ਨਾਮਾਲੂਮ ਚੋਰਾਂ ਨੇ ਦੋ ਰਾਈਸ ਮਿੱਲਾਂ ਨੂੰ ਬਣਾਇਆ ਨਿਸ਼ਾਨਾ, 200 ਗੱਟੇ ਝੋਨਾ ਚੋਰੀ
ਤਪਾ ਮੰਡੀ, 6 ਨਵੰਬਰ (ਪ੍ਰਵੀਨ ਗਰਗ)-ਬੀਤੀ ਰਾਤ ਨਾਮਾਲੂਮ ਚੋਰਾਂ ਵਲੋਂ ਤਪਾ ਤਪਾ ਇਲਾਕੇ ਅੰਦਰੋਂ ਦੋ ਸ਼ੈਲਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ 200 ਗੱਟਾ ਝੋਨੇ ਦੀਆਂ ਬੋਰੀਆਂ ਚੋਰੀ ਕੀਤੇ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ। ਇਸ ਚੋਰੀ ਕਾਰਨ ਸਬੰਧਿਤ ਮਾਲਕਾਂ ਨੂੰ ਲਗਭਗ ਦੋ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।
ਸ਼ੈਲਰ ’ਚੋਂ ਚੋਰੀ ਹੋਏ ਝੋਨੇ ਦੇ ਗੱਟਿਆਂ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ਼ੈਲਰ ਮਾਲਕ। ਤਸਵੀਰ : ਪ੍ਰਵੀਨ ਗਰਗ
07-11-2026