ਸਾਹਨੇਵਾਲ, 8 ਦਸੰਬਰ (ਅਮਰਜੀਤ ਸਿੰਘ ਮੰਗਲੀ)-ਸਾਹਨੇਵਾਲ ਦੇ ਅਧੀਨ ਚੱਕ ਸਰਵਣ ਨਾਥ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਬੀਬੀ ਰੁਪਿੰਦਰ ਕੌਰ ਪਤਨੀ ਬਲਵੀਰ ਸਿੰਘ ਮਜਾਰਾ ਸਰਪੰਚ ਅਤੇ ਮੰਗਲੀ ਉੱਚੀ ਜ਼ੋਨ ਤੋਂ ਪੰਚਾਇਤ ਸੰਮਤੀ ਉਮੀਦਵਾਰ ਅਰਸ਼ਦੀਪ ਸਿੰਘ ਦੇ ਹੱਕ ਵਿਚ ਮੰਗਲੀ ਨੀਚੀ ਵਿਖੇ ਕਾਂਗਰਸ ਪਾਰਟੀ ਹਲਕਾ ਸਾਹਨੇਵਾਲ ਤੋਂ ਇੰਚਾਰਜ ਵਿਕਰਮ ਸਿੰਘ ਬਾਜਵਾ ਨੇ ਦੋਨੋਂ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਵਿਕਾਸ ਦੀ ਬਜਾਏ ਲੋਕਾਂ ਦਾ ਵਿਨਾਸ਼ ਵੀ ਕੀਤਾ ਹੈ, ਜਿਸ ਤੋਂ ਲੋਕ ਦੁਖੀ ਹੋ ਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣਗੇ¢ ਇਸ ਮੌਕੇ ਕਮਲਜੀਤ ਸਿੰਘ ਬੋਪਾਰਾਏ ਸੀਨੀਅਰ ਕਾਂਗਰਸੀ ਆਗੂ, ਰਵਨੀਤ ਸਿੰਘ ਗਿੱਲ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਅਵਤਾਰ ਸਿੰਘ ਚਹਿਲ ਕੌਂਸਲਰ, ਅਵਤਾਰ ਸਿੰਘ ਤਾਰੀ ਖਾਕਟ, ਮੇਜਰ ਸਿੰਘ ਲੰਬਰਦਾਰ, ਪੁਸ਼ਵਿੰਦਰ ਸਿੰਘ ਟੋਨੀ, ਬਰਲੀਨ ਸਿੰਘ, ਰਾਮ ਮੂਰਤੀ, ਚਰਨ ਸਿੰਘ ਸਰਪੰਚ, ਜੋਗਿੰਦਰ ਸਿੰਘ ਭੰਗੂ, ਮਹਿੰਦਰ ਸਿੰਘ ਫ਼ੌਜੀ, ਮੋਹਣ ਸਿੰਘ ਭੰਗੂ, ਕਮਿੱਕਰ ਸਿੰਘ, ਭੀਮ ਸੇਨ ਸਾਬਕਾ ਸਰਪੰਚ ਹਾਜ਼ਰ ਸਨ¢