ਸਰਕਾਰਾਂ ਲੋਕਾਂ ਨੂੰ ਆਰਥਿਕ ਗ਼ੁਲਾਮ ਬਣਾਉਣ ਤੋਂ ਬਾਜ਼ ਆਉਣ- ਕੋਟ ਪਨੈਚ
ਅਜੀਤ ਡੈਸਕ
09-12-2025
ਬੁਲਾਰਿਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਕਿਸਾਨ ਵਿਰੋਧੀ ਨੀਤੀਆਂ ਰਾਹੀਂ ਉਨ੍ਹਾਂ ਦਾ ਸ਼ੋਸ਼ਣ ਕਰ ਰਹੀ ਹੈ, ਉੱਥੇ ਸੂਬਾ ਸਰਕਾਰ ਵੀ ਇਸ ਗੰਭੀਰ ਮਸਲੇ 'ਤੇ ਚੁੱਪ ਬੈਠੀ ਹੈ ਅਤੇ ਹਾਲੇ ਤੱਕ ਇਸ ਦੇ ਵਿਰੋਧ ਵਿੱਚ ਆਪਣੀ ਕੋਈ ਸਪਸ਼ਟ ਭੂਮਿਕਾ ਨਹੀਂ ਨਿਭਾਈ | ਉਨ੍ਹਾਂ ਮੰਗ ਕੀਤੀ ਕਿ ਸੂਬਾ ਸਰਕਾਰ ਤੁਰੰਤ ਕੇਂਦਰ ਕੋਲ ਇਨ੍ਹਾਂ ਬਿੱਲਾਂ ਦੇ ਵਿਰੋਧ ਵਿੱਚ ਆਪਣੀ ਅਧਿਕਾਰਕ ਰਾਏ ਦਰਜ ਕਰਵਾਏ |
ਜਗਦੇਵ ਸਿੰਘ ਲੋਕ ਸੰਘਰਸ਼ ਕਮੇਟੀ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ | ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਜੇਕਰ ਸਰਕਾਰਾਂ ਨੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨਹੀਂ ਮੰਨੀਆਂ, ਤਾਂ ਰੋਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਇਹ ਲੜਾਈ ਹਰ ਕੁਰਬਾਨੀ ਦੇਣ ਤਕ ਲੜੀ ਜਾਵੇਗੀ | ਇਸ ਮੌਕੇ ਪਰਗਟ ਸਿੰਘ ਪਨੈਚ ਬੀ. ਕੇ. ਯੂ ਰਾਜੇਵਾਲ, ਅੰਮਿ੍ਤ ਪਾਲ ਸਿੰਘ ਬੈਨੀਪਾਲ ਬੀ ਕੇ ਯੂ ਲੱਖੋਵਾਲ, ਜਸਵਿੰਦਰ ਸਿੰਘ, ਮਲਕੀਤ ਸਿੰਘ ਮਜ਼ਦੂਰ ਯੂਨੀਅਨ, ਖੰਨਾ, ਅਵਤਾਰ ਸਿੰਘ ਭੱਟੀਆਂ ਸ਼ਹੀਦ ਭਗਤ ਸਿੰਘ ਮੰਚ, ਦਲਵਾਰਾ ਸਿੰਘ ਭੜੀ, ਗੁਰਸੇਵਕ ਸਿੰਘ ਸੋਹੀ, ਬਖਸ਼ੀਸ਼ ਸਿੰਘ ਪੈਨਸ਼ਨਰ ਯੂਨੀਅਨ, ਕੁਲਵਿੰਦਰ ਸਿੰਘ ਟੀ. ਐੱਸ. ਯੂ, ਰਾਜ ਸਿੰਘ ਸਰਹਿੰਦ ਪੈਨਸ਼ਨਰ ਯੂਨੀਅਨ, ਸੁਰਜੀਤ ਸਿੰਘ ਦੋਰਾਹਾ ਪੈਨਸ਼ਨਰ ਐਸੋਸੀਏਸ਼ਨ ਤੋਂ ਸਾਰੇ ਆਗੂ ਆਪਣੇ ਸਾਥੀਆਂ ਨਾਲ ਸ਼ਾਮਲ ਹੋਏ | ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਬਲਵੰਤ ਸਿੰਘ ਰਾਜੇਵਾਲ, ਰਣਜੀਤ ਸਿੰਘ ਹੈਪੀ, ਤਰਲੋਚਨ ਸਿੰਘ, ਕੁਲਦੀਪ ਸਿੰਘ ਬਿੱਲੂ ਰਾਜੇਵਾਲ, ਅਮਰੀਕ ਸਿੰਘ, ਮਲਕੀਤ ਸਿੰਘ ਇਸਨਪੁਰ, ਭੋਲਾ ਸਿੰਘ, ਜਗਜੀਤ ਸਿੰਘ ਰਾਏਪੁਰ ਰਾਜਪੂਤਾਂ, ਕੁਲਦੀਪ ਸਿੰਘ ਚੱਕ ਸਰਾਏਾ, ਦਰਸ਼ਨ ਸਿੰਘ ਧਾਲੀਵਾਲ, ਹਰਕਿਰਨ ਸਿੰਘ ਕੋਟ ਸੇਖੋਂ, ਸੈਕਟਰੀ ਸੁਖਦੇਵ ਸਿੰਘ ਮਾਂਗਟ, ਸੱਜਣ ਸਿੰਘ ਬਗਲੀ, ਗੁਰਸੇਵਕ ਸਿੰਘ ਰੁਪਾਲੋਂ, ਬੇਅੰਤ ਸਿੰਘ ਤੁਰਮਰੀ, ਗੁਰਮੀਤ ਸਿੰਘ ਨੇ ਸ਼ਮੂਲੀਅਤ ਕੀਤੀ |