15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਖ਼ੂਨਦਾਨ ਕੈਂਪ ਤੇ ਲੰਗਰ ਲਗਾਇਆ <br/>

ਅਜੀਤ ਡੈਸਕ 17-07-2025
ਬਰਨਾਲਾ, 16 ਜੁਲਾਈ (ਨਰਿੰਦਰ ਅਰੋੜਾ)-ਸਥਾਨਕ ਕੇ. ਸੀ. ਰੋਡ ਵਿਖੇ ਸਥਿਤ ਪ੍ਰੇਮ ਮੈਡੀਕੋਜ਼ ਵਿਖੇ ਵਿਸ਼ਾਲ ਖ਼ੂਨਦਾਨ ਕੈਂਪ ਅਤੇ ਲੰਗਰ ਸ਼ੰਮੀ ਸਿੰਗਲਾ ਅਤੇ ਰਵੀ ਜਿੰਦਲ ਦੀ ਅਗਵਾਈ ਹੇਠ ਲਗਾਇਆ ਗਿਆ | ਗੱਲਬਾਤ ਕਰਦਿਆਂ ਸੰਮੀ ਸਿੰਗਲਾ ਅਤੇ ਰਵੀ ਜਿੰਦਲ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਡੇ ਵਲੋਂ ਇਹ ਵਿਸਾਲ ਖ਼ੂਨਦਾਨ ਕੈਂਪ ਸਮਾਜ ਕਲਿਆਣ ਸਭਾ ਦੇ ਸਹਿਯੋਗ ਨਾਲ ਲਗਾਇਆ ਗਿਆ | ਜਿਸ ਵਿਚ 58 ਦੇ ਕਰੀਬ ਖ਼ੂਨਦਾਨੀਆਂ ਵਲੋਂ ਆਪਣਾ ਖ਼ੂਨ ਦਾਨ ਦਿੱਤਾ ਗਿਆ ਅਤੇ ਖ਼ੂਨਦਾਨ ਕਰਨ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਉਨ੍ਹਾਂ ਕਿਹਾ ਕਿ ਹਰ ਇਨਸਾਨ ਨੂੰ ਆਪਣੀ ਸਮਾਜ ਪ੍ਰਤੀ ਡਿਊਟੀ ਸਮਝਦੇ ਹੋਏ ਸਮਾਜ ਸੇਵੀ ਕੰਮ ਜ਼ਰੂਰ ਕਰਨੇ ਚਾਹੀਦੇ ਹਨ | ਇਕ ਬੂੰਦ ਖ਼ੂਨ ਕਿਸੇ ਦੀ ਜਾਨ ਬਚਾ ਸਕਦੀ ਹੈ | ਖ਼ੂਨ ਦਾਨ ਆਪਸੀ ਭਾਈਚਾਰਕ ਸਾਂਝ ਦਾ ਸੰਦੇਸ਼ ਵੀ ਦਿੰਦਾ ਹੈ ਕਿਉਂਕਿ ਜਦੋਂ ਖ਼ੂਨ ਦਿੱਤਾ ਜਾਂਦਾ ਹੈ, ਉਸ ਸਮੇਂ ਜਾਤ ਪਾਤ, ਧਰਮ ਨਹੀਂ ਦੇਖਿਆ ਜਾਂਦਾ | ਇਸ ਮੌਕੇ ਸ੍ਰੀਮਤੀ ਨੀਰਜ ਦਾਨੀਆ, ਜਿੰਮੀ ਮਿੱਤਲ, ਹਰਿੰਦਰ ਧਾਲੀਵਾਲ, ਤਰੁਣ ਜਿੰਦਲ, ਸੁਦਰਸ਼ਨ ਗਰਗ, ਵਿਨੋਦ ਸ਼ਰਮਾ, ਹਰੀਸ਼ ਗੋਇਲ, ਰਾਘਵ ਸ਼ਰਮਾ, ਧੀਰਜ ਕੁਮਾਰ, ਕੁਲਵੰਤ ਕੀਤੂ, ਨੀਰਜ ਗਰਗ, ਮਦਨ ਲਾਲ, ਚਾਹਤ ਸ਼ਰਮਾ, ਵੀਨੂੰ, ਪਿੰਕੂ, ਮਨੂ, ਹਰੀਸ਼, ਮੁਨੀਸ਼ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਜੈ ਮਾਂ ਭਵਾਨੀ ਕਲੱਬ ਵਲੋਂ ਵਿਸ਼ਾਲ ਜਾਗਰਣ 19 ਨੂੰ ਅਗਲੀ ਖ਼ਬਰ ਬਜ਼ੁਰਗ ਜੋੜੇ ਨੂੰ ਨਸ਼ੀਲੀ ਦਵਾਈ ਨਾਲ ਬੇਹੋਸ਼ ਕਰ ਕੇ ਸੋਨੇ ਦੇ ਗਹਿਣੇ ਤੇ ਨਕਦੀ ਲੁੱਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।