23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਸਰਕਾਰੀ ਆਈ. ਟੀ. ਆਈ. ਵਿਚ ਅਪ੍ਰੈਂਟਸ਼ਿਪ ਮੇਲਾ ਲਗਾਇਆ <br/>

ਅਜੀਤ ਡੈਸਕ 16-07-2025
ਬਰਨਾਲਾ, 15 ਜੁਲਾਈ (ਅਸ਼ੋਕ ਭਾਰਤੀ)-ਸਰਕਾਰੀ ਆਈ. ਟੀ. ਆਈ. ਬਰਨਾਲਾ ਵਿਚ 'ਪ੍ਰਧਾਨ ਮੰਤਰੀ ਨੈਸ਼ਨਲ ਅਪ੍ਰੈਂਟਸ਼ਿਪ ਮੇਲਾ' ਮੁਹਿੰਮ ਤਹਿਤ ਅਪ੍ਰੈਂਟਸ਼ਿਪ ਮੇਲਾ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡਾਇਰੈਕਟਰ ਤਕਨੀਕੀ ਸਿੱਖਿਆ ਉਦਯੋਗਿਕ ਸਿਖਲਾਈ ਵਿਭਾਗ ਮੁਨੀਸ਼ ਕੁਮਾਰ ਆਈ. ਏ. ਐੱਸ ਤੇ ਪਿ੍ੰਸੀਪਲ ਹਰਪਾਲ ਸਿੰਘ ਦੀ ਅਗਵਾਈ ਹੇਠ ਲਗਾਇਆ ਗਿਆ | ਮੇਲੇ ਦੌਰਾਨ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਸੰਸਥਾਵਾਂ ਦੇ ਸਿੱਖਿਆਰਥੀਆਂ ਨੇ ਭਾਗ ਲਿਆ, ਜਿਸ ਵਿਚ ਇਲਾਕੇ ਦੀਆਂ ਪ੍ਰਮੁੱਖ ਨਾਮਵਾਰ ਕੰਪਨੀਆਂ ਟਰਾਈਡੈਂਟ ਯਾਰਨ ਸੰਘੇੜਾ, ਟਰਾਈਡੈਂਟ ਹੋਮ ਟੈਕਸਟਾਈਲਸ ਧੌਲਾ, ਪੀ. ਆਰ. ਟੀ. ਸੀ. ਬਰਨਾਲਾ, ਟਰਾਈਡੈਂਟ ਲੋਟਸ ਹੋਮ ਟੈਕਸਟਾਈਲਸ ਧੌਲਾ, ਟਰਾਈਡੈਂਟ ਪੇਪਰ ਐਂਡ ਕੈਮੀਕਲ ਲਿਮਟਿਡ ਧੌਲਾ, ਗੋਬਿੰਦ ਕੋਚ ਭਦੌੜ, ਸਟੈਂਡਰਡ ਕਾਰਪੋਰੇਸ਼ਨ ਲਿਮਟਿਡ ਹੰਡਿਆਇਆ, ਨਿਊ ਮੌੜ ਐਗਰੀਕਲਚਰ ਵਰਕਸ ਹੰਡਿਆਇਆ, ਗੋਬਿੰਦ ਮੋਟਰਜ਼ ਪ੍ਰਾਈਵੇਟ ਲਿਮਟਿਡ ਭਦੌੜ, ਮੈਕਸ ਆਟੋਮੋਬਾਈਲਸ ਹੰਡਿਆਇਆ ਸ਼ਾਮਿਲ ਸਨ | ਇਸ ਮੌਕੇ ਮੇਲੇ ਦੇ ਇੰਚਾਰਜ ਅਜ਼ਾਦਵਿੰਦਰ ਸਿੰਘ ਨੇ ਅਪ੍ਰੈਂਟਸ਼ਿਪ ਐਕਟ 1961 ਬਾਰੇ ਸਿਖਿਆਰਥੀਆਂ ਨੂੰ ਜਾਣੂ ਕਰਵਾਇਆ | ਇਸ ਮੌਕੇ ਕਈ ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਅਪ੍ਰੈਂਟਸ਼ਿਪ ਲਈ ਚੁਣਿਆ ਗਿਆ | ਮੇਲੇ ਵਿਚ ਕੁੱਲ 170 ਸਿਖਿਆਰਥੀਆਂ ਨੇ ਭਾਗ ਲਿਆ, ਜਿਸ ਵਿਚ 40 ਲੜਕੀਆਂ ਸ਼ਾਮਿਲ ਸਨ | ਕੁੱਲ 59 ਸਿਖਿਆਰਥੀਆਂ ਨੂੰ ਸ਼ਾਰਟਲਿਸਟ ਕੀਤਾ ਗਿਆ | ਇਸ ਦੌਰਾਨ ਪਲੇਸਮੈਂਟ ਕਮ ਅਪ੍ਰੈਂਟਸ਼ਿਪ ਇੰਚਾਰਜ ਵਰਿੰਦਰ ਸਿੰਘ ਨੇ ਸਨਅਤੀ ਅਦਾਰਿਆਂ ਦਾ ਨੌਜਵਾਨਾਂ ਦਾ ਰਾਹ ਦਸੇਰਾ ਬਣਨ ਲਈ ਧੰਨਵਾਦ ਕੀਤਾ |

ਪਿਛਲੀ ਖ਼ਬਰ ਵਿਦਿਆਰਥੀਆਂ ਨੂੰ ਏ. ਆਈ. ਬਾਰੇ ਕੀਤਾ ਜਾਗਰੂਕ <br/> ਅਗਲੀ ਖ਼ਬਰ ਪੁਲਿਸ ਵਲੋਂ 13 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।