ਡੇਹਲੋਂ, 8 ਦਸੰਬਰ (ਅੰਮਿ੍ਤਪਾਲ ਸਿੰਘ ਕੈਲੇ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਮੱਦੇਨਜ਼ਰ ਹਲਕਾ ਗਿੱਲ ਦੇ ਜ਼ਿਲ੍ਹਾ ਪ੍ਰੀਸ਼ਦ ਆਲਮਗੀਰ ਜ਼ੋਨ ਤੋਂ ਚੋਣ ਲੜ ਰਹੇ ਉੱਘੇ ਖੇਡ ਪ੍ਰਮੋਟਰ ਜਗਰੂਪ ਸਿੰਘ ਜਰਖੜ ਦੀ ਨੂੰ ਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਵਨੀਤ ਕੌਰ ਜਰਖੜ (ਪਤਨੀ ਸੰਦੀਪ ਸਿੰਘ ਸਰਪੰਚ ਜਰਖੜ) ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਸਰੀਂਹ, ਖ਼ਾਨਪੁਰ, ਆਲਮਗੀਰ ਅਤੇ ਜੱਸੋਵਾਲ, ਠੱਕਰਵਾਲ ਸਮੇਤ ਵਿਸ਼ਾਲ ਮੀਟਿੰਗਾਂ ਕਰ ਕੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਵੋਟਰਾਂ ਨੂੰ ਉਮੀਦਵਾਰ ਅਵਨੀਤ ਕੌਰ ਜਰਖੜ ਅਤੇ ਵੱਖ-ਵੱਖ ਜ਼ੋਨਾਂ ਤੋਂ ਬਲਾਕ ਸੰਮਤੀ ਉਮੀਦਵਾਰਾਂ ਨੂੰ ਜਿਤਾਉਣ ਲਈ ਅਪੀਲ ਕੀਤੀ¢ ਵਿਧਾਇਕ ਸੰਗੋਵਾਲ ਨੇ ਕਿਹਾ ਕਿ ਅਵਨੀਤ ਕੌਰ ਜਰਖੜ ਪੜੀ ਲਿਖੀ ਪੋਸਟ ਗਰੈਜੂਏਸ਼ਨ ਲੜਕੀ ਹੈ¢ ਇਸ ਤਰ੍ਹਾਂ ਦੇ ਨੌਜਵਾਨਾਂ ਦਾ ਰਾਜਨੀਤੀ ਵਿਚ ਆਉਣਾ ਬੱਚਿਆਂ ਲਈ ਇੱਕ ਪ੍ਰੇਰਨਾ ਸਰੋਤ ਹੈ ¢ ਇਸ ਮੌਕੇ ਵੱਖ-ਵੱਖ ਮੀਟਿੰਗਾਂ ਨੂੰ ਉਮੀਦਵਾਰ ਅਵਨੀਤ ਕੌਰ ਜਰਖੜ ਤੇ ਖੇਡ ਪ੍ਰਮੋਟਰ ਜਗਰੂਪ ਸਿੰਘ ਜਰਖੜ ਨੇ ਵੀ ਸੰਬੋਧਨ ਕੀਤਾ¢ ਇਸ ਮੌਕੇ ਸਰਪੰਚ ਬੰਤਾ ਸਿੰਘ ਜੱਸੋਵਾਲ, ਬਲਜੀਤ ਸਿੰਘ ਸਰਪੰਚ ਚੁੱਪਕੀ, ਸਰਪੰਚ ਆਤਮਾ ਸਿੰਘ ਠੱਕਰਵਾਲ, ਗੁਰਨਾਮ ਸਿੰਘ ਧਾਲੀਵਾਲ, ਸਰਪੰਚ ਹਰਜੋਤ ਸਿੰਘ ਜੋਤੀ ਆਲਮਗੀਰ, ਮਲਕੀਤ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ ਆਲਮਗੀਰ, ਸਰਪੰਚ ਸੰਦੀਪ ਸਿੰਘ ਜਰਖੜ, ਸਰਪੰਚ ਸੰਤ ਸਿੰਘ ਸਰੀਂਹ, ਸਾਬਕਾ ਸਰਪੰਚ ਜਸਵੀਰ ਸਿੰਘ ਖ਼ਾਨਪੁਰ, ਸਾਹਿਬਜੀਤ ਸਿੰਘ ਸਾਬੀ ਬਲਾਕ ਸੰਮਤੀ ਮੈਂਬਰ ਜਰਖੜ, ਗੁਰਜੀਤ ਸਿੰਘ ਦੁਲੇਅ ਉਮੀਦਵਾਰ ਆਲਮਗੀਰ, ਕੁਲਵਿੰਦਰ ਸਿੰਘ ਕਿੰਦਾ ਬਲਾਕ ਸੰਮਤੀ ਠੱਕਰਵਾਲ, ਸੁਰਿੰਦਰ ਕੌਰ ਉਮੀਦਵਾਰ ਬਲਾਕ ਸੰਮਤੀ ਜੱਸੋਵਾਲ, ਜਸਪਾਲ ਕੌਰ ਉਮੀਦਵਾਰ ਬਲਾਕ ਸੰਮਤੀ ਖ਼ਾਨਪੁਰ, ਮਹਿੰਦਰ ਕੌਰ ਪੱਦੀ ਉਮੀਦਵਾਰ ਬਲਾਕ ਸੰਮਤੀ ਜੱਸੜ, ਸਵਰਨ ਸਿੰਘ ਘਵੱਦੀ ਉਮੀਦਵਾਰ ਬਲਾਕ ਸੰਮਤੀ ਭੁੱਟਾ ਸਮੇਤ ਹੋਰ ਇਲਾਕੇ ਦੇ ਪੰਚ ਸਰਪੰਚ ਅਤੇ ਆਮ ਆਦਮੀ ਪਾਰਟੀ ਤੇ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ¢