08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਸੈਕਰਡ ਹਾਰਟ ਸਕੂਲ ਨੇ ਆਪਣੀ ਸਿਲਵਰ ਜੁਬਲੀ ਮਨਾਈ

ਅਜੀਤ ਡੈਸਕ 21-11-2025
ਮਾਛੀਵਾੜਾ ਸਾਹਿਬ, 20 ਨਵੰਬਰ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਕੁਹਾੜਾ ਰੋਡ 'ਤੇ ਪੈਂਦੇ ਸੈਕਰਡ ਹਾਰਟ ਕਾਨਵੈਂਟ ਸਕੂਲ ਨੇ ਆਪਣੀ ਸਿਲਵਰ ਜੁਬਲੀ ਮਨਾਈ¢ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਿਸਟਰ ਐਨਸੀ ਜੋਸ਼ ਨੇ ਦੱਸਿਆ ਕਿ ਸਕੂਲ ਦੇ 25 ਵਰ੍ਹੇ ਪੂਰੇ ਹੋਣ ਦੀ ਖ਼ੁਸ਼ੀ ਵਿਚ ਇਹ ਸਮਾਗਮ ਕਰਵਾਇਆ ਗਿਆ | ਜਿਸ ਵਿਚ ਮੁੱਖ ਮਹਿਮਾਨ ਵਜੋਂ ਡਾ. ਜੋਸ਼ ਸੈਬਸਟੇਨ ਪੁੱਜੇ ਅਤੇ ਮਦਰ ਫਲਾਵਰ ਥੈਰੇਸਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ¢ ਉਨ੍ਹਾਂ ਦੱਸਿਆ ਕਿ ਬੱਚਿਆਂ ਵਿਚ ਸਮਾਰੋਹ ਨੂੰ ਲੈ ਕੇ ਕਾਫ਼ੀ ਦਿਨਾਂ ਤੋਂ ਤਿਆਰੀਆਂ ਜ਼ੋਰਾਂ 'ਤੇ ਸਨ ਅਤੇ ਵਿਦਿਆਰਥੀਆਂ ਤੇ ਸਟਾਫ਼ ਦੀ ਦਿਨ-ਰਾਤ ਮਿਹਨਤ ਸਦਕਾ ਇਹ ਪ੍ਰੋਗਰਾਮ ਅਮਿੱਟ ਯਾਦਾਂ ਛੱਡ ਗਿਆ¢ ਸਕੂਲੀ ਵਿਦਿਆਰਥੀਆਂ ਵਲੋਂ ਵੱਖ-ਵੱਖ ਕੋਰਿਓਗ੍ਰਾਫ਼ੀਆਂ ਪੇਸ਼ ਕੀਤੀਆਂ ਗਈਆਂ | ਜਿਸ ਵਿਚ ਗਿੱਧਾ, ਭੰਗੜਾ, ਡਾਂਸ, ਬੋਲੀਆਂ ਅਤੇ ਦੂਜੇ ਪ੍ਰਦੇਸ਼ਾਂ ਨਾਲ ਸਬੰਧਿਤ ਨਾਚ ਵੀ ਪੇਸ਼ ਕੀਤੇ ਗਏ ਜਿਸ ਨੂੰ ਦਰਸ਼ਕਾਂ ਨੇ ਖੂਬ ਸਰਾਹਿਆ¢ ਸ਼ਾਮ ਦਾ ਪ੍ਰੋਗਰਾਮ ਹੋਣ ਕਾਰਨ ਸਕੂਲ ਨੂੰ ਆਕਰਸ਼ਿਕ ਦਿੱਖ ਨਾਲ ਸਜਾਇਆ ਗਿਆ ਜਿਸ ਵਿਚ ਮਨਮੋਹਕ ਲਾਈਟਾਂ ਨੇ ਸਭ ਦਾ ਦਿਲ ਮੋਹ ਲਿਆ¢ ਇਸ ਮੌਕੇ ਵਾਈਸ ਪਿ੍ੰਸੀਪਲ ਸਿਸਟਰ ਜੁਆਇਸ ਮੈਥਿਊ, ਕੇ. ਜੀ. ਸਕੂਲ ਇੰਚਾਰਜ ਸਿਸਟਰ ਪ੍ਰਤਿਭਾ ਜੋਸ਼, ਸਿਸਟਰ ਪ੍ਰਭਾ ਜੋਸ਼, ਡਾਇਰੈਕਟਰ ਸਾਹਨੇਵਾਲ ਫਾਦਰ ਰੌਬੀ ਅਤੇ ਵੱਡੀ ਗਿਣਤੀ 'ਚ ਬੱਚਿਆਂ ਦੇ ਮਾਪੇ, ਸਮੂਹ ਸਕੂਲ ਸਟਾਫ਼ ਹਾਜ਼ਰ ਸੀ¢
ਪਿਛਲੀ ਖ਼ਬਰ 26 ਦੇ ਚੰਡੀਗੜ੍ਹ ਧਰਨੇ 'ਚ ਜਥੇਬੰਦੀ ਵੱਡੀ ਗਿਣਤੀ 'ਚ ਸ਼ਮੂਲੀਅਤ ਕਰੇਗੀ- ਘੁਡਾਣੀ, ਕਲਾਹੜ ਅਗਲੀ ਖ਼ਬਰ ਕੋਟਾਂ ਕਾਲਜ ਵਿਖੇ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।