ਤਪਾ ਮੰਡੀ, 16 ਜੁਲਾਈ (ਵਿਜੇ ਸ਼ਰਮਾ)-ਸਥਾਨਕ ਜੈ ਮਾਂ ਭਵਾਨੀ ਕਲੱਬ ਵਲੋਂ ਵਿਸ਼ਾਲ ਜਾਗਰਣ 19 ਜੁਲਾਈ ਨੂੰ ਸ਼ਹਿਰ ਨਿਵਾਸੀਆਂ ਤੇ ਸਮੂਹ ਪੱਲੇਦਾਰਾਂ ਦੇ ਸਹਿਯੋਗ ਨਾਲ ਸਦਰ ਬਾਜ਼ਾਰ ਨੇੜੇ ਡਾਕ ਘਰ ਵਿਖੇ ਕਰਵਾਇਆ ਜਾ ਰਿਹਾ ਹੈ | ਕਲੱਬ ਦੇ ਪ੍ਰਧਾਨ ਹੈਪੀ ਸਿੰਘ, ਗੁਰਪ੍ਰੀਤ ਸਿੰਘ, ਬੱਬੂ ਸਿੰਘ ਕੁਲਦੀਪ ਸਿੰਘ, ਜੋਗਿੰਦਰੀ ਸਿੰਘ, ਗੋਰੀ ਸਿੰਘ ਨੇ ਦੱਸਿਆ ਕਿ ਜੈ ਮਾਂ ਭਵਾਨੀ ਕਲੱਬ ਵਲੋਂ ਸਾਉਣ ਦੇ ਮਹੀਨੇ ਨੂੰ ਮੁੱਖ ਰੱਖਦਿਆਂ ਹੋਇਆਂ ਸ਼ਹਿਰ ਨਿਵਾਸੀਆਂ ਅਤੇ ਪੱਲੇਦਾਰਾਂ ਦੇ ਸਹਿਯੋਗ ਨਾਲ 19 ਜੁਲਾਈ ਨੂੰ ਮੇਨ ਬਾਜ਼ਾਰ ਨੇੜੇ ਡਾਕ ਘਰ ਵਿਖੇ ਮਾਤਾ ਨੈਣਾ ਦੇਵੀ ਦਾ ਵਿਸ਼ਾਲ ਜਾਗਰਣ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਮਾਤਾ ਦਾ ਗੁਣਗਾਨ ਕਰਨ ਲਈ ਮਾਧਵੀ ਵੰਦਨਾ ਪੰਡਿਤ ਅਤੇ ਬੱਬੂ ਖ਼ਾਨ ਭਦੌੜ ਵਾਲੇ ਗੁਣਗਾਨ ਕਰ ਕੇ ਸੰਗਤਾਂ ਨੂੰ ਨਿਹਾਲ ਕਰਨਗੇ | ਉਨ੍ਹਾਂ ਦੱਸਿਆ ਕਿ ਜਾਗਰਣ ਦੇ ਮੁੱਖ ਮਹਿਮਾਨ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਹੋਣਗੇ ਅਤੇ ਉਦਘਾਟਨ ਨਗਰ ਕੌਂਸਲ ਦੀ ਪ੍ਰਧਾਨ ਡਾ: ਸੋਨਿਕਾ ਬਾਂਸਲ ਅਤੇ ਮੀਤ ਪ੍ਰਧਾਨ ਰਿਸ਼ੂ ਰੰਗੀ ਕਰਨਗੇ | ਜੋਤੀ ਪ੍ਰਚੰਡ ਤਰਸੇਮ ਭੋਲਾ ਢਿੱਲਵਾਂ ਅਤੇ ਬੁੱਧ ਰਾਮ ਕਾਲਾ ਸਾਬਕਾ ਕੌਂਸਲਰ ਸਾਂਝੇ ਤੌਰ 'ਤੇ ਕਰਨਗੇ | ਝੰਡੇ ਦੀ ਰਸਮ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਸ਼ਵਨੀ ਕੁਮਾਰ ਆਸ਼ੂ ਭੂਤ ਵਲੋਂ ਕੀਤੀ ਜਾਵੇਗੀ | ਇਸ ਮੌਕੇ ਜ਼ਿਲ੍ਹਾ ਬਰਨਾਲਾ ਪੱਲੇਦਾਰ ਯੂਨੀਅਨ ਦੇ ਪ੍ਰਧਾਨ ਹੈਪੀ ਸਿੰਘ, ਜਗਦੀਸ਼ ਰਾਏ, ਜਸਵਿੰਦਰ ਸਿੰਘ ਚੱਠਾ ਅਤੇ ਗੁਰਤੇਜ ਸਿੰਘ ਧਾਲੀਵਾਲ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰਨਗੇ |