾਤ ਕਰਦਿਆਂ ਆਖੇ | ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਮਾਲਵੇ ਦੇ ਪਿੰਡਾਂ ਵਿਚ ਆ ਕੇ ਧਰਮ ਦਾ ਪ੍ਰਚਾਰ ਕੀਤਾ ਅੱਜ ਇਨ੍ਹਾਂ 6 ਪਿੰਡਾਂ ਵਿਚ ਸ਼ਾਨਦਾਰ ਗੁਰਦੁਆਰਾ ਸਾਹਿਬ ਬਣੇ ਹੋਏ ਹਨ | ਉਨ੍ਹਾਂ ਕਿਹਾ ਕਿ ਮੱੁਖ ਮੰਤਰੀ ਭਗਵੰਤ ਮਾਨ ਨੇ ਬਿਨਾਂ ਕਿਸੇ ਵਿਤਕਰੇ ਦੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਵਿਧਾਨ ਸਭਾ ਹਲਕਾ ਭਦੌੜ ਦੇ ਧੌਲਾ, ਪੰਧੇਰ, ਢਿਲਵਾਂ, ਪੱਖੋ ਕਲਾਂ, ਦੱੁਲਮਸਰ, ਭਗਤਪੁਰਾ ਮੌੜ ਲਈ 50-50 ਲੱਖ ਰੁਪਏ ਦੀ ਰਾਸ਼ੀ ਦੇ ਚੈਕ ਕ੍ਰਮਵਾਰ ਉਪਰੋਕਤ ਪਿੰਡਾਂ ਨੂੰ ਤਕਸੀਮ ਕੀਤੇ ਹਨ | ਵਿਧਾਇਕ ਲਾਭ ਸਿੰਘ ਉਗੋਕੇ ਨੇ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮਾਂ ਨੂੰ ਸੂਬਾ ਸਰਕਾਰ ਵਲੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਵਲੋਂ ਜਾਰੀ ਕੀਤੀ ਰਾਸ਼ੀ ਸਰਪੰਚ ਤੇ ਪੰਚਾਇਤਾਂ ਸਮੂਹ ਵਾਸੀਆਂ ਦੇ ਸਹਿਯੋਗ ਨਾਲ ਪਿੰਡਾਂ ਵਿਚ ਖ਼ਰਚ ਕਰਨਗੇ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਵੀ ਇਤਿਹਾਸਕ ਜਾਣਕਾਰੀ ਮਿਲਦੀ ਰਹੇ | ਇਸ ਸਮੇਂ ਲਵਦੀਪ ਸਿੰਘ ਭਗਤਪੁਰਾ, ਸੁਖਦਰਸ਼ਨ ਸਿੰਘ ਸੋਨੀ ਸਰਪੰਚ ਦੱੁਲਮਸਰ, ਕੁਲਵੰਤ ਰਾਮ ਸਰਪੰਚ, ਭਗਤਪੁਰਾ, ਮੋਹਨ ਸਿੰਘ ਸਰਪੰਚ ਪੱਖੋ ਕਲਾਂ, ਕੁਲਵਿੰਦਰ ਸਿੰਘ ਸਰਪੰਚ ਢਿਲਵਾਂ, ਹੈਰੀ ਧੂਰਕੋਟ, ਅਮਨਦੀਪ ਸਿੰਘ ਦਰਾਜ ਪੀ.ਏ. ਵੀ ਹਾਜ਼ਰ ਸਨ |

ਪਿਛਲੀ ਖ਼ਬਰ ਬਾਜ਼ਾਰ ਵਿਚੋਂ ਪੱੁਟੀਆਂ ਇੰਟਰਲਾਕ ਟਾਇਲਾਂ ਜਲਦੀ ਲਗਾਏ ਜਾਣ ਦੀ ਮੰਗ <br/> ਅਗਲੀ ਖ਼ਬਰ ਨਵੇਂ ਮੋਟਰਸਾਈਕਲਾਂ ਦੇ ਭਰੇ ਟਰੱਕ ਨੂੰ ਲੱਗੀ ਅੱਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।