07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਭਾਜਪਾ ਵਲੋਂ ਐੱਸ.ਸੀ. ਮੋਰਚੇ ਦੇ ਅਹੁਦੇਦਾਰਾਂ ਦੀ ਨਵੀਂ ਸੂਚੀ ਜਾਰੀ

ਬਰਨਾਲਾ, 6 ਨਵੰਬਰ (ਰਾਜ ਪਨੇਸਰ)-ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ਵਿਚ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਅਤੇ ਪਾਰਟੀ ਦਾ ਵਿਸਥਾਰ ਕਰਨ ਦੀ ਦਿਸ਼ਾ ਵਿਚ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਐੱਸ.

ਅਜੀਤ ਡੈਸਕ 07-11-2026
ਬਰਨਾਲਾ, 6 ਨਵੰਬਰ (ਰਾਜ ਪਨੇਸਰ)-ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ਵਿਚ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਅਤੇ ਪਾਰਟੀ ਦਾ ਵਿਸਥਾਰ ਕਰਨ ਦੀ ਦਿਸ਼ਾ ਵਿਚ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਐੱਸ.ਸੀ. ਮੋਰਚਾ ਪੰਜਾਬ ਦੇ ਪ੍ਰਧਾਨ ਸੀਤਲ ਅੰਗੁਰਾਲ ਵਲੋਂ ਪਾਰਟੀ ਦੇ ਐੱਸ.ਸੀ. ਮੋਰਚੇ ਨਾਲ ਸਬੰਧਿਤ ਅਹੁਦੇਦਾਰਾਂ ਦੀ ਨਵੀਂ ਸੂਚੀ ਜਾਰੀ ਕੀਤੀ ਗਈ ਹੈ। ਇਸ ਸੂਚੀ ਵਿਚ ਜ਼ਿਲ੍ਹਾ ਬਰਨਾਲਾ ਨਾਲ ਸਬੰਧਿਤ 31 ਆਗੂਆਂ ਨੂੰ ਵੱਖ-ਵੱਖ ਅਹੁਦਿਆਂ ਦੀਆਂ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਪਾਰਟੀ ਵਲੋਂ ਜਾਰੀ ਨਵੀਂ ਸੂਚੀ ਸਾਂਝੀ ਕਰਦਿਆਂ ਵਿਧਾਨ ਸਭਾ ਹਲਕਾ ਭਦੌੜ ਦੇ ਇੰਚਾਰਜ ਅਤੇ ਭਾਜਪਾ ਐੱਸ.ਸੀ. ਮੋਰਚਾ ਦੇ ਜ਼ਿਲ੍ਹਾ ਬਰਨਾਲਾ ਪ੍ਰਧਾਨ ਕੌਂਸਲਰ ਧਰਮ ਸਿੰਘ ਫ਼ੌਜੀ ਅਤੇ ਭਾਜਪਾ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਨਰਿੰਦਰ ਗਰਗ ਨੀਟਾ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪਾਰਟੀ ਦਾ ਮੁੱਖ ਉਦੇਸ਼ ਸਮਾਜ ਦੇ ਹਰ ਵਰਗ ਨੂੰ ਨਾਲ ਲੈ ਕੇ ਚੱਲਣਾ ਅਤੇ ਕੇਂਦਰ ਸਰਕਾਰ ਦੀਆਂ ਲੋਕ-ਭਲਾਈ ਨੀਤੀਆਂ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਪਿੰਡਾਂ ਅਤੇ ਸ਼ਹਿਰਾਂ ਵਿਚ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਨਵੀਂ ਸੂਚੀ ਅਨੁਸਾਰ ਗੁਰਦੇਵ ਸਿੰਘ ਮੱਕੜ (ਅਮਲਾ ਸਿੰਘ ਵਾਲਾ), ਸਰਬਜੀਤ ਸਿੰਘ ਸਹਿਜੜਾ (ਸਹਿਜੜਾ), ਜਗਸੀਰ ਸਿੰਘ (ਪੱਖੋ ਕਲਾਂ), ਗੁਰਦੇਵ ਸਿੰਘ ਪੰਚ (ਤਲਵੰਡੀ), ਬਿੰਦਰ ਰਾਮ (ਤਪਾ), ਲਛਮਣ ਦਾਸ ਰਾਜਸਥਾਨੀ (ਪੱਖੇ ਕੈਂਚੀਆਂ), ਜਗਵਿੰਦਰ ਸਿੰਘ (ਭਦੌੜ) ਅਤੇ ਬਸੰਤ ਸਿੰਘ ਵੇਜ਼ੀ (ਉਗੋਕੇ) ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਬਲਵੀਰ ਸਿੰਘ ਸਰਪੰਚ (ਕਰਮਗੜ੍ਹ) ਨੂੰ ਸਕੱਤਰ ਪ੍ਰਮੁੱਖ, ਰਾਜੇਸ਼ ਕੁਮਾਰ ਕਾਇਤ (ਬਰਨਾਲਾ) ਅਤੇ ਸਰਬਜੀਤ ਸਿੰਘ (ਧੂਰਕੋਟ) ਨੂੰ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਲਖਵੀਰ ਸਿੰਘ ਸੋਹੀ (ਬਰਨਾਲਾ) ਨੂੰ ਪ੍ਰੈੱਸ ਸਕੱਤਰ ਨਿਯੁਕਤ ਕੀਤਾ ਗਿਆ ਹੈ, ਜਦਕਿ ਜੀਤ ਸਿੰਘ (ਬਰਨਾਲਾ), ਗੋਬਿੰਦ ਕੁਮਾਰ (ਬਰਨਾਲਾ), ਜਗਪਾਲ ਸਿੰਘ ਜੱਗੂ (ਬਰਨਾਲਾ), ਕੁਲਵੰਤ ਸਿੰਘ (ਭਦੌੜ), ਸੁਖਪ੍ਰੀਤ ਸਿੰਘ (ਰਾਮਗੜ੍ਹ) ਅਤੇ ਰਾਜਾ ਸਿੰਘ ਬਿੱਲਾ (ਭਦੌੜ) ਨੂੰ ਸਕੱਤਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਪ੍ਰੀਤ ਸਿੰਘ (ਮਝੂਕੇ), ਜੇਨੀ ਕੁਮਾਰ (ਬਰਨਾਲਾ), ਜੰਗੀਰ ਸਿੰਘ ਫ਼ੌਜੀ (ਹੰਡਿਆਇਆ), ਸਤਨਾਮ ਸਿੰਘ (ਬਰਨਾਲਾ), ਜਗਤਾਰ ਸਿੰਘ ਤਾਰੀ (ਬਰਨਾਲਾ), ਦਿਆਲ ਸਿੰਘ (ਕਾਹਨੇਕੇ), ਕੁਲਵਿੰਦਰ ਸਿੰਘ (ਮਝੂਕੇ), ਗੁਰਚਰਨ ਸਿੰਘ (ਭਦੌੜ), ਗੁਰਮੇਲ ਸਿੰਘ (ਧਨੌਲਾ), ਸੇਟੀ ਕੁਮਾਰ (ਬਰਨਾਲਾ), ਲੱਖੀ ਸਿੰਘ (ਬਰਨਾਲਾ), ਮਹਿੰਦਰ ਸਿੰਘ (ਮਹਿਲ ਕਲਾਂ) ਅਤੇ ਸੋਨੂੰ ਸਿੰਘ (ਨਵੀਂ ਬਸਤੀ ਧਨੌਲਾ) ਨੂੰ ਐਗਜ਼ੈਕਟਿਵ ਮੈਂਬਰ ਨਿਯੁਕਤ ਕੀਤਾ ਗਿਆ ਹੈ। ਦੋਵਾਂ ਆਗੂਆਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਹਮੇਸ਼ਾ ਹੀ ਸਮਾਜ ਦੇ ਹਰ ਵਰਗ ਨੂੰ ਬਰਾਬਰ ਮੌਕੇ ਦੇਣ ਅਤੇ ਸਮਾਜ ਦੇ ਅੰਤਿਮ ਪੱਧਰ ’ਤੇ ਖੜ੍ਹੇ ਵਿਅਕਤੀ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਵਚਨਬੱਧ ਰਹੀ ਹੈ। ਨਵੇਂ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਨਾਲ ਜਥੇਬੰਦੀ ਨੂੰ ਨਵੀਂ ਊਰਜਾ ਅਤੇ ਮਜ਼ਬੂਤੀ ਮਿਲੇਗੀ। ਉਨ੍ਹਾਂ ਆਸ ਪ੍ਰਗਟਾਈ ਕਿ ਨਵ-ਨਿਯੁਕਤ ਅਹੁਦੇਦਾਰ ਪੂਰੀ ਇਮਾਨਦਾਰੀ, ਮਿਹਨਤ ਅਤੇ ਸਮਰਪਣ ਭਾਵਨਾ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਭਾਜਪਾ ਦਾ ਹਰ ਵਰਕਰ ਪਾਰਟੀ ਦੀ ਰੀੜ੍ਹ ਦੀ ਹੱਡੀ ਹੈ ਅਤੇ ਵਰਕਰਾਂ ਦੀ ਮਿਹਨਤ ਤੇ ਸਮਰਪਣ ਸਦਕਾ ਹੀ ਜਥੇਬੰਦੀ ਨੂੰ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਨਵੀਂ ਟੀਮ ਆਉਣ ਵਾਲੇ ਸਮੇਂ ਵਿਚ ਪਾਰਟੀ ਦੀਆਂ ਸਰਗਰਮੀਆਂ ਨੂੰ ਹੋਰ ਤੇਜ਼ ਕਰੇਗੀ ਅਤੇ ਲੋਕਾਂ ਨਾਲ ਸਿੱਧਾ ਸੰਪਰਕ ਸਥਾਪਿਤ ਕਰ ਕੇ ਭਾਜਪਾ ਦੀ ਵਿਚਾਰਧਾਰਾ ਨੂੰ ਘਰ-ਘਰ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਏਗੀ।
ਪਿਛਲੀ ਖ਼ਬਰ ਟੰਡਨ ਇੰਟਰਨੈਸ਼ਨਲ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਰਾਜ ਸਭਾ ਮੈਂਬਰ ਅਤੇ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਪਦਮਸ਼੍ਰੀ... ਅਗਲੀ ਖ਼ਬਰ ਸਹੌਰ ਅਤੇ ਵਜੀਦਕੇ ਕਲਾਂ ਦੇ ਕਿਸਾਨਾਂ ਨੇ ਪਰਾਲੀ ਤੋਂ ਤੂੜੀ ਬਣਾ ਕੇ ਕੀਤੀ ਕਮਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।