20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਕਰੋੜਾਂ ਦੀ ਲਾਗਤ ਨਾਲ ਬਣੇ ਸਬ ਡਿਵੀਜ਼ਨਲ ਕੰਪਲੈਕਸ ਅਹਿਮਦਗੜ੍ਹ ਵਿਚ ਪਬਲਿਕ ਬਾਥਰੂਮਾਂ ਦਾ ਸਫ਼ਾਈ ਪੱਖੋਂ ਬੁਰਾ ਹਾਲ <br/>

ਅਜੀਤ ਡੈਸਕ 20-11-2025
ਅਹਿਮਦਗੜ੍ਹ, 19 ਨਵੰਬਰ (ਸੁਖਜੀਤ ਸਿੰਘ ਖੇੜਾ)-ਸਥਾਨਕ ਸਬ ਡਿਵੀਜ਼ਨਲ ਕੰਪਲੈਕਸ ਜੋ ਕਿ ਕੁਝ ਮਹੀਨੇ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਉਦਘਾਟਨ ਕਰ ਕੇ ਲੋਕਾਂ ਦੇ ਸਪੁਰਦ ਕੀਤਾ ਸੀ | ਦੋ ਮੰਜਲੀ ਇਸ ਕੰਪਲੈਕਸ ਅੰਦਰ ਗਰਾਊਾਡ ਫਲੋਰ ਤੇ ਆਲੀਸ਼ਾਨ ਪਬਲਿਕ ਬਾਥਰੂਮ ਵੀ ਬਣਾਏ ਗਏ ਹਨ ਪਰ ਇਸ ਮੌਕੇ ਉਨ੍ਹਾਂ ਦੀ ਸਫ਼ਾਈ ਨਾ ਹੋਣ ਕਾਰਨ ਹਾਲਾਤ ਬਦ ਤੋਂ ਬਦਤਰ ਹੈ | ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਏ ਗਏ ਇਸ ਕੰਪਲੈਕਸ ਵਿਚ ਐਸਡੀਐਮ ਦਫ਼ਤਰ, ਰਜਿਸਟਰੇਸ਼ਨ ਦਫ਼ਤਰ, ਤਹਿਸੀਲਦਾਰ ਦਫ਼ਤਰ, ਨਾਇਬ ਤਹਿਸੀਲਦਾਰ ਦਫ਼ਤਰ, ਪਟਵਾਰਖ਼ਾਨਾ, ਫ਼ਰਦ ਕੇਂਦਰ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਦਫ਼ਤਰ ਸ਼ਾਮਿਲ ਹਨ | ਇਸ ਕੰਪਲੈਕਸ ਵਿਚ ਸਰਕਾਰੀ ਕੰਮਾਂ ਲਈ ਆਮ ਪਬਲਿਕ ਹਜ਼ਾਰਾਂ ਦੀ ਗਿਣਤੀ ਵਿਚ ਹਰ ਰੋਜ਼ ਹੀ ਆਪਣਾ ਸਰਕਾਰੀ ਕੰਮ ਕਰਵਾਉਣ ਲਈ ਆਉਂਦੀ ਹੈ ਜਿਸ ਵਿਚ ਅÏਰਤਾਂ ਵੀ ਸ਼ਾਮਲ ਹੁੰਦੀਆਂ ਹਨ, ਪਰ 2 ਮੰਜ਼ਲਾਂ ਇਸ ਕੰਪਲੈਕਸ ਵਿਚ ਲੋਕਾਂ ਦੀ ਸਹੂਲਤ ਲਈ ਬਣਾਏ ਗਏ ਬਾਥਰੂਮ ਬਿਨਾਂ ਸਫ਼ਾਈ ਤੋਂ ਇਸ ਕੰਪਲੈਕਸ ਨੂੰ ਮੂੰਹ ਚਿੜਾ ਰਹੇ ਹਨ | ਮੌਕੇ ਤੇ ਜਾ ਕੇ ਲਈਆਂ ਤਸਵੀਰਾਂ ਬਿਆਨ ਕਰਦੀਆਂ ਹਨ ਕਿ ਕਈ ਕਈ ਹਫ਼ਤੇ ਜਾ ਕਈ ਮਹੀਨੇ ਪਹਿਲਾਂ ਤੋਂ ਸਫ਼ਾਈ ਨਾ ਹੋਣ ਕਾਰਨ ਇਹਨਾਂ ਦੀ ਹਾਲਤ ਇਤਨੀ ਬਦ ਤੋਂ ਬਦਤਰ ਹੋ ਚੁੱਕੀ ਹੈ ਕਿ ਭੈੜੀ ਬਦਬੂ ਕਾਰਨ ਇਹਦੇ ਵਿਚ ਆਮ ਲੋਕਾਂ ਦਾ ਬਾਥਰੂਮਾਂ ਚ ਮਜਬੂਰੀ ਵਿਚ ਜਾਣਾ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇੱਥੋਂ ਦੇ ਕੁੱਝ ਕਰਮਚਾਰੀਆਂ ਨੇ ਦੱਸਿਆ ਕਿ ਇੱਥੇ ਕੋਈ ਸਫ਼ਾਈ ਸੇਵਕ ਨਾ ਹੋਣ ਕਾਰਨ ਸਫ਼ਾਈ ਦਾ ਬੁਰਾ ਹਾਲ ਹੈ | ਦੱਸਣਯੋਗ ਹੈ ਕਿ ਸਰਕਾਰੀ ਕਰਮਚਾਰੀਆਂ ਅਤੇ ਅਧਿਕਾਰੀਆਂ ਵਾਸਤੇ ਤਾਂ ਉਨ੍ਹਾਂ ਦੇ ਦਫ਼ਤਰਾਂ ਵਿਚ ਹੀ ਆਪਣੇ ਪ੍ਰਾਈਵੇਟ ਬਾਥਰੂਮ ਹਨ ਜਿਨ੍ਹਾਂ ਵਾਸਤੇ ਉਨ੍ਹਾਂ ਨੇ ਆਪਣੇ ਅਲੱਗ ਤੋਂ ਸਫ਼ਾਈ ਕਰਮਚਾਰੀ ਰੱਖੇ ਹੋਏ ਹਨ, ਪ੍ਰੰਤੂ ਬਾਹਰ ਲੋਕਾਂ ਦੀ ਸਹੂਲਤ ਲਈ ਬਣੇ ਪਬਲਿਕ ਬਾਥਰੂਮਾਂ ਦੀ ਸਫ਼ਾਈ ਲਈ ਕੋਈ ਵੀ ਕਰਮਚਾਰੀ ਨਹੀਂ ਹੈ | ਆਪਣਾ ਕੰਮ ਕਰਵਾਉਣ ਆਏ ਲੋਕਾਂ ਨੇ ਦੁਖੀ ਹੁੰਦੇ ਦੱਸਿਆ ਕਿ ਇੱਥੇ ਹਰ ਰੋਜ਼ ਅÏਰਤਾਂ ਵੀ ਆਪਣੇ ਕੰਮ ਕਰਵਾਉਣ ਲਈ ਆਉਂਦੀਆਂ ਹਨ ਪਰ ਉਨ੍ਹਾਂ ਨੂੰ ਹੋਰ ਵੀ ਮੁਸ਼ਕਿਲ ਆਉਂਦੀ ਹੈ | ਲੋਕਾਂ ਨੇ ਮੰਗ ਕੀਤੀ ਹੈ ਕਿ ਪਬਲਿਕ ਬਾਥਰੂਮਾਂ ਦੀ ਜਲਦੀ ਸਫ਼ਾਈ ਕਰਵਾਈ ਜਾਵੇ ਅਤੇ ਕੋਈ ਪੱਕਾ ਸਫ਼ਾਈ ਸੇਵਕ ਹਰ ਰੋਜ਼ ਸਫ਼ਾਈ ਕਰਨ ਲਈ ਰੱਖਿਆ ਜਾਵੇ |
ਕੀ ਕਹਿਣਾ ਹੈ ਐਸ.ਡੀ.ਐਮ ਦਾ?
ਜਦੋਂ ਇਸ ਸਬੰਧ ਵਿਚ ਐਸਡੀਐਮ ਗੁਰਮੀਤ ਕੁਮਾਰ ਬਾਂਸਲ ਜੀ ਨਾਲ ਵਾਰ ਵਾਰ ਉਨ੍ਹਾਂ ਦੇ ਮੋਬਾਈਲ ਫ਼ੋਨ ਤੇ ਗੱਲ ਕਰਨ ਲਈ ਕਾਲ ਕੀਤੀ ਗਈ ਤਾਂ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ |

ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਨੇ ਲੱਕੀ ਡਰਾਅ (ਪਰਾਲੀ) ਦੇ ਚੌਥੇ ਡਰਾਅ ਵਿਚ ਜੇਤੂ ਉਮੀਦਵਾਰਾਂ ਨੰੂ ਸਰਟੀਫਿਕੇਟਾਂ ਦੀ ਕੀਤੀ ਗਈ ਵੰਡ... ਅਗਲੀ ਖ਼ਬਰ ਪੰਥ ਪ੍ਰਤੀ ਹਮਦਰਦੀ ਰੱਖਣ ਵਾਲੇ ਅਕਾਲੀ ਦਲ ਇਕੱਠੇ ਹੋ ਕੇ 2027 ਵਿਚ ਸਰਕਾਰ ਬਣਾਉਣ-ਪੰਮਾ ਬਾਠ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।