07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਗੁ. ਬੁੱਢਾਸਰ ਸਾਹਿਬ ਨਗਰ ਲੋਹਟਬੱਦੀ ਤੋਂ ਆਰੰਭ ਹੋਏ ਨਗਰ ਕੀਰਤਨ ਦਾ ਬਗ਼ਲੀ ਕਲਾਂ ਵਿਖੇ ਕੀਤਾ ਭਰਵਾਂ ਸਵਾਗਤ

ਅਜੀਤ ਡੈਸਕ 21-11-2025
ਬੀਜਾ, 20 ਨਵੰਬਰ (ਕਸ਼ਮੀਰਾ ਸਿੰਘ ਬਗ਼ਲੀ)- ਗੁਰਦੁਆਰਾ ਬੁੱਢਾਸਰ ਸਾਹਿਬ, ਨਗਰ ਲੋਹਟਬੱਦੀ ਆਰੰਭ ਹੋਏ ਨਗਰ ਕੀਰਤਨ ਦਾ ਪਿੰਡ ਬਗਲੀ ਕਲਾਂ ਵਿਖੇ ਪੁੱਜਣ ਤੇ ਸ੍ਰੀ ਗੁਰਦੁਆਰਾ ਕਲਗੀਧਰ ਸਾਹਿਬ, ਸ੍ਰੀ ਗੁਰਦੁਆਰਾ ਨਾਨਕਸਰ ਸਾਹਿਬ, ਸ੍ਰੀ ਗੁਰਦੁਆਰਾ ਬੇਗਮਪੁਰਾ ਸਾਹਿਬ, ਸ੍ਰੀ ਗੁਰਦੁਆਰਾ ਬਾਬਾ ਨਰਾਇਣ ਸਿੰਘ ਦੀਆਂ ਪ੍ਰਬੰਧਕ ਕਮੇਟੀਆਂ ਤੇ ਨਗਰ ਨਿਵਾਸੀਆਂ ਨੇ ਬੜੇ ਹੀ ਸ਼ਰਧਾਪੂਰਵਕ ਨਾਲ ਸਵਾਗਤ ਕੀਤਾ ਗਿਆ | ਪ੍ਰਬੰਧਕਾਂ ਵਲੋਂ ਪੰਜ ਪਿਆਰਿਆਂ ਨੂੰ ਲੋਈਆਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਇਸ ਨਗਰ ਕੀਰਤਨ ਦੇ ਮੁੱਖ ਸੇਵਾਦਾਰ ਸੰਤ ਜਸਦੇਵ ਸਿੰਘ ਨੇ ਕਿਹਾ ਕਿ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 358 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਵੱਲੋਂ ਸਾਰੇ ਵਿਸ਼ਵ ਅੰਦਰ ਮਨਾਏ ਜਾ ਰਹੇ ਹਨ | ਇਸ ਮੌਕੇ ਗੁਰਿੰਦਰ ਸਿੰਘ ਪ੍ਰਧਾਨ, ਬਹਾਲ ਸਿੰਘ ਪ੍ਰਧਾਨ ਗੁਰਦੁਆਰਾ ਸ੍ਰੀ ਕਲਗ਼ੀਧਰ ਸਾਹਿਬ, ਗੁਰਚਰਨ ਸਿੰਘ, ਗੁਰਮੁੱਖ ਸਿੰਘ ਨਾਮਧਾਰੀ, ਨਿਰਮੈਲ ਸਿੰਘ ਸੁਖਬੀਰ ਸਿੰਘ, ਰਣਧੀਰ ਸਿੰਘ, ਭਿੰਦਰ ਸਿੰਘ, ਜਰਨੈਲ ਸਿੰਘ, ਗੁਰਮੁਖ ਸਿੰਘ, ਕੁਲਵਿੰਦਰ ਸਿੰਘ, ਮਨਪ੍ਰੀਤ ਸਿੰਘ ਫੌਜੀ, ਗਿਆਨੀ ਹਰਭਜਨ ਸਿੰਘ, ਗੁਰਦਿਆਲ ਸਿੰਘ, ਦਰਸ਼ਨ ਸਿੰਘ ਸੇਵਾ ਮੁਕਤ ਡਾਕ ਵਿਭਾਗ, ਗਿਆਨੀ ਸੰਤੋਖ ਸਿੰਘ ਤੇ ਨਗਰ ਦੀਆਂ ਸਿੱਖ ਸੰਗਤਾਂ, ਬੀਬੀਆਂ, ਬੱਚੇ ਵੱਡੀ ਤਾਦਾਦ ਵਿਚ ਹਾਜ਼ਰ ਸਨ |
ਪਿਛਲੀ ਖ਼ਬਰ ਬਲਾਕ ਕਾਂਗਰਸ ਕਮੇਟੀ ਦੀ ਮਾਸਿਕ ਮੀਟਿੰਗ ਦੌਰਾਨ ਅਹਿਮ ਵਿਚਾਰਾਂ ਅਗਲੀ ਖ਼ਬਰ ਹਲਕਾ ਖੰਨਾ ਦੇ ਪਿੰਡ ਮਾਜਰੀ ਨੂੰ ਮਿਲੀ ਵੱਡੀ ਸੌਗਾਤ, ਗੁਰਕੀਰਤ ਦੀ ਅਗਵਾਈ ਵਿਚ ਅਮਰ ਸਿੰਘ ਨੇ ਕੀਤਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।