ਤਪਾ ਮੰਡੀ, 20 ਨਵੰਬਰ (ਵਿਜੇ ਸ਼ਰਮਾ)-ਆਮ ਆਦਮੀ ਪਾਰਟੀ ਦੇ ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉੱਗੋਕੇ ਦੀ ਅਗਵਾਈ ਵਿਚ ਹਲਕਾ ਭਦੌੜ ਅੰਦਰ ਵਿਕਾਸ ਕਾਰਜਾਂ ਦੀ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਆਉਣ ਵਾਲੇ ਦਿਨਾਂ ਦੇ ਵਿਚ ਹਲਕਾ ਭਦੌੜ ਲਈ ਗਰਾਂਟਾਂ ਦੇ ਗੱਫੇ ਪੰਜਾਬ ਸਰਕਾਰ ਵਲੋਂ ਦਿੱਤੇ ਜਾ ਰਹੇ ਹਨ | ਜਿਸ ਤਹਿਤ ਹਲਕੇ ਦਾ ਵਿਕਾਸ ਵੱਡੀ ਪੱਧਰ 'ਤੇ ਹੋਵੇਗਾ ਜਿਸ ਕਰ ਕੇ ਹਲਕਾ ਭਦੌੜ ਦੀ ਦਿੱਖ ਵਿਚ ਚੌਗੁਣਾ ਵਾਧਾ ਹੋਵੇਗਾ | ਇਹ ਪ੍ਰਗਟਾਵਾ ਵਿਧਾਇਕ ਲਾਭ ਸਿੰਘ ਉੱਗੋਕੇ ਦੇ ਪੀ.ਏ. ਅਮਨਦੀਪ ਸਿੰਘ ਦਰਾਕਾ ਨੇ ਗੱਲਬਾਤ ਦੌਰਾਨ ਆਖੇ | ਉਨ੍ਹਾਂ ਕਿਹਾ ਕਿ ਵਿਧਾਇਕ ਸਿੰਘ ਉੱਗੋਕੇ ਦੀ ਅਗਵਾਈ ਹੇਠ ਸ਼ਹਿਰ ਅੰਦਰ ਕਰੋੜਾਂ ਰੁਪਏ ਦੀ ਲਾਗਤ ਵਾਲਾ ਖੇਡ ਸਟੇਡੀਅਮ ਬਣਨਾ ਜਲਦੀ ਸ਼ੁਰੂ ਹੋ ਰਿਹਾ ਹੈ | ਜਿਸ ਦਾ ਖੇਡ ਪ੍ਰੇਮੀਆਂ ਅਤੇ ਲੋਕਾਂ ਨੂੰ ਕਾਫੀ ਲਾਭ ਮਿਲੇਗਾ | ਉਨ੍ਹਾਂ ਕਿਹਾ ਕਿ ਹਲਕਾ ਭਦੌੜ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਤਪਾ ਅਤੇ ਭਦੌੜ ਵਿਖੇ ਦਫ਼ਤਰ ਖੋਲਿ੍ਹਆ ਗਿਆ ਹੈ ਜਿਸ ਵਿਚ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇਗਾ | ਇਸ ਮੌਕੇ ਸਰਪੰਚ ਕਰਨਵੀਰ ਸਿੰਘ ਤਾਜੋਕੇ, ਹਾਕਮ ਸਿੰਘ ਚੌਹਾਨ, ਟਰੱਕ ਯੂਨੀਅਨ ਦੇ ਪ੍ਰਧਾਨ ਗੁਰਤੇਜ ਸਿੰਘ ਧਾਲੀਵਾਲ, ਰਜੇਸ਼ ਚਾਵਲਾ ਅਤੇ ਗੁਰਤੇਜ ਸਿੰਘ ਸਹਾਇਕ ਮੀਡੀਆ ਇੰਚਾਰਜ ਹਾਜਰ ਸਨ |