08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਸਿੱਧੂ ਹਸਪਤਾਲ ਵਿਖੇ ਹੱਡੀਆਂ ਦੇ ਟੁੱਟੇ ਹਿੱਸਿਆਂ ਦੇ ਇਲਾਜ ਲਈ ਆਧੁਨਿਕ ਤਕਨੀਕ ਦੀ ਸ਼ੁਰੂਆਤ

ਅਜੀਤ ਡੈਸਕ 21-11-2025
ਦੋਰਾਹਾ, 20 ਨਵੰਬਰ (ਮਨਜੀਤ ਸਿੰਘ ਗਿੱਲ)-ਡਾਕਟਰੀ ਇਲਾਜ ਵਿਚ ਪ੍ਰਸਿੱਧੀ ਹਾਸਲ ਸਿੱਧੂ ਹਸਪਤਾਲ ਦੋਰਾਹਾ ਵਿੱਚ ਸਿਹਤ ਸੇਵਾਵਾਂ ਵਿਚ ਹੋਰ ਵਾਧਾ ਕਰਦਿਆਂ ਟੁੱਟੀਆਂ ਹੱਡੀਆਂ ਦੇ ਇਲਾਜ ਲਈ ਇਟਲੀ 'ਚ ਵਿਕਸਤ ਕੀਤੀ ਗਈ ਅਤੀ ਆਧੁਨਿਕ ਤਕਨੀਕ ਮੀਰੋਜ ਤਕਨੀਕ ਨੂੰ ਸਫਲਤਾਪੂਰਵਕ ਲਾਗੂ ਕੀਤਾ ਹੈ | ਇਸ ਤਕਨੀਕ ਰਾਹੀਂ ਹੱਡੀਆਂ ਦੇ ਟੁੱਟੇ ਹਿੱਸਿਆਂ ਨੂੰ ਬਹੁਤ ਛੋਟੇ ਚੀਰੇ ਰਾਹੀਂ ਜੋੜਦਾ ਹੈ, ਜਿਸ ਨਾਲ ਖੂਨ ਦੀ ਕੋਈ ਖ਼ਾਸ ਘਾਟ ਨਹੀਂ ਹੁੰਦੀ ਅਤੇ ਮਰੀਜ਼ ਜਲਦੀ ਠੀਕ ਹੁੰਦਾ ਹੈ | ਇਹ ਜਾਣਕਾਰੀ ਦਿੰਦਿਆਂ ਉੱਘੇ ਆਰਥੋ ਮਾਹਿਰ ਡਾਕਟਰ ਰਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਤਕਨੀਕ ਨਾਲ ਮਰੀਜ਼ ਨੂੰ ਘੱਟ ਦਰਦ, ਘੱਟ ਖਰਚੇ, ਜਲਦੀ ਚਲਣ-ਫਿਰਣ ਅਤੇ ਛੋਟੀ ਹਸਪਤਾਲ ਰਹਿਣ ਦੀ ਮਿਆਦ ਦਾ ਲਾਭ ਮਿਲਦਾ ਹੈ | ਉਨ੍ਹਾਂ ਇਸ ਤਕਨੀਕ ਨਾਲ ਮਰੀਜ਼ਾ ਦੇ ਸਫਲ ਕੀਤੇ ਇਲਾਜ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡਾ ਮਕਸਦ ਹਮੇਸ਼ਾ ਇਲਾਜ ਨਾਲ ਨਵੀਂ ਤਕਨੀਕ ਜੋੜਨਾ ਰਿਹਾ ਹੈ | ਡਾ. ਸਿੱਧੂ ਨੇ ਕਿਹਾ ਕਿ ਮੀਰੋਜ ਤਕਨੀਕ ਨਾਲ ਹੁਣ ਅਸੀਂ ਦੋਰਾਹੇ ਵਿੱਚ ਹੀ ਵਿਸ਼ਵ-ਪੱਧਰੀ ਫਰੈਕਚਰ ਇਲਾਜ ਮੁਹੱਈਆ ਕਰਵਾ ਰਹੇ ਹਾਂ | ਜਿਸ ਨਾਲ ਮਰੀਜ਼ ਜਲਦੀ ਆਪਣੀ ਨਾਰਮਲ ਜ਼ਿੰਦਗੀ ਵੱਲ ਵਾਪਸ ਆ ਸਕਦਾ ਹੈ | ਉਹਨਾਂ ਕਿਹਾ ਕਿ ਸਿੱਧੂ ਹਸਪਤਾਲ ਦੋਰਾਹਾ ਹੱਡੀਆਂ, ਜੋੜ ਬਦਲਾਅ, ਰੀੜ੍ਹ ਦੀ ਹੱਡੀ ਅਤੇ ਰਿਹੈ ਬਿਲੀਟੇਸ਼ਨ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਮਿਆਰ ਦੀ ਸੇਵਾ ਜਾਰੀ ਰੱਖਦਾ ਹੈ | ਇਸ ਸਮੇਂ ਡਾਕਟਰ ਮਿਆਂਕ ਗੁਪਤਾ ਅਤੇ ਆਰਥੋ ਵਿਭਾਗ ਦਾ ਸਟਾਫ਼ ਹਾਜ਼ਰ ਸੀ |
ਪਿਛਲੀ ਖ਼ਬਰ ਬੁੱਲੇਵਾਲ ਦਾ ਦੰਗਲ ਮੇਲਾ ਨਿਸ਼ਾਂਤ ਹਰਿਆਣਾ ਨੇ ਜਿੱਤਿਆ ਅਗਲੀ ਖ਼ਬਰ ਗੁਰੁਦਆਰਾ ਬਾਬਾ ਬੁੱਢਾਸਰ ਸਾਹਿਬ ਤੋਂ ਨਗਰ ਕੀਰਤਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਪੁੱਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।