ਮਾਛੀਵਾੜਾ ਸਾਹਿਬ, 20 ਨਵੰਬਰ (ਮਨੋਜ ਕੁਮਾਰ/ਰਾਜਦੀਪ ਸਿੰਘ ਅਲਬੇਲਾ)-ਹਰ ਮਹੀਨੇ ਹੋਣ ਵਾਲੀ ਬਲਾਕ ਕਾਂਗਰਸ ਦੀ ਮੀਟਿੰਗ ਇਸ ਵਾਰ ਵੀ ਬਲਾਕ ਦਫ਼ਤਰ ਵਿਚ ਸੰਪੰਨ ਹੋਈ, ਜਿਸ ਦੀ ਅਗਵਾਈ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ਨੇ ਕੀਤੀ | ਮੀਟਿੰਗ ਵਿਚ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਦੇ ਪੀ. ਏ. ਗੁਰਮੁਖ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ¢ ਮੀਟਿੰਗ ਵਿਚ ਪਾਰਟੀ ਦੀ ਰੂਪ-ਰੇਖਾ ਸਮੇਤ ਕਈ ਅਹਿਮ ਵਿਚਾਰਾਂ 'ਤੇ ਚਰਚਾ ਹੋਈ ¢ ਜਿਸ ਵਿਚ ਪੇਂਡੂ ਪੱਧਰ ਦੀਆਂ ਚੋਣਾਂ ਹੋਣ ਜਾਂ ਫਿਰ ਕੋਈ ਹੋਰ ਚੋਣਾਂ ਕਾਂਗਰਸੀ ਆਗੂਆਂ ਨੇ ਹਰ ਲੜਾਈ ਲੜਨ ਦਾ ਸੰਕਲਪ ਲਿਆ ਅਤੇ ਇਸ ਦੇ ਨਾਲ ਹੀ ਸੂਬੇ ਦੀ ਵਿਗੜ ਰਹੀ ਅਮਨ ਸ਼ਾਂਤੀ ਤੇ ਗੈਂਗਸਟਰਾਂ ਦੇ ਬੋਲ ਬਾਲੇ 'ਤੇ ਚਿੰਤਾ ਪ੍ਰਗਟ ਕੀਤੀ¢ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸੁਖਦੀਪ ਸਿੰਘ ਸੁੱਖਾ, ਅਮਨਦੀਪ ਸਿੰਘ ਰਾਣਵਾਂ, ਮਨਜੀਤ ਸਿੰਘ ਮੰਡੇਲ, ਚਰਨਜੀਤ ਸਿੰਘ, ਰਮੇਸ਼ ਕੁਮਾਰ, ਰਾਜਨ ਕੁਮਾਰ ਸਰਪੰਚ, ਨੰਦ ਕਿਸ਼ੋਰ, ਸੁਭਾਸ਼ ਬੀਟਨ, ਅਮਰਜੀਤ ਕਾਲਾ ਸਮੇਤ ਹੋਰ ਕਈ ਬਲਾਕ ਪੱਧਰ ਦੇ ਵੱਖ-ਵੱਖ ਆਗੂ ਹਾਜ਼ਰ ਹੋਏ ¢