ਬਰਨਾਲਾ, 15 ਜੁਲਾਈ (ਅਸ਼ੋਕ ਭਾਰਤੀ)-ਐੱਸ. ਬੀ. ਐੱਸ. ਪਬਲਿਕ ਸਕੂਲ ਸੁਰਜੀਤਪੁਰਾ ਵਿਖੇ ਆਈ. ਟੀ. ਅਧਿਆਪਕ ਮਨਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਬਾਰੇ ਜਾਗਰੂਕ ਕੀਤਾ | ਉਨ੍ਹਾਂ ਦੱਸਿਆਂ ਕਿ ਅਜੋਕੇ ਸਮੇਂ ਵਿਚ ਏ. ਆਈ. ਦੀ ਵਰਤੋਂ ਹਰ ਖੇਤਰ ਵਿਚ ਕੀਤੀ ਜਾਂਦੀ ਹੈ, ਜਿਵੇਂ ਸਿੱਖਿਆ ਦੇ ਖੇਤਰ ਵਿਚ ਏ. ਆਈ. ਕਿਸੇ ਵੀ ਵਿਸ਼ੇ ਦੀ ਜਾਣਕਾਰੀ, ਕਵਿਤਾਵਾਂ, ਕਹਾਣੀਆਂ ਅਤੇ ਸਿਰਜਣਾਤਮਿਕ ਲਿਖਤਾਂ ਤਿਆਰ ਕਰਨ ਵਿਚ ਮਦਦ ਕਰਦੀ ਹੈ | ਮਨੁੱਖੀ ਇਲਾਜ ਵਿਚ ਬਿਮਾਰੀਆਂ ਦੀ ਸਮੇਂ ਸਿਰ ਪਹਿਚਾਣ ਕਰ ਕੇ ਉਨ੍ਹਾਂ ਦੇ ਇਲਾਜ ਵਿਚ ਏ.ਆਈ ਸਹਾਈ ਸਿੱਧ ਹੋ ਰਹੀ ਹੈ | ਇਸ ਤੋਂ ਇਲਾਵਾ ਖੇਤੀਬਾੜੀ ਵਿਚ ਵੀ ਏ. ਆਈ. ਕਿਸਾਨਾਂ ਨੂੰ ਮੌਸਮ ਦੀ ਜਾਣਕਾਰੀ, ਫ਼ਸਲ ਦੀ ਜਾਣਕਾਰੀ ਅਤੇ ਮੰਡੀਕਰਨ ਆਦਿ ਸਹਾਇਤਾ ਕਰਦੀ ਹੈ | ਏ. ਆਈ. ਦੇ ਆਉਣ ਨਾਲ ਲੋਕਾਂ ਨੇ ਰਿਵਾਇਤੀ ਢੰਗਾਂ ਨੂੰ ਤਿਆਗ ਕੇ ਡਿਜੀਟਲ ਤਰੀਕਿਆਂ ਨਾਲ ਆਪਣੇ ਵਪਾਰਕ, ਸਿੱਖਿਅਕ, ਸਮਾਜਿਕ ਖੇਤਰ ਦਾ ਘੇਰਾ ਹੋਰ ਵਿਸ਼ਾਲ ਕਰ ਲਿਆ ਹੈ | ਇਸ ਲਈ ਸਾਨੂੰ ਵੀ ਇਨ੍ਹਾਂ ਮੌਕਿਆਂ ਦਾ ਸਹੀ ਲਾਭ ਉਠਾਉਣਾ ਚਾਹੀਦਾ ਹੈ | ਇਸ ਮੌਕੇ ਪਿ੍ੰਸੀਪਲ ਕਮਲਜੀਤ ਕੌਰ ਅਤੇ ਵਾਈਸ ਪਿੰ੍ਰਸੀਪਲ ਡਾ: ਸੰਜੇ ਕੁਮਾਰ ਨੇ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਤੇ ਮੋਬਾਈਲ ਗੇਮਾਂ ਨੂੰ ਛੱਡ ਕੇ ਨਵੀਆਂ ਤਕਨੀਕਾਂ ਅਤੇ ਹੁਨਰ ਸਿੱਖਣ ਲਈ ਪ੍ਰੇਰਿਆ | ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |