18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿਚ ਖੰਨਾ ਦੇ ਕਰਾਟੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਅਜੀਤ ਡੈਸਕ 09-12-2025
ਖੰਨਾ, 8 ਦਸੰਬਰ (ਹਰਜਿੰਦਰ ਸਿੰਘ ਲਾਲ)-ਖਿਡਾਰੀਆਂ ਨੇ ਇੱਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 45ਵੀਂ ਰਾਜ ਪੱਧਰੀ ਪ੍ਰਾਇਮਰੀ ਸਕੂਲ ਗੇਮਜ਼ ਵਿੱਚ ਆਪਣੀ ਜਿੱਤ ਦਾ ਝੰਡਾ ਲਹਿਰਾਇਆ ¢ ਗੌਰਤਲਬ ਹੈ ਕਿ 45ਵੀਂ ਰਾਜ ਪੱਧਰ ਪ੍ਰਾਇਮਰੀ ਸਕੂਲ ਗੇਮਜ਼ ਜੋ ਦੀ ਮੋਰਿੰਡਾ ਦੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਕਾਲਜ ਵਿੱਚ ਸੰਪੰਨ ਹੋਈ ਸੀ, ਵਿੱਚ ਸਿੰਮੀ ਸਪੋਰਟਸ ਅਤੇ ਫਿਟਨੈੱਸ ਕਲੱਬ ਦੇ ਹੋਣਹਾਰ ਕਰਾਟੇ ਖਿਡਾਰੀਆਂ ਨੇ ਆਪਣੇ ਕੋਚ ਸਿੰਮੀ ਬੱਤਾ ਜੋ ਦੀ ਇੱਕ ਉਚ ਪੱਧਰ ਦੇ ਅੰਤਰਰਾਸ਼ਟਰੀ ਕੋਚ ਅਤੇ ਖਿਡਾਰੀ ਹੋਣ ਦੇ ਨਾਲ-ਨਾਲ ਏਸ਼ੀਅਨ ਗੇਮਜ਼ ਵਿੱਚ ਭਾਰਤ ਦਾ ਤਰਜਮਾਨੀ ਕਰ ਚੁੱਕੀ ਹਨ ਦੇ ਨਕਸ਼ੇਕਦਮ ਉਤੇ ਚਲਦੇ ਹੋਏ ਆਪਣੀ ਉਮਰ ਅਤੇ ਭਾਰ ਵਰਗ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਗਮਾ ਅਤੇ ਕਾਸੇ ਦਾ ਤਗਮਾ ਉਤੇ ਕਬਜਾ ਕੀਤਾ ¢ ਇਸ ਰਾਜ ਪੱਧਰੀ ਪ੍ਰਾਇਮਰੀ ਖੇਡਾਂ ਵਿੱਚ ਸਿੰਮੀ ਸਪੋਰਟਸ ਅਤੇ ਫਿਟਨੈੱਸ ਕਲੱਬ ਦੀ ਰਿਤੀਕਾ ਗਾਂਧੀ ਨੇ - 34 ਭਾਰ ਵਰਗ ਲੜਕੀਆਂ ਵਿਚ ਖੇਡਦੇ ਹੋਏ ਸੋਨ ਤਗਮਾ ਜਿੱਤਿਆ ਅਤੇ ਇਸ ਦੇ ਨਾਲ-ਨਾਲ ਕਲੱਬ ਦੀ ਖਿਡਾਰੀ ਪਿ੍ਅਲਪ੍ਰੀਤ ਕੌਰ ਨੇ 30 ਭਾਰ ਵਰਗ ਅਤੇ ਉਮਰ ਵਰਗ ਵਿੱਚ ਖੇਡਦੇ ਹੋਏ ਕਾਂਸੇ ਦਾ ਤਗਮਾ ਹਾਸਲ ਕੀਤਾ¢
ਪਿਛਲੀ ਖ਼ਬਰ ਨਾਰੰਗਵਾਲ 'ਚ ਭਾਈ ਰਣਧੀਰ ਸਿੰਘ ਯਾਦਗਾਰੀ ਲਾਇਬ੍ਰੇਰੀ ਵਲੋਂ ਸਮਾਗਮ ਕਰਵਾਇਆ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਚੋਣ ਲਈ 'ਆਪ' ਦੇ ਉਮੀਦਵਾਰ ਜਗਰੂਪ ਸਿੰਘ ਰਿੰਕੂ ਨੇ ਕੀਤਾ ਤੂਫ਼ਾਨੀ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।