ਨਵੀਂ ਦਿੱਲੀ, 6 ਅਕਤੂਬਰ (ਇੰਟ)- ਦਿੱਲੀ-ਐਨਸੀਆਰ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਉਤਰਾਖੰਡ ਵਿਚ 4.4 ਤੀਬਰਤਾ ਦਾ ਭੂਚਾਲ ਆਇਆ। ਮੰਗਲਵਾਰ ਰਾਤ ਦਿੱਲੀ-ਐਨ.ਸੀ.ਆਰ ਦੇ ਵੱਖ-ਵੱਖ ਹਿੱਸਿਆਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਅਤੇ ਕਈ ਇਲਾਕਿਆਂ ਵਿਚ ਲੋਕਾਂ ਨੇ ਥੋੜ੍ਹੇ ਸਮੇਂ ਲਈ ਹਲਚਲ ਮਹਿਸੂਸ ਕੀਤੀ।
ਅੱਜ ਰਾਤ 10:25 ਵਜੇ ਉਤਰਾਖੰਡ ਵਿਚ 4.4 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਦਾ ਕੇਂਦਰ ਉਤਰਾਖੰਡ ਦੇ ਖਾਦੁਨ ਲਾਗਾ ਗਵਾਲੀ ਤੋਂ ਲਗਭਗ 22 ਕਿਲੋਮੀਟਰ ਦੂਰ ਦੱਸਿਆ ਗਿਆ ਹੈ। ਕਿਸੇ ਵੀ ਤਰ੍ਹਾਂ ਦੇ ਨੁਕਸਾਨ ਜਾਂ ਜਾਨੀ ਨੁਕਸਾਨ ਦੀ ਤੁਰੰਤ ਕੋਈ ਖ਼ਬਰ ਨਹੀਂ ਮਿਲੀ ਹੈ।