ਸਮਰਾਲਾ, 20 ਨਵੰਬਰ (ਗੋਪਾਲ ਸੋਫਤ)-ਮਾਤਾ ਹਰਦੇਈ ਕੌਰ, ਨੱਥਾ ਸਿੰਘ ਚੈਰੀਟੇਬਲ ਟਰੱਸਟ ਨੇ ਸੰਗਤਪੁਰਾ ਜੋ ਸਮਰਾਲਾ ਇਲਾਕੇ ਵਿਚ ਵੱਖ-ਵੱਖ ਸਮਾਜਸੇਵੀ ਕਾਰਜਾਂ ਲਈ ਯੋਗ ਯਤਨ ਕਰ ਰਿਹਾ ਹੈ¢ ਇਹ ਪ੍ਰਗਟਾਵਾ ਕਾਰਜਕਾਰੀ ਚੇਅਰਮੈਨ ਮਾ. ਰਾਮ ਰਤਨ ਨੇ ਸੰਸਥਾ ਵਲੋਂ ਸਿਲਾਈ ਟਰੇਨਿੰਗ ਸਰਟੀਫਿਕੇਟ ਵੰਡ ਸਮਾਰੋਹ ਮੌਕੇ ਕਰਵਾਏ ਸਮਾਗਮ ਦੌਰਾਨ ਕੀਤਾ ਗਿਆ ¢ ਉਕਤ ਸੰਸਥਾ ਵਲੋਂ ਇਲਾਕੇ ਦੀਆਂ ਸਿਲਾਈ ਦੀ ਟਰੇਨਿੰਗ ਪ੍ਰਾਪਤ ਕਰ ਰਹੀਆਂ ਲੜਕੀਆਂ ਅਤੇ ਔਰਤਾਂ ਦਾ ਕੋਰਸ ਪੂਰਾ ਹੋਣ ਉਪਰੰਤ ਉਨ੍ਹਾਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਗਏ¢ ਇਸ ਸਮਾਗਮ ਵਿਚ ਡਾ. ਅਰਵਿੰਦਰ ਸਿੰਘ ਨਾਗਪਾਲ ਮੈਨੇਜਿੰਗ ਡਾਇਰੈਕਟਰ ਗੁਰੂ ਅੰਗਦ ਦੇਵ ਚੈਰੀਟੇਬਲ ਹਸਪਤਾਲ, ਡਾਇਰੈਕਟਰ ਸਕੂਲ ਆਫ਼ ਨਰਸਿੰਗ ਅਤੇ ਸੁਖਵਿੰਦਰ ਕੌਰ ਪ੍ਰਧਾਨ ਜੀਤ ਫਾਊਾਡੇਸ਼ਨ ਸੈੱਲਫ਼ ਹੈਲਪ ਗਰੁੱਪ ਸੁਸਾਇਟੀ ਐਨ. ਜੀ. ਓ. ਅਤੇ ਅਵਤਾਰ ਸਿੰਘ ਸਹਾਇਕ ਪ੍ਰੋਜੈਕਟ ਅਫ਼ਸਰ ਮੌਰਟਰਿੰਗ. ਏ. ਡੀ. ਸੀ. (ਵਿਕਾਸ) ਦਫ਼ਤਰ ਲੁਧਿਆਣਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ¢ ਇਸ ਮੌਕੇ ਡਾ. ਅਰਵਿੰਦਰ ਸਿੰਘ ਨਾਗਪਾਲ ਨੇ ਕਿਹਾ ਕਿ ਇਹ ਸੰਸਥਾ ਜੋ ਸਮਰਾਲਾ ਇਲਾਕੇ ਦੀ ਜਾਣੀ ਪਛਾਣੀ ਸੰਸਥਾ ਹੈ, ਜੋ ਔਰਤਾਂ ਅਤੇ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਬਣਾਉਣ ਵਿਚ ਸਹਾਈ ਸਿੱਧ ਹੋ ਰਹੀ ਹੈ ¢ ਉਨ੍ਹਾਂ ਸਮਾਰੋਹ ਵਿਚ ਸ਼ਾਮਲ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਪਿੰਡਾਂ ਵਿਚ ਸੈੱਲਫ਼ ਹੈਲਪ ਗਰੁੱਪ ਸ਼ੁਰੂ ਕਰ ਕੇ ਲੋਕਾਂ ਨੂੰ ਆਤਮ ਨਿਰਭਰ ਬਣਾਉਣ ¢ ਸਮਾਗਮ ਦੌਰਾਨ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਟਰੇਨਿੰਗ ਪ੍ਰਾਪਤ ਕਰ ਚੁੱਕੀਆਂ ਲੜਕੀਆਂ ਅਤੇ ਔਰਤਾਂ ਨੂੰ ਸਲਾਈ ਸਰਟੀਫਿਕੇਟ ਵੰਡੇ ਗਏ ¢ ਇਸ ਮੌਕੇ ਉਪਰੋਕਤ ਤੋਂ ਇਲਾਵਾ ਅਮਰਜੀਤ ਸਿੰਘ ਬਲਾਕ ਪ੍ਰੋਗਰਾਮ ਅਫ਼ਸਰ, ਹਰਵਿੰਦਰ ਸਿੰਘ ਵਾਲੀ ਡਾਇਰੈਕਟਰ ਗਿੰਨੀ ਬਿਸਕੁਟ ਫ਼ੈਕਟਰੀ ਲੁਧਿਆਣਾ ਤੋਂ ਇਲਾਵਾ ਟਰੱਸਟ ਦੇ ਹੋਰ ਮੈਂਬਰ ਜਿਨ੍ਹਾਂ ਵਿਚ ਗੋਪਾਲ ਸਿੰਘ ਸਕੱਤਰ ਟਰੱਸਟ ਆਦਿ ਤੋਂ ਇਲਾਵਾ ਪਿੰਡ ਦੇ ਪਤਵੰਤੇ ਸੱਜਣ, ਸਿਲਾਈ ਸੈਂਟਰ ਦੀਆਂ ਲੜਕੀਆਂ ਅਤੇ ਔਰਤਾਂ ਹਾਜ਼ਰ ਸਨ¢